Three in One MSG Bhandara: ਦੇਸ਼-ਵਿਦੇਸ਼ ’ਚ ਮਨਾਇਆ ਥ੍ਰੀ ਇਨ ਵਨ ਐੱਮਐੱਸਜੀ ਭੰਡਾਰਾ

Three in One MSG Bhandara
Three in One MSG Bhandara

ਭਿਆਨਕ ਗਰਮੀ ਦੇ ਬਾਵਜੂਦ ਭਾਰੀ ਤਾਦਾਦ ’ਚ ਸਾਧ-ਸੰਗਤ ਨੇ ਕੀਤੀ ਸ਼ਿਰਕਤ

Three in One MSG Bhandara: (ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸ਼ੁੱਕਰਵਾਰ ਨੂੰ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਬਿਹਾਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ’ਚ ਥ੍ਰੀ ਇਨ ਵਨ ਐੱਮਐੱਸਜੀ ਭੰਡਾਰਾ ਧੂਮਧਾਮ ਨਾਲ ਮਨਾਇਆ। ਵਾਢੀ ਦੀ ਰੁੱਤ ਅਤੇ ਭਿਆਨਕ ਗਰਮੀ ਦੇ ਬਾਵਜੂਦ ਵੱਖ-ਵੱਖ ਸੂਬਿਆਂ ’ਚ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ’ਚ ਸਾਧ-ਸੰਗਤ ਨੇ ਭਾਰੀ ਤਾਦਾਦ ’ਚ ਸ਼ਿਰਕਤ ਕੀਤੀ।

ਗਰਮੀ ਦੇ ਮੌਸਮ ’ਚ ਗਰੀਬ ਬਸਤੀਆਂ ’ਚ ਸਾਫ਼ ਪਾਣੀ ਉਪਲਬੱਧ ਕਰਵਾਉਣ ਲਈ ਵਾਟਰ ਫਿਲਟਰ ਲਾਵੇਗੀ ਸਾਧ-ਸੰਗਤ

ਇਸ ਮੌਕੇ ‘ਆਨਲਾਈਨ ਗੁਰੂਕੁਲ’ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨੂੰ ਸਾਧ-ਸੰਗਤ ਨੇ ਸ਼ਰਧਾ ਭਾਵ ਨਾਲ ਇੱਕਚਿਤ ਹੋ ਕੇ ਸਰਵਣ ਕੀਤਾ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਆਨਲਾਈਨ ਰਾਹੀਂ ਵੱਖ-ਵੱਖ ਸਥਾਨਾਂ ’ਤੇ ਲੋਕਾਂ ਨੂੰ ਨਸ਼ੇ, ਮਾਸਾਹਾਰ ਵਰਗੀਆਂ ਸਮਾਜਿਕ ਬੁਰਾਈਆਂ ਛੱਡਣ ਦਾ ਪ੍ਰਣ ਕਰਵਾਇਆ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਨਾਲ ਸਾਧ-ਸੰਗਤ ਨੇ ਗਰਮੀ ਦੇ ਮੱਦੇਨਜ਼ਰ ਗ਼ਰੀਬ ਬਸਤੀਆਂ ’ਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਫਿਲਟਰ ਲਾਉਣ ਦਾ ਵੀ ਸੰਕਲਪ ਲਿਆ।

Three in One MSG Bhandara
ਸੰਗਰੂਰ: ਪਵਿੱਤਰ ਭੰਡਾਰੇ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ’ਚ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸਰਵਣ ਕਰਦੀ ਹੋਈ ਸਾਧ-ਸੰਗਤ

ਇਹ ਵੀ ਪੜ੍ਹੋ: Three in One MSG Bhandare: ਮਨੁੱਖਤਾ ਲਈ ਰੂਹਾਨੀ ਵਰਦਾਨ ਐੱਮਐੱਸਜੀ

ਸਵੇਰੇ 10 ਵਜੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਥ੍ਰੀ ਇਨ ਵਨ ਐੱਮਐੱਸਜੀ ਭੰਡਾਰੇ ਦੀ ਸ਼ੁਰੂਆਤ ਹੋਈ ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ-ਵੱਖ ਭਗਤੀ ਮਈ ਸ਼ਬਦਾਂ ਰਾਹੀਂ ਸੱਚੇ ਦਾਤਾ ਰਹਿਬਰ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਆਨਲਾਈਨ ਗੁਰੂਕੁਲ’ ਰਾਹੀਂ ਪਵਿੱਤਰ ਬਚਨਾਂ ਨਾਲ ਸਾਧ-ਸੰਗਤ ਨੂੰ ਨਿਹਾਲ ਕੀਤਾ। Three in One MSG Bhandara

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 18 ਅਪਰੈਲ 1960 ਨੂੰ ਚੋਲਾ ਬਦਲ ਕੇ ਆਪਣੇ ਆਪ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਨੌਜਵਾਨ ਸਰੂਪ ’ਚ ਪ੍ਰਗਟ ਕੀਤਾ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਹ ਭੰਡਾਰਾ ਮਨਾਇਆ ਜਾ ਰਿਹਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਹੁਣ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਦੇ ਰੂਪ ’ਚ ਲੋਕਾਂ ਦੇ ਨਸ਼ੇ ਤੇ ਬੁਰਾਈਆਂ ਛੁਡਵਾ ਕੇ ਮਾਨਵਤਾ ਭਲਾਈ ਕਾਰਜਾਂ ਲਈ ਪ੍ਰੇਰਿਤ ਕਰਕੇ ਉਨ੍ਹਾਂ ਦੇ ਜੀਵਨ ਨੂੰ ਖੁਸ਼ੀਆਂ ਨਾਲ ਮਹਿਕਾ ਰਹੇ ਹਨ।

666 ਮਰੀਜ਼ਾਂ ਨੇ ਦਿਲ ਦੇ ਰੋਗਾਂ ਦੀ ਜਾਂਚ ਤੇ ਨਿਵਾਰਨ ਕੈਂਪ ਦਾ ਲਾਭ ਉਠਾਇਆ

ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸ਼ੁੱਕਰਵਾਰ ਨੂੰ ਪਵਿੱਤਰ ਥ੍ਰੀ ਇਨ ਵਨ ਐੱਮਐੱਸਜੀ ਭੰਡਾਰੇ ਦੇ ਮੌਕੇ ਦਿਲ ਦੇ ਰੋਗਾਂ ਦੀ ਜਾਂਚ ਤੇ ਨਿਵਾਰਨ ਕੈਂਪ ਲਾਇਆ ਗਿਆ ਕੈਂਪ ’ਚ 666 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਹੀਂ ਸਲਾਹ ਦਿੱਤੀ ਗਈ ਕੈਂਪ ਦਾ ਉਦਘਾਟਨ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਕੀਤਾ ਪੂਜਨੀਕ ਗੁਰੂ ਜੀ ਨੇ ਕੈਂਪ ’ਚ ਸੇਵਾਵਾਂ ਦੇ ਰਹੇ ਮਾਹਿਰ ਡਾਕਟਰਾਂ ਤੇ ਸਟਾਫ ਨੂੰ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕੀਤਾ।

Three in One MSG Bhandara
ਸਰਸਾ:  ਕੈਂਪ ’ਚ ਆਏ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ।

ਕੈਂਪ ’ਚ 311 ਪੁਰਸ਼ ਮਰੀਜ਼ਾਂ ਤੇ 355 ਮਹਿਲਾ ਮਰੀਜ਼ਾਂ ਦੀ ਜਾਂਚ ਕੀਤੀ ਗਈ 50 ਮਰੀਜ਼ਾਂ ਦੀ ਈਕੋ ਕੀਤੀ ਗਈ, ਜਿਸ ਵਿੱਚ 20 ਔਰਤਾਂ ਤੇ 30 ਪੁਰਸ਼ ਸ਼ਾਮਲ ਸਨ ਇਸ ਤੋਂ ਇਲਾਵਾ 149 ਮਰੀਜ਼ਾਂ ਦੀ ਈਸੀਜੀ ਕੀਤੀ ਗਈ, ਜਿਸ ਵਿੱਚ 118 ਪੁਰਸ਼ ਤੇ 31 ਔਰਤਾਂ ਸ਼ਾਮਲ ਸਨ ਕੈਂਪ ਦੌਰਾਨ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਦਿਲ ਦੇ ਰੋਗਾਂ ਸਬੰਧੀ ਜਾਂਚ ਦੇ ਨਾਲ-ਨਾਲ ਲੈਬ ਸਬੰਧੀ, ਈਕੋ ਤੇ ਈਸੀਜੀ ਜਾਂਚ ਵੀ ਮੁਫ਼ਤ ਕੀਤੀ ਗਈ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।

ਇਨ੍ਹਾਂ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ:

ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਕਾਰਡੀਓਲੋਜੀ ਮਾਹਿਰ ਡਾ. ਅਵਤਾਰ ਸਿੰਘ ਕਲੇਰ (ਐੱਮਡੀ ਡੀਐੱਮ ਕਾਰਡੀਓਲੋਜੀ), ਡਾ. ਸਮੀਰ ਬਹਿਲ (ਐੱਮਡੀ ਕਾਰਡੀਆਕ ਫਿਜ਼ੀਸ਼ੀਅਨ), ਡਾ. ਸੁਨੀਲ ਸਾਗਰ (ਐੱਮਸੀਐੱਚ ਹਾਰਟ ਸਰਜਨ) ਅਤੇ ਡਾ. ਪੰਕਜ ਕਨਸੋਟੀਆ (ਐੱਮਡੀ ਕਾਰਡੀਆਕ ਫਿਜ਼ੀਸ਼ੀਅਨ) ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਹੀ ਸਲਾਹ ਦਿੱਤੀ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਰਐੱਮਓ ਡਾ. ਗੌਰਵ ਅਗਰਵਾਲ, ਡਾ. ਪੁਨੀਤ ਮਹੇਸ਼ਵਰੀ, ਡਾ. ਮੀਨਾਕਸ਼ੀ ਸਮੇਤ ਹੋਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਮੈਂਬਰਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਕੈਂਪ ਵਿੱਚ ਸੇਵਾ ਕੀਤੀ। ਡਾਕਟਰਾਂ ਨੇ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਸਲਾਹ ਵੀ ਦਿੱਤੀ।