Honesty: (ਸੁਸ਼ੀਲ ਕੁਮਾਰ) ਭਾਦਸੋਂ । ਅੱਜ ਭਾਦਸੋਂ ਵਿਖੇ ਸ਼ਹਿਰ ਦੇ ਇੱਕ ਇਮਾਨਦਾਰ ਛੋਟੇ ਲਾਲ ਵਾਰਡ ਨੰਬਰ 11 ਦਾ ਰਹਿਣ ਵਾਲਾ ਹੈ ਅੱਜ ਜਦੋਂ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਗਲੀ ਵਿੱਚੋਂ ਇੱਕ ਪਰਸ ਲੱਭਿਆ ਤਾਂ ਉਸ ਨੇ ਸੱਚ ਕਹੂੰ ਦੇ ਪੱਤਰਕਾਰ ਨਾਲ ਇਸ ਬਾਰੇ ਗੱਲ ਕੀਤੀ ੳਸ ਨੇ ਦੱਸਿਆ ਕੇ ਇਸ ਪਰਸ ਵਿੱਚ ਕੁੱਝ ਜ਼ਰੂਰੀ ਕਾਗਜ਼ਾਤ ਪੇਨ ਕਾਰਡ, ਲਾਈਸੰਸ, ਏਟੀਐਮ ਕਾਰਡ ਅਤੇ ਕੁੱਝ ਰਾਸ਼ੀ ਹੈ।
ਇਹ ਵੀ ਪੜ੍ਹੋ: Womens of Punjab: ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ!, ਇਸ ਮਹੱਤਵਪੂਰਨ ਸਵਾਲ ’ਤੇ ਜਾਣੋ ਵਿੱਤ ਮੰਤਰੀ ਦਾ ਜਵਾਬ
ਉਸ ਦੇ ਲਾਈਸੰਸ ਤੇ ਨਾਂਅ ਗੁਰਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਰਾਮ ਸਿੰਘ ਨੌ ਭਾਦਸੋਂ ਲਿਖਿਆ ਹੋਇਆ ਪੜ੍ਹ ਕੇ ਉਸਦੇ ਮੋਬਾਈਲ ਨੰਬਰ ’ਤੇ ਗੁਰਜੋਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਅੱਜ ਮੇਰਾ ਪਰਸ ਡਿੱਗ ਗਿਆ ਸੀ ਉਸ ਬਾਅਦ ਛੋਟੇ ਲਾਲ ਨੇ ਇਮਾਨਦਾਰੀ ਦਿਖਾਉਂਦੇ ਹੋਏ ਪਰਸ ਉਸ ਦੇ ਅਸਲੀ ਮਾਲਕ ਗੁਰਜੋਤ ਸਿੰਘ ਨੂੰ ਵਾਪਸ ਕੀਤਾ। ਇਸ ਮੌਕੇ ਗਰਜੋਤ ਸਿੰਘ ਨੇ ਇਸ ਇਮਾਨਦਾਰ ਇਨਸਾਨ ਛੋਟੇ ਲਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। Honesty