Punjab Driving License: ਪੰਜਾਬ ’ਚ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਧਿਆਨ ਦੇਣ, ਲੱਗੀ ਪਾਬੰਦੀ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ….

Punjab Driving License
Punjab Driving License: ਪੰਜਾਬ ’ਚ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਧਿਆਨ ਦੇਣ, ਲੱਗੀ ਪਾਬੰਦੀ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ....

ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਖੇਤਰੀ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਨੇ ਕੱਲ੍ਹ ਹੁਸ਼ਿਆਰਪੁਰ ਦੇ ਟਾਂਡਾ ਰੋਡ ’ਤੇ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਸਿਰਫ਼ ਡਰਾਈਵਿੰਗ ਲਾਇਸੈਂਸ ਬਿਨੈਕਾਰਾਂ ਨੂੂੰ ਹੀ ਟਰੈਕ ’ਤੇ ਦਾਖਲ ਹੋਣ ਦਿੱਤਾ ਜਾਵੇ।

ਇਹ ਖਬਰ ਵੀ ਪੜ੍ਹੋ : IPL 2025: ਦੋ ਗੇਂਦਾਂ ’ਤੇ 2 ਵਾਰ ਫੜਿਆ ਗਿਆ ਹੈੱਡ ਦਾ ਕੈਚ, ਫਿਰ ਵੀ ਨਹੀਂ ਦਿੱਤਾ ਗਿਆ ਆਊਟ, ਹਾਰਦਿਕ-ਨੀਤਾ ਤੇ ਆਕਾਸ਼ ਅ…

ਕਿਸੇ ਵੀ ਬਾਹਰੀ ਵਿਅਕਤੀ ਨੂੰ ਟਰੈਕ ’ਤੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਟਰੈਕ ’ਤੇ ਆਉਣ ਵਾਲੇ ਹਰੇਕ ਵਿਅਕਤੀ ਦੇ ਵੇਰਵੇ ਲਾਜ਼ਮੀ ਤੌਰ ’ਤੇ ਰਜਿਸਟਰ ’ਚ ਦਰਜ ਕੀਤੇ ਜਾਣਗੇ। ਸਾਰੇ ਸਟਾਫ਼ ਮੈਂਬਰਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਮੋਬਾਈਲ ਫ਼ੋਨ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕੰਮ ਵਿੱਚ ਕੋਈ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਡਰਾਈਵਿੰਗ ਟੈਸਟ ਟਰੈਕ ’ਤੇ 8 ਆਈਪੀ ’ਤੇ ਆਧਾਰਿਤ ਕੈਮਰੇ ਲਾਏ ਗਏ ਹਨ, ਜਿਨ੍ਹਾਂ ਦੀ ਸਿੱਧੀ ਪਹੁੰਚ ਸਿਰਫ਼ ਮੁੱਖ ਦਫ਼ਤਰ ਤੱਕ ਹੈ।

ਇਨ੍ਹਾਂ ਕੈਮਰਿਆਂ ਰਾਹੀਂ ਕਰਮਚਾਰੀਆਂ ਦੀਆਂ ਗਤੀਵਿਧੀਆਂ ਤੇ ਡਰਾਈਵਿੰਗ ਟੈਸਟਾਂ ’ਤੇ ਨਜ਼ਰ ਰੱਖੀ ਜਾਵੇਗੀ। ਖੇਤਰੀ ਟਰਾਂਸਪੋਰਟ ਅਫ਼ਸਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸੇਵਾਵਾਂ ਲਈ ‘ਸਾਰਥੀ’ ਪੋਰਟਲ ’ਤੇ ਖੁਦ ਫੀਸ ਦਾ ਭੁਗਤਾਨ ਕਰਕੇ ਅਰਜ਼ੀ ਦੇਣ ਤੇ ਸਿੱਧੇ ਦਫ਼ਤਰ ਨਾਲ ਸੰਪਰਕ ਕਰਨ। ਕਿਸੇ ਏਜੰਟ ਜਾਂ ਬਾਹਰੀ ਵਿਅਕਤੀ ਰਾਹੀਂ ਅਰਜ਼ੀ ਨਾ ਦਿਓ ਤੇ ਜ਼ਿਆਦਾ ਰਕਮ ਨਾ ਦਿਓ। ਇਸ ਤੋਂ ਇਲਾਵਾ, ਮੋਟਰ ਵਾਹਨ ਇੰਸਪੈਕਟਰ ਵੱਲੋਂ ਸਕੂਲ ਬੱਸਾਂ ਦੀ ਫਿਟਨੈਸ ਦੀ ਜਾਂਚ ਕੀਤੀ ਗਈ। ਉਨ੍ਹਾਂ ਹਦਾਇਤ ਕੀਤੀ ਕਿ ਸਕੂਲ ਬੱਸਾਂ ਨੂੰ ‘ਸੇਫ਼ ਸਕੂਲ ਵਾਹਨ ਯੋਜਨਾ’ ਅਨੁਸਾਰ ਫਿਟਨੈਸ ਸਰਟੀਫਿਕੇਟ ਜਾਰੀ ਕੀਤੇ ਜਾਣ।