(ਵਿੱਕੀ ਕੁਮਾਰ) ਮਾੜੀ ਮੁਸਤਫ਼ਾ। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਮਾੜੀ ਮੁਸਤਫਾ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ। ਬਲਾਕ ਮਾੜੀ ਮੁਸਤਫਾ ਦੀ ਨਾਮ ਚਰਚਾ MSG ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਚੀਦਾ ਵਿਖੇ ਹੋਈ। ਬਲਾਕ ਪ੍ਰੇਮੀ ਸੇਵਕ ਪ੍ਰੇਮ ਸ਼ਰਮਾ ਨੇ ਪਵਿੱਤਰ ਨਾਅਰਾ ਬੋਲਕੇ ਪੂਜਨੀਕ ਗੁਰੂ ਜੀ ਅਤੇ ਸਮੂਹ ਸਾਧ-ਸੰਗਤ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: Welfare: ਡੇਰਾ ਸ਼ਰਧਾਲੂ ਨੇ ਇੱਕ ਔਰਤ ਦੇ ਇਲਾਜ ’ਚ ਮਦਦ ਕਰਕੇ ਬਚਾਈ ਜਾਨ

ਕਵੀਰਾਜ ਵੀਰਾਂ ਨੇ ਵੀ ਖੁਸ਼ੀ ਪ੍ਰਥਾਏ ਭਜਨ ਲਗਾਏ। ਜਿਸ ਪਿੱਛੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੇ ਰਿਕਾਰਡ ਪਵਿੱਤਰ ਬਚਨ ਸਾਧ-ਸੰਗਤ ਨੂੰ ਸੁਣਾਏ ਗਏ ਅਤੇ ਹਜ਼ੂਰ ਪਿਤਾ ਜੀ ਦੇ ਬਚਨਾਂ ਅਨੁਸਾਰ ਸਾਧ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਡੇਰੇ ਦੇ ਚੈਨਲ ’ਤੇ ਆਈ ਜਾਣਕਾਰੀ ਨੂੰ ਹੀ ਅੱਗੇ ਸ਼ੇਅਰ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਪ੍ਰੇਮ ਸ਼ਰਮਾ ਬਲਾਕ ਪ੍ਰੇਮੀ ਸੇਵਕ, ਸਤਨਾਮ ਇੰਸਾ (85 ਮੈਂਬਰ) ਅਮਨਦੀਪ ਸਿੰਘ ਚੀਦਾ (15 ਮੈਂਬਰ) , ਗੁਰਵਿੰਦਰ (MSG ਆਈ ਵਿੰਗ), MSG ਆਈਟੀ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਪਿੰਡਾ ਦੇ ਪ੍ਰੇਮੀ ਸੇਵਕ, 15 ਮੈਬਰ ਅਤੇ ਵੱਡੀ ਗਿਣਤੀ ਵਿਚ ਸਾਧ-ਸੰਗਤ ਮੌਜੂਦ ਸਨ। Naamcharcha