Great Police News: ਪੁਲਿਸ ਇਸ ਤਰ੍ਹਾਂ ਵੀ ਕਰਦੀ ਐ ਸ਼ਾਨਦਾਰ ਕੰਮ, ਸੂਬੇ ਭਰ ’ਚ ਹੋ ਰਹੀ ਚਰਚਾ

Great Police News
Great Police News: ਪੁਲਿਸ ਇਸ ਤਰ੍ਹਾਂ ਵੀ ਕਰਦੀ ਐ ਸ਼ਾਨਦਾਰ ਕੰਮ, ਸੂਬੇ ਭਰ ’ਚ ਹੋ ਰਹੀ ਚਰਚਾ

Great Police News: ਖੁਦਕੁਸ਼ੀ ਕਰ ਰਹੀ ਲੜਕੀ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਨੇ ਛੇ ਮਿੰਟਾਂ ’ਚ ਪਹੁੰਚ ਕੇ ਬਚਾਈ ਜਾਨ

  • ਪੁਲਿਸ ਕਮਿਸ਼ਨਰ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਤੇ 5 ਹਜ਼ਾਰ ਰੁਪਏ ਇਨਾਮ ਨਾਲ ਸਨਮਾਨਿਤ | Great Police News

Great Police News: ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਗੁਰੂਗ੍ਰਾਮ ਪੁਲਿਸ ਦੀ ਈਆਰਵੀ-236 ਦੀ ਪੁਲਿਸ ਟੀਮ ਨੇ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ’ਤੇ ਸਿਰਫ ਛੇ ਮਿੰਟਾਂ ’ਚ ਪਹੁੰਚ ਕੇ ਲੜਕੀ ਦੀ ਜਾਨ ਬਚਾਈ। ਇਸ ’ਤੇ ਪੁਲਿਸ ਕਮਿਸ਼ਨਰ ਨੇ ਪੁਲਿਸ ਟੀਮ ਨੂੰ ਸਨਮਾਨਿਤ ਵੀ ਕੀਤਾ। ਜਾਣਕਾਰੀ ਅਨੁਸਾਰ ਪੁਲਿਸ ਦੀ ਈਆਰਵੀ 236 ਟੀਮ ਨੂੰ ਇੱਕ ਸੂਚਨਾ ਅਲੀਪੁਰ ਭੌਂਡਸੀ (ਗੁਰੂਗ੍ਰਾਮ) ’ਚ ਇੱਕ ਲੜਕੀ ਦੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਮਿਲੀ।

ਸੂਚਨਾ ਮਿਲਣ ’ਤੇ ਪੁਲਿਸ ਟੀਮ ਸਿਰਫ ਛੇ ਮਿੰਟਾਂ ’ਚ ਦੱਸੀ ਗਈ ਥਾਂ ’ਤੇ ਪਹੁੰਚੀ, ਜਿੱਥੇ ਇੱਕ ਲੜਕੀ ਨੇ ਆਪਣੇ ਆਪ ਨੂੰ ਕਮਰੇ ’ਚ ਬੰਦ ਕੀਤਾ ਹੋਇਆ ਸੀ ਤੇ ਐੱਲਪੀਜੀ ਗੈਸ ਸਿਲੰਡਰ ਨੂੰ ਖੋਲ੍ਹ ਕੇ ਲਾਈਟਰ ਹੱਥ ’ਚ ਲੈ ਰੱਖਿਆ ਸੀ ਈਆਰਵੀ-236 ਪੁਲਿਸ ਟੀਮ ਦੇ ਈਐੱਸੀ ਸੰਜੈ, ਸਿਪਾਹੀ ਦਿਨੇਸ਼ ਤੇ ਐੱਸਪੀਓ ਸੁੰਦਰਲਾਲ ਨੇ ਆਪਣੇ ਦਿਮਾਗ ਤੇ ਸੂਝਬੂਝ ਨਾਲ ਕਾਰਵਾਈ ਕਰਦਿਆਂ ਕਮਰੇ ਦਾ ਦਰਵਾਜ਼ਾ ਤੋੜ ਕੇ ਲੜਕੀ ਨੂੰ ਸੁਰੱਖਿਅਤ ਕਮਰੇ ਤੋਂ ਬਾਹਰ ਕੱਢਿਆਂ ਤੇ ਉਸਨੂੰ ਸਮਝਾ ਕੇ ਸ਼ਾਂਤ ਕੀਤਾ। Great Police News

Read Also : Sad News: ਯਮੁਨਾ ’ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ

ਪੁਲਿਸ ਟੀਮ ਵੱਲੋਂ ਮਹਿਲਾ ਪੁਲਿਸ ਕਰਮਚਾਰੀ ਨੂੰ ਬੁਲਾ ਕੇ ਮਹਿਲਾ ਦੀ ਪ੍ਰੇਸ਼ਾਨੀ ਬਾਰੇ ਗੱਲਬਾਤ ਕੀਤੀ। ਉਸਨੇ ਦੱਸਿਆ ਕਿ ਇਸਦੀ ਇੱਕ ਦੋਸਤ ਇਸਦੇ ਨਾਲ ਹੀ ਇਸਦੇ ਘਰ ’ਚ ਰਹਿੰਦੀ ਹੈ ਤਾਂ ਇਸਨੇ ਕਿਸੇ ਨਿੱਜੀ ਪ੍ਰੇਸ਼ਾਨੀ ਦੇ ਚੱਲਦਿਆਂ ਕਮਰੇ ਨੂੰ ਅੰਦਰ ਤੋਂ ਬੰਦ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਉਹ ਖੁਦਕੁਸ਼ੀ ਕਰ ਲੈਂਦੀ, ਉਸ ਤੋਂ ਪਹਿਲਾਂ ਹੀ ਪੁਲਿਸ ਨੇ ਪਹੁੰਚ ਕੇ ਉਸਨੂੰ ਰੋਕ ਦਿੱਤਾ। ਪੁਲਿਸ ਕਮਿਸ਼ਨਰ ਵਿਕਾਸ ਅਰੋੜਾ ਪੁਲਿਸ ਨੇ ਈਆਰਵੀ 236 ਪੁਲਿਸ ਟੀਮ ਦੇ ਈਐੱਚਸੀ ਸੰਜੈ, ਸਿਪਾਹੀ ਦਿਨੇਸ਼ ਤੇ ਐੱਸਪੀਓ ਸੁੰਦਰ ਲਾਲ ਵੱਲੋਂ ਕੀਤੀ ਗਈ ਉਪਰੋਕਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਉਨ੍ਹਾ ਨੂੰ ਪ੍ਰਸੰਸਾ ਪੱਤਰ ਤੇ 5-5 ਹਜ਼ਾਰ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ।