Punjab Budget 2025: Badalda Punjab: ਪੰਜਾਬ ਸਰਕਾਰ ਵੱਲੋਂ ਬਜਟ ਪੇਸ਼, ਜਾਣੋ ਕੀ ਕੁਝ ਰਿਹਾ ਖਾਸ

Punjab Budget 2025:
Punjab Budget 2025: Badalda Punjab: ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤਾ ਜਾ ਰਿਹੈ ਬਜ਼ਟ, ਖੇਡਾਂ ਲਈ ਹੋਏ ਐਲਾਨ, ਸਮਾਜਿਕ ਸੁਰੱਖਿਆ ਲਈ ਵੀ ਖਾਸ

Punjab Budget 2025: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ‘ਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਇਤਿਹਾਸ ‘ਚ ਪਹਿਲੀ ਵਾਰ ਇਕ ਮੈਗਾ ਸਪੋਰਟਸ ਪਹਿਲ ਕਦਮੀ ਕਰ ਰਹੇ ਹਾਂ, ਜਿਸ ਦਾ ਨਾਂ ਹੈ ‘ਖੇਡਦਾ ਪੰਜਾਬ, ਬਦਲਦਾ ਪੰਜਾਬ’। ਉਨ੍ਹਾਂ ਕਿਹਾ ਕਿ ਸਰਕਾਰ ਦਾ ਦ੍ਰਿੜ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲ ‘ਚ ਸਾਡੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਿਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।

ਬਜ਼ਟ ਦੇ ਖਾਸ ਪੁਆਇੰਟ | Punjab Budget 2025

  • ਖੇਡਾਂ ਲਈ 979 ਕਰੋੜ ਰੁਪਏ ਰੱਖੇ ਗਏ ਹਨ।
  • ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹਨਾਂ ਵੱਡਾ ਬਜਟ ਸਿਰਫ ਖੇਡ ਲਈ ਰਖਿਆ ਗਿਆ ਹੈ।
  • ਸਿਹਤਮੰਦ ਪੰਜਾਬ ਲਈ ਸਿਹਤ ਤੇ 5598 ਕਰੋੜ ਖਰਚੇ ਜਾਣਗੇ
  • ਪਿਛਲੇ ਸਾਲ ਨਾਲੋਂ 10 ਫੀਸਦੀ ਵਾਧਾ ਹੈ।
  • ਪੇਂਡੂ ਵਿਕਾਸ ਲਈ 2873 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ
  • ਰੰਗਲਾ ਪੰਜਾਬ ਲਈ 585 ਕਰੋੜ ਰੁਪਏ
  • ਸ਼ਹਿਰੀ ਵਿਕਾਸ ਲਈ 5983 ਕਰੋੜ ਰੁਆਏ
  • ਬਿਜਲੀ ਲਈ ਸਬਸਿਡੀ ਲਈ 7614 ਕਰੋੜ
  • ਉਦਯੋਗ ਅਤੇ ਵਣਜ ਲਈ 3426 ਕਰੋੜ ਰੁਪਏ
  • ਪਹਿਲੀ ਵਾਰ ਸਟੈਂਪ ਡੋਰ ਡਿਲੀਵਰੀ
  • ਘਰ ਚ ਮਿਲੇਗੀ ਸਹੂਲਤ
  • ਸਮਾਜਿਕ ਨਿਆਂ ਅਤੇ ਅਨੁਸੂਚਿਤ ਜਾਤੀ ਲਈ 13 ਹਜਾਰ 987 ਕਰੋੜ ਰੁਪਏ
  • ਖੇਤੀਬਾੜੀ ਅਤੇ ਕਿਸਾਨ ਭਲਾਈ ਲਈ 14 ਹਜਾਰ 524 ਕਰੋੜ ਰੁਪਏ
  • ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9992 ਕਰੋੜ ਰੁਪਏ
  • ਬਾਗਬਾਨੀ ਲਈ 137 ਕਰੋੜ ਰੁਆਏ
  • ਪੇਂਡੂ ਸੜਕਾਂ ਨੂੰ ਬਣਾਉਣ ਲਈ 2873 ਕਰੋੜ ਖਰਚ ਹੋਣਗੇ
  • ਪਸ਼ੂ ਪਾਲਣ ਅਤੇ ਡੇਅਰੀ ਲਈ 704 ਕਰੋੜ ਰੁਪਏ
  • ਸਹਿਕਾਰਤਾ ਲਈ 250 ਕਰੋੜ ਰੁਪਏ
  • ਜੰਗਲਾਤ ਅਤੇ ਜੰਗਲੀ ਜੀਵ ਲਈ 281 ਕਰੋੜ
  • ਸਿਖਿਆ ਲਈ 17 ਹਜਾਰ 975 ਕਰੋੜ ਰੁਪਏ ਰੱਖੇ ਗਏ ਹਨ, ਜਿਹੜਾ ਕਿ 12 ਫੀਸਦੀ ਵੱਧ ਹੈ।

https://www.youtube.com/live/eOlOiBmWrXQ?si=ohkC1wIuvEIelDaf

  • ਮੈਡੀਕਲ ਸਿੱਖਿਆ ਲਈ 1336 ਲਈ ਰੱਖੇ ਗਏ ਹਨ ਜਿਹੜੇ ਕਿ 27 ਫੀਸਦੀ ਰੱਖੇ ਗਏ ਹਨ
  • ਯੂਨੀਵਰਸਿਟੀ ਅਤੇ ਕਾਲਜਾਂ ਲਈ 1650 ਕਰੋੜ
  • ਨਵੇਂ ਰੁਜ਼ਗਾਰ ਪੈਦਾ ਕਰਨ ਲਈ 130 ਕਰੋੜ
  • ਸੈਰ ਸਪਾਟਾ ਵਿਭਾਗ ਲਈ 204 ਕਰੋੜ ਰੁਪਏ
  • ਗ੍ਰਹਿ ਮਾਮਲੇ ਤੇ ਨਿਆਂ ਲਈ 132 ਕਰੋੜ ਰੁਪਏ
  • ਸੜਕਾਂ ਅਤੇ ਪੁਲ ਲਈ 1082 ਕਰੋੜ ਨਾਲ 1444 ਕਿਲੋਮੀਟਰ ਸੜਕਾਂ ਤਿਆਰ ਕੀਤੀ ਜਾਣਗੀਆਂ
  • ਜਲ ਸਪਲਾਈ ਅਤੇ ਸੈਨੀਟੇਸ਼ਨ ਲਿਬ1614 ਕਰੋੜ ਰੁਪਏ
  • ਜਲ ਸਰੋਤ ਲਈ 2604 ਕਰੋੜ ਰੁਪਏ