ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home Breaking News Akhand Sumira...

    Akhand Sumiran: 1 ਤੋਂ 28 ਫਰਵਰੀ 2025 ਤੱਕ, ਜਾਣੋ ਕਿਹੜਾ ਬਲਾਕ ਰਿਹਾ ਮੋਹਰੀ

    Akhand Sumiran
    Akhand Sumiran

    ਦੇਸ਼ ਅਤੇ ਦੁਨੀਆ ਵਿੱਚ ਬਲਾਕ ਟੋਹਾਣਾ ਰਿਹਾ ਮੋਹਰੀ | Akhand Sumiran

    ਰਤੀਆ ਨੇ ਦੂਜਾ ਸਥਾਨ ਅਤੇ ਪੰਜਾਬ ਦੇ ਸੰਗਰੂਰ ਬਲਾਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ

    Akhand Sumiran: ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ ਇੱਕ ਫਰਵਰੀ ਤੋਂ 28 ਫਰਵਰੀ 2025 ਦਰਮਿਆਨ ਦੁਨੀਆ ਭਰ ਦੇ 417 ਬਲਾਕਾਂ ਦੇ 1,69,352 ਸੇਵਾਦਾਰਾਂ ਨੇ 27,99,300 ਘੰਟੇ ਰਾਮ-ਨਾਮ ਦਾ ਜਾਪ ਕਰਕੇ ਸੰਸਾਰ ਦੇ ਭਲੇ ਤੇ ਸੁੱਖ ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ।

    ਇਹ ਵੀ ਪੜ੍ਹੋ: ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ

    ਅਖੰਡ ਸਿਮਰਨ ਮੁਕਾਬਲੇ ’ਚ ਪਹਿਲੇ ਸਥਾਨ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦਾ ਟੋਹਾਣਾ ਬਲਾਕ ਮੋਹਰੀ ਰਿਹਾ। ਇਸ ਬਲਾਕ ਦੇ 49,662 ਸੇਵਾਦਾਰਾਂ ਨੇ 3,01,913 ਘੰਟੇ ਸਿਮਰਨ ਕੀਤਾ ਹੈ। ਜਦੋਂਕਿ ਦੂਜਾ ਸਥਾਨ ਵੀ ਹਰਿਆਣਾ ਦੇ ਹੀ ਬਲਾਕ ਨੇ ਹਾਸਲ ਕੀਤਾ ਹੈ। ਜਿਸ ’ਚ ਰਤੀਆ ਬਲਾਕ ਦੇ 3517 ਡੇਰਾ ਸ਼ਰਧਾਲੂਆਂ ਨੇ 1,52,814 ਘੰਟੇ ਅਖੰਡ ਸਿਮਰਨ ਕਰਕੇ ਦੂਜਾ ਅਤੇ ਪੰਜਾਬ ਦੇ ਸੰਗਰੂਰ ਬਲਾਕ ਦੇ 2,488 ਸੇਵਾਦਾਰਾਂ ਨੇ 1,17,901 ਘੰਟੇ ਰਾਮ-ਨਾਮ ਦਾ ਜਾਪ ਕਰਕੇ ਤੀਜਾ ਸਥਾਨ ਹਾਸਲ ਕੀਤਾ। ਟਾਪ ਸੂਚੀ ’ਚ 7 ਬਲਾਕ ਹਰਿਆਣਾ ਅਤੇ 3 ਬਲਾਕ ਪੰਜਾਬ ਦੇ ਸ਼ਾਮਲ ਹਨ।

    ਵਿਦੇਸ਼ਾਂ ਵਿੱਚ ਵੀ ਸਾਧ-ਸੰਗਤ ਨੇ ਜਪਿਆ ਰਾਮ-ਨਾਮ | Akhand Sumiran

    ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ਵਿੱਚ ਵਿਦੇਸ਼ਾਂ ਦੀ ਸਾਧ-ਸੰਗਤ ਉਤਸ਼ਾਹ ਨਾਲ ਹਿੱਸਾ ਲੈ ਰਹੀ ਹੈ। ਇਸ ਵਾਰ, ਕੈਨੇਡਾ, ਸੰਯੁਕਤ ਅਰਬ ਅਮੀਰਾਤ (ਯੂਏਈ), ਅਮਰੀਕਾ, ਇਟਲੀ, ਪੁਰਤਗਾਲ, ਫਿਲੀਪੀਨਜ਼, ਆਸਟ੍ਰੇਲੀਆ, ਦੋਹਾ ਕਤਰ, ਬਹਿਰੀਨ, ਮਲੇਸ਼ੀਆ, ਨਿਊਜ਼ੀਲੈਂਡ, ਇੰਗਲੈਂਡ, ਸਾਊਦੀ ਅਰਬ, ਕੁਵੈਤ ਅਤੇ ਸਿੰਗਾਪੁਰ ਵਿੱਚ 710 ਸੇਵਾਦਾਰਾਂ ਨੇ 18951 ਘੰਟੇ ਰਾਮ-ਨਾਮ ਦਾ ਜਾਪ ਕੀਤਾ।

    ਪੂਜਨੀਕ ਗੁਰੂ ਜੀ ਦੇ ਬਚਨ

    ਮਾਲਕ ਦਾ ਪਿਆਰ, ਉਸ ਦੀ ਰਹਿਮਤ ਇਨਸਾਨ ’ਤੇ ਉਦੋਂ ਵਰਸਦੀ ਹੈ ਜਦੋਂ ਦ੍ਰਿੜ੍ਹ ਯਕੀਨ ਆਉਂਦਾ ਹੈ ਅਤੇ ਇਹ ਸੇਵਾ-ਸਿਮਰਨ ਦੇ ਬਿਨਾ ਆ ਨਹੀਂ ਸਕਦਾ ਜਿਨ੍ਹਾਂ ਸੰਭਵ ਹੋਵੇ ਸੇਵਾ ਕਰੋ, ਸਿਮਰਨ ਕਰੋ ਤਾਂ ਤੁਸੀਂ ਮਾਲਕ ਸਤਿਗੁਰ ਦੀ ਦਇਆ-ਮਿਹਰ ਦੇ ਲਾਇਕ ਬਣ ਸਕਦੇ ਹੋ ਚਲਦੇ, ਬੈਠਦੇ, ਕੰਮ-ਧੰਦਾ ਕਰਦੇ ਹੋਏ ਜੋ ਸਿਮਰਨ ਕੀਤਾ ਜਾਂਦਾ ਹੈ, ਉਹ ਇਸ ਕਲਿਯੁਗ ’ਚ ਮਨਜ਼ੂਰ ਹੋਵੇਗਾ ਇਸ ਲਈ ਤੁਸੀਂ ਆਪਣੀ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਦ੍ਰਿੜ੍ਹ ਯਕੀਨ ਦੇ ਨਾਲ ਅੱਗੇ ਵਧਦੇ ਜਾਓ, ਸੇਵਾ-ਸਿਮਰਨ ਕਰਦੇ ਜਾਓ ਤਾਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣੋਗੇ।
    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
    ਡੇਰਾ ਸੱਚਾ ਸੌਦਾ, ਸਰਸਾ (ਹਰਿਆਣਾ)

    Akhand Sumiran
    Akhand Sumiran