MI vs KKR: ਵਾਨਖੇੜੇ ’ਚ ਡਗਮਗਾਈ ਕੋਲਕਾਤਾ ਦੀ ਪਾਰੀ, ਬਣਾਇਆ ਪਾਵਰਪਲੇ ’ਚ ਦੂਜਾ ਸਭ ਤੋਂ ਖਰਾਬ ਸਕੋਰ

MI vs KKR
MI vs KKR: ਵਾਨਖੇੜੇ ’ਚ ਡਗਮਗਾਈ ਕੋਲਕਾਤਾ ਦੀ ਪਾਰੀ, ਬਣਾਇਆ ਪਾਵਰਪਲੇ ’ਚ ਦੂਜਾ ਸਭ ਤੋਂ ਖਰਾਬ ਸਕੋਰ

MI vs KKR: ਸਪੋਰਟਸ ਡੈਸਕ। ਆਈਪੀਐਲ 2025 ਦਾ ਸੀਜ਼ਨ ਜਾਰੀ ਹੈ। 18ਵੇਂ ਸੀਜ਼ਨ ਦਾ 12ਵਾਂ ਮੈਚ ਮੌਜ਼ੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਤੇ ਮੁੰਬਈ ਇੰਡੀਅਨਜ਼ (ਐਮਆਈ) ਵਿਚਕਾਰ ਵਾਨਖੇੜੇ ਵਿਖੇ ਖੇਡਿਆ ਗਿਆ। ਇਸ ਮੈਚ ’ਚ ਕੋਲਕਾਤਾ ਦੀ ਸ਼ੁਰੂਆਤ ਖਰਾਬ ਰਹੀ। ਉਨ੍ਹਾਂ ਨੇ ਪਾਵਰਪਲੇ ’ਚ 41 ਦੇ ਸਕੋਰ ’ਤੇ ਚਾਰ ਵਿਕਟਾਂ ਗੁਆ ਦਿੱਤੀਆਂ ਹਨ। ਇਹ ਮੁੰਬਈ ਖਿਲਾਫ ਉਨ੍ਹਾਂ ਦਾ ਦੂਜਾ ਸਭ ਤੋਂ ਖਰਾਬ ਪਾਵਰਪਲੇ ਦਾ ਸਕੋਰ ਹੈ।

ਇਹ ਖਬਰ ਵੀ ਪੜ੍ਹੋ : E portal Punjab: ਪੰਜਾਬ ਦੇ ਸਕੂਲਾਂ ਲਈ ਜ਼ਰੂਰੀ ਖਬਰ, 1 ਤੋਂ 3 ਅਪਰੈਲ ਤੱਕ…

ਕੇਕੇਆਰ ਦੀ ਅੱਧੀ ਟੀਮ ਪਰਤੀ ਪਵੇਲੀਅਨ | MI vs KKR

ਇਸ ਮੈਚ ’ਚ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੇਕੇਆਰ ਦੀ ਅੱਧੀ ਟੀਮ ਸਿਰਫ਼ 45 ਦੌੜਾਂ ਦੇ ਸਕੋਰ ਨਾਲ ਪੈਵੇਲੀਅਨ ਪਰਤ ਗਈ। ਕਪਤਾਨ ਹਾਰਦਿਕ ਪੰਡਯਾ ਨੇ ਕੋਲਕਾਤਾ ਨੂੰ ਪੰਜਵਾਂ ਝਟਕਾ ਦਿੱਤਾ, ਅੰਗਕ੍ਰਿਸ਼ ਰਘੂਵੰਸ਼ੀ ਨੂੰ ਆਊਟ ਕਰਕੇ, ਜੋ 16 ਗੇਂਦਾਂ ’ਤੇ 26 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਮੈਚ ਵਿੱਚ, ਕੇਕੇਆਰ ਆਪਣੀ ਲੈਅ ਬਰਕਰਾਰ ਰੱਖਣ ਲਈ ਖੇਡ ਰਹੀ ਹੈ। ਜਦਕਿ ਪੰਜ ਵਾਰ ਦੀ ਜੇਤੂ ਮੁੰਬਈ ਆਪਣੀ ਪਹਿਲੀ ਜਿੱਤ ਦੀ ਤਲਾਸ਼ ’ਚ ਸੀ। ਕੇਕੇਆਰ ਨੇ ਆਈਪੀਐਲ ਦੇ 18ਵੇਂ ਸੀਜ਼ਨ ਦੀ ਸ਼ੁਰੂਆਤ ਆਰਸੀਬੀ ਖਿਲਾਫ਼ ਹਾਰ ਨਾਲ ਕੀਤੀ ਸੀ, ਪਰ ਉਨ੍ਹਾਂ ਨੇ ਆਖਰੀ ਮੈਚ ’ਚ ਰਾਜਸਥਾਨ ਰਾਇਲਜ਼ ਨੂੰ ਹਰਾਇਆ।