ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News FEMA Case: ਪੰ...

    FEMA Case: ਪੰਜਾਬ ਦੇ ਕਾਂਗਰਸੀ ਨੇਤਾ ਖਿਲਾਫ਼ ED ਦਾ ਵੱਡਾ Action, ਕਰੋੜਾਂ ਦੀ ਜਾਇਦਾਦ ਜ਼ਬਤ

    FEMA Case
    FEMA Case: ਪੰਜਾਬ ਦੇ ਕਾਂਗਰਸੀ ਨੇਤਾ ਖਿਲਾਫ਼ ED ਦਾ ਵੱਡਾ Action, ਕਰੋੜਾਂ ਦੀ ਜਾਇਦਾਦ ਜ਼ਬਤ

    FEMA Case: ਕਪੂਰਥਲਾ (ਸੱਚ ਕਹੂੰ ਨਿਊਜ਼)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਪੂਰਥਲਾ ਦੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਈਡੀ ਮੁਤਾਬਕ, ਇਹ ਕਾਰਵਾਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ), 1999 ਦੀ ਧਾਰਾ 37ਏ ਦੇ ਤਹਿਤ ਕੀਤੀ ਗਈ ਹੈ, ਕਿਉਂਕਿ ਕੰਪਨੀ ਨੇ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ੀ ਮੁਦਰਾ ਵਿਦੇਸ਼ਾਂ ’ਚ ਰੱਖੀ ਹੋਈ ਸੀ ਜੋ ਕਿ (ਫੇਮਾ) ਦੀ ਧਾਰਾ 4 ਦੀ ਉਲੰਘਣਾ ਹੈ।

    ਇਹ ਖਬਰ ਵੀ ਪੜ੍ਹੋ : KKR Vs SRH: ਪਾਵਰਪਲੇ ’ਚ ਖਰਾਬ ਬੱਲੇਬਾਜ਼ੀ ਕਾਰਨ ਹਾਰਿਆ ਹੈਦਰਾਬਾਦ, ਕੋਲਕਾਤਾ 80 ਦੌੜਾਂ ਨਾਲ ਜਿੱਤਿਆ

    ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਰਾਣਾ ਸ਼ੂਗਰਜ਼ ਲਿਮਟਿਡ ਨੇ ਵਿਦੇਸ਼ਾਂ ’ਚ ਗਲੋਬਲ ਡਿਪਾਜ਼ਟਰੀ ਰਸੀਦਾਂ ਜਾਰੀ ਕਰਕੇ ਹਾਸਲ ਹੋਏ ਪੈਸੇ ’ਚੋਂ 2.56 ਮਿਲੀਅਨ ਡਾਲਰ (22.02 ਕਰੋੜ ਰੁਪਏ) ਰੱਖੇ ਸਨ, ਜੋ ਕਿ ਭਾਰਤ ਨਹੀਂ ਲਿਆਂਦਾ ਗਿਆ ਸੀ। ਇਸ ਰਕਮ ਦੀ ਵਰਤੋਂ ਇੱਛਤ ਉਦੇਸ਼ ਲਈ ਨਹੀਂ ਕੀਤੀ ਗਈ, ਜੋ ਕਿ ਫੇਮਾਂ ਨਿਯਮਾਂ ਦੀ ਉਲੰਘਣਾ ਹੈ। ਇਸ ਤੋਂ ਪਹਿਲਾਂ ਫਰਵਰੀ 2025 ’ਚ, ਆਮਦਨ ਕਰ ਵਿਭਾਗ ਨੇ ਕਪੂਰਥਲਾ ਤੇ ਚੰਡੀਗੜ੍ਹ ’ਚ ਰਾਣਾ ਗੁਰਜੀਤ ਸਿੰਘ ਦੇ ਅਹਾਤੇ ’ਤੇ ਛਾਪਾ ਮਾਰਿਆ ਸੀ। ਇਨ੍ਹਾਂ ਤਾਜ਼ਾ ਕਾਰਵਾਈਆਂ ਨਾਲ, ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਵਿਰੁੱਧ ਜਾਂਚ ਹੋਰ ਗੰਭੀਰ ਹੋ ਗਈ ਹੈ। FEMA Case