Weather Tomorrow: ਹਨੇਰੀ-ਤੂਫਾਨ ਤੇ ਮੀਂਹ ਨਾਲ ਅਲਰਟ ਮੋਡ ’ਤੇ ਇਹ ਜ਼ਿਲ੍ਹੇ, ਚੱਲਣਗੀਆਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ

Weather Tomorrow
Weather Tomorrow: ਹਨੇਰੀ-ਤੂਫਾਨ ਤੇ ਮੀਂਹ ਨਾਲ ਅਲਰਟ ਮੋਡ ’ਤੇ ਇਹ ਜ਼ਿਲ੍ਹੇ, ਚੱਲਣਗੀਆਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ

Weather Tomorrow: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਉਣ ਵਾਲੇ 24 ਘੰਟਿਆਂ ’ਚ ਮੌਸਮ ਬਦਲਣ ਵਾਲਾ ਹੈ। ਪਹਾੜੀ ਇਲਾਕਿਆਂ ’ਚ ਵੀ ਮੌਸਮ ਬਦਲ ਗਿਆ ਹੈ ਤੇ ਅਗਲੇ 3 ਦਿਨਾਂ ਵਿਚਕਾਰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਅਲਰਟ ਆਈਐੱਮਡੀ ਨੇ ਜਾਰੀ ਕੀਤਾ ਹੈ। ਅੱਜ ਭਾਵ 18 ਅਪਰੈਲ ਨੂੰ ਹਲਕਾ ਮੀਂਹ ਪਵੇਗਾ, ਅੱਜ ਦੇ ਦਿਨ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ, ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਮੀਂਹ ਪੈ ਸਕਦਾ ਹੈ। ਖਾਸ ਕਰਕੇ ਉੱਤਰਾਖੰਡ ਦੇ ਉੱਤਰਕਾਸ਼ੀ, ਚਮੋਲੀ, ਹੁਦਰਪ੍ਰਯਾਗ, ਟਿਹਰੀ ਤੇ ਦੇਹਰਾਦੂਨ ਜ਼ਿਲ੍ਹਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਭਲਕੇ ਭਾਵ 19 ਅਪਰੈਲ ਨੂੰ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਲਕੇ ਪੂਰੇ ਉੱਤਰਾਖੰਡ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦਿਨ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। Weather Tomorrow

ਇਹ ਖਬਰ ਵੀ ਪੜ੍ਹੋ : Sad News: ਯਮੁਨਾ ’ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ

ਕੀ ਕਰੀਏ? ਮੌਸਮ ਵਿਭਾਗ ਦੀ ਸਲਾਹ | Weather Tomorrow

  • ਸੁਰੱਖਿਅਤ ਥਾਵਾਂ ’ਤੇ ਰਹੋ
  • ਖੁੱਲ੍ਹੇ ’ਚ ਯਾਤਰਾ ਕਰਨ ਤੋਂ ਬਚੋ।
  • ਖੇਤਾਂ ਤੇ ਖੁੱਲ੍ਹੇ ਇਲਾਕਿਆਂ ’ਚ ਬਿਜਲੀ ਡਿੱਗਣ ਤੋਂ ਸਾਵਧਾਨ ਰਹੋ।
  • ਬਿਜ਼ਲੀ ਦੇ ਖੰਭਿਆਂ ਤੇ ਰੁੱਖਾਂ ਤੋਂ ਦੂਰ ਰਹੋ।