Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾਂ, ਚੋਰੀਆਂ ਅਤੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਲਗਾਤਾਰ ਅਜਿਹੇ ਗਿਰੋਹਾਂ ਵਿੱਚ ਸ਼ਾਮਿਲ ਮੈਂਬਰਾਂ ਨੂੰ ਸਲਾਖਾ ਪਿੱਛੇ ਕੀਤਾ ਜਾ ਰਿਹਾ ਹੈ। ਇਸੇ ਦਾ ਹੀ ਨਤੀਜਾ ਹੈ ਕਿ ਪਿਛਲੇ ਕਰੀਬ 08 ਮਹੀਨਿਆਂ ਦੌਰਾਨ ਸੰਗਠਿਤ ਅਪਰਾਧ ਖਿਲਾਫ ਕਾਰਵਾਈ ਕਰਦੇ ਹੋਏ 38 ਮੁਕੱਦਮੇ ਦਰਜ ਕਰਕੇ 186 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਫਰੀਦਕੋਟ ਪੁਲਿਸ ਦੇ ਵੱਖ-ਵੱਖ ਥਾਣਿਆ ਅੰਦਰ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 02 ਗਿਰੋਹਾਂ ਦੇ 09 ਮੈਂਬਰਾਂ ਨੂੰ ਤੇਜ਼ਥਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇਹਨਾਂ ਗ੍ਰਿਫਤਾਰ ਮੁਲਜ਼ਮਾਂ ਖਿਲਾਫ ਪਹਿਲਾ ਵੀ ਨਸ਼ਿਆਂ, ਚੋਰੀ, ਖੋਹ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਕੁੱਲ 27 ਮੁਕੱਦਮੇ ਦਰਜ ਰਜਿਸਟਰ ਹਨ।
ਗ੍ਰਿਫਤਾਰ ਮੁਲਜ਼ਮਾਂ ਖਿਲਾਫ਼ ਪਹਿਲਾ ਵੀ ਦਰਜ ਸਨ ਨਸ਼ੇ ਦੀ ਤਸਕਰੀ, ਚੋਰੀ, ਖੋਹ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਕੁੱਲ 27 ਮੁਕੱਦਮੇ | Crime News
ਇੰਸਪੈਕਟਰ ਗੁਰਦਿੱਤਾ ਸਿੰਘ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ ਸ:ਥ: ਚਮਕੋਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਪਿੰਡ ਚਹਿਲ, ਪਿੰਡ ਬੀੜ ਚਹਿਲ, ਪਿੰਡ ਭਾਣਾ ਆਦਿ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਨੇੜੇ ਨਵਜੋਤ ਸੀਮੈਂਟ ਫੈਕਟਰੀ ਪੁਲ ਸੇਮਨਾਲਾ ਪਹੁੰਚੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਅਮਰਜੀਤ ਸਿੰਘ ਉਰਫ ਕੱਦੀ, ਅਮਨਦੀਪ ਸਿੰਘ ਉਰਫ ਅਮਨਾ, ਹਰਵਿੰਦਰ ਸਿੰਘ ਉਰਫ ਰਿੰਪਲ, ਗੁਰਜੀਤ ਸਿੰਘ ਉਰਫ ਗੀਤਾ ਅਤੇ ਹਰਦੀਪ ਸਿੰਘ ਉਰਫ ਮੰਨਾ ਜੋ ਛੋਟੀਆਂ-ਮੋਟੀਆਂ ਚੋਰੀਆਂ,
ਲੁੱਟਾ-ਖੋਹਾਂ ਕਰਨ ਅਤੇ ਨਸ਼ਾ ਕਰਨ ਦੇ ਆਦੀ ਹਨ ਜੋ ਅੱਜ ਵੀ ਬੀੜ ਚਹਿਲ ਵਿੱਚ ਲੁੱਟਾ-ਖੋਹਾਂ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਸਾਰੇ ਮਾਰੂ ਹਥਿਆਰਾ ਨਾਲ ਲੈਸ ਹਨ। ਜਿਸ ’ਤੇ ਮਕੱਦਮਾ ਨੰਬਰ 71 ਅ/ਧ 112 ਬੀ.ਐਨ.ਐਸ ਥਾਣਾ ਸਦਰ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ 05 ਮੈਂਬਰਾਂ ਨੂੰ 02 ਕਾਪੇ, 01 ਕ੍ਰਿਪਾਨ, 01 ਹਾਕੀ ਅਤੇ 01 ਬੇਸਬਾਲ ਸਮੇਤ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: Tahawwur Rana: 26/11 ਦੇ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਤਹੱਵੁਰ ਰਾਣਾ ਲਿਆਂਦਾ ਭਾਰਤ, ਤਿਹਾੜ ਜੇਲ੍ਹ ’ਚ ਰੱਖ…
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਉਰਫ ਕੱਦੀ ਪੁੱਤਰ ਗੁਰਮੀਤ ਸਿੰਘ, ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਰੂਪ ਲਾਲ, ਹਰਵਿੰਦਰ ਸਿੰਘ ਉਰਫ ਰਿੰਪਲ ਪੁੱਤਰ ਸਤਪਾਲ ਸਿੰਘ ਵਾਸੀਆਨ ਪਿੰਡ ਅਰਾਈਆਵਾਲਾ ਕਲਾਂ, ਗੁਰਜੀਤ ਸਿੰਘ ਉਰਫ ਗੀਤਾ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਬੀੜ ਚਹਿਲ ਅਤੇ ਹਰਦੀਪ ਸਿੰਘ ਉਰਫ ਮੰਨਾ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਪਿਪਲੀ ਜਿਲਾ ਫਰੀਦਕੋਟ ਵਜੋਂ ਹੋਈ ਹੈ। ਜਦ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮਾਂ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਸੰਗੀਨ ਧਾਰਾਵਾ ਤਹਿਤ ਕੁੱਲ 10 ਕ੍ਰਿਮੀਨਲ ਕੇਸ ਦਰਜ ਰਜਿਸਟਰ ਹਨ।

ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ:ਥ ਸਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਮੁਕਤਸਰ ਰੋਡ ਜੈਤੋ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਇੱਕ ਗਿਰੋਹ ਵਿੱਚ ਸ਼ਾਮਿਲ 05 ਮੈਂਬਰ ਜੋ ਕਿ ਚੋਰੀਆਂ ਤੇ ਲੁੱਟਾ-ਖੋਹਾਂ ਕਰਨ ਦੇ ਆਦੀ ਹਨ ਤੇ ਅੱਜ ਵੀ ਉਹ ਨੇੜੇ ਅੰਡਰ ਬ੍ਰਿਜ ਜੈਤੋ ਮੁਕਤਸਰ ਬਾਈਪਾਸ ਰੋਡ ’ਤੇ ਬੈਠੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ’ਤੇ ਥਾਣਾ ਜੈਤੋ ਵਿੱਚ ਮੁਕੱਦਮਾ ਨੰਬਰ 40 ਅਧੀਨ ਧਾਰਾ 112(2) ਬੀ.ਐਨ.ਐਸ ਬਰਖਿਲਾਫ 05 ਵਿਅਕਤੀਆ ਦੇ ਦਰਜ ਕੀਤਾ ਗਿਆ। Crime News
ਗਿਰੋਹ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਜਾਰੀ
ਜਿਸ ਉਪਰੰਤ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ ਮਨਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ, ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਸਾਲ ਪੱਤੀ ਜੈਤੋ, ਸੰਤੋਸ਼ ਕੁਮਾਰ ਉਰਫ ਗੱਬਰ ਪੁੱਤਰ ਰਾਮ ਪ੍ਰਕਾਸ਼ ਵਾਸੀ ਮੁਕਤਸਰ ਰੋਡ ਜੈਤੋ ਅਤੇ ਸਿਧਾਰਥ ਪੁੱਤਰ ਮੁਨਸੀ ਰਾਮ ਵਾਸੀ ਬਾਲਮੀਕੀ ਕਲੋਨੀ ਜੈਤੋ ਨੂੰ 01 ਗੰਡਾਸੀ, 01 ਕਿਰਚ, 02 ਕ੍ਰਿਪਾਨਾ ਅਤੇ 01 ਲੋਹੇ ਦੇ ਖੰਡੇ ਸਮੇਤ ਗ੍ਰਿਫਤਾਰ ਕੀਤਾ ਗਿਆ।
ਇਸ ਗਿਰੋਹ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ, ਜਿਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮਲਜ਼ਮਾਂ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜ਼ਮਾਂਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਹੈ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ।