Sunam News: ਮੁੱਖ ਮੰਤਰੀ ਦੇ ਨਾਂਅ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ

Sunam News
ਸੁਨਾਮ: ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਦੇ ਹੋਏ। ਤਸਵੀਰ: ਕਰਮ ਥਿੰਦ

ਸਰਕਾਰ ਤੁਰੰਤ ਪ੍ਰਭਾਵ ਨਾਲ ਇਸ ਤਜਵੀਜ਼ ਨੂੰ ਵਾਪਿਸ ਲਵੇ | Sunam News

Sunam News: ਸਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਤਹਿਸੀਲ ਕੰਪਲੈਕਸ ਵਰਕਰ ਐਸੋਸੀਏਸ਼ਨ ਵਕੀਲ ਸਾਹਿਬਾਨ ਵਸੀਕਾ ਨਵੀਸ, ਨਵੀਸ ਅਸਟਾਮ ਫਰੋਸ, ਫੋਟੋ ਸਟੇਟ ਕੰਪਿਊਟਰ ਆਪਰੇਟਰ ਨਕਸ਼ਾ ਨਵੀਸ ਅਤੇ ਫੋਟੋਗਰਾਫ ਵਜੋਂ ਕੰਮ ਕਰਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਐਸ.ਡੀ.ਐਮ ਸੁਨਾਮ ਰਾਹੀਂ ਭੇਜਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਅਸੀਂ ਲੰਬੇ ਸਮੇਂ ਤੋਂ ਤਹਿਸੀਲ ਵਿੱਚ ਕੰਮ ਕਰਦੇ ਆ ਰਹੇ ਹਾਂ ਹੁਣ ਜਦੋਂ ਸਰਕਾਰ ਵੱਲੋਂ ਰਜਿਸਟਰੇਸ਼ਨ ਦਾ ਕੰਮ ਸੇਵਾ ਕੇਂਦਰਾਂ ਰਾਹੀਂ ਕਰਵਾਉਣ ਦੀ ਤਜਵੀਜ ਰੱਖੀ ਗਈ ਹੈ ਉਸ ਨਾਲ ਸਾਡੇ ਰੁਜ਼ਗਾਰ ’ਤੇ ਬਹੁਤ ਬੁਰਾ ਅਸਰ ਪ੍ਰਭਾਵ ਪਵੇਗਾ ਜਿਸ ਨਾਲ ਅਸੀਂ ਰੋਜ਼ਗਾਰ ਤੋਂ ਵਾਂਝੇ ਹੋ ਜਾਵਾਂਗੇ ਇਸ ਲਈ ਸਰਕਾਰ ਤੁਰੰਤ ਪ੍ਰਭਾਵ ਨਾਲ ਇਸ ਤਜਵੀਜ਼ ਨੂੰ ਵਾਪਿਸ ਲਵੇ।

ਇਹ ਵੀ ਪੜ੍ਹੋ:Gujarat Vs Punjab: ਗੁਜਰਾਤ ਅਤੇ ਪੰਜਾਬ ਦਾ ਮੁਕਾਬਲਾ, ਰਾਸ਼ਿਦ ਬਨਾਮ ਮੈਕਸਵੈੱਲ ’ਚ ਕੌਣ ਮਾਰੇਗੀ ਬਾਜ਼ੀ? 

ਮੰਗ ਪੱਤਰ ਦੇਣ ਵਾਲਿਆਂ ਵਿੱਚ ਸਰਪ੍ਰਸਤ ਸੀਨੀਅਰ ਵਸੀਕਾ ਨਵੀਸ ਅਮਰਜੀਤ ਸਿੰਘ ਜੋਸੀ, ਪ੍ਰਧਾਨ ਮੇਵਾ ਸਿੰਘ ਗਿੱਲ, ਰੋਹਿਤ ਕੌਸ਼ਿਕ , ਮਨੀਸ਼ ਕੁਮਾਰ ਕਾਂਸਲ, ਸਚਿਨ ਜਿੰਦਲ , ਦਿਨੇਸ਼ ਗੁਪਤਾ, ਅਮਰੀਕ ਸਿੰਘ ਨਮੋਲ, ਸਤੀਸ਼ ਕੁਮਾਰ ਸਤਪਾਲ ਬਾਂਸਲ ,ਭਾਰਤ ਭੂਸ਼ਨ ਚਾਵਲਾ, ਰਾਜ ਲਾਜਪਤ ਗਰਗ, ਹਰਪਾਲ ਸਿੰਘ ਐਡਵੋਕੇਟ, ਅਸ਼ਵਨੀ ਜਿੰਦਲ, ਲਖਵਿੰਦਰ ਸਿੰਘ, ਭਗਵੰਤ ਸਿੰਘ ਚੰਦੜ, ਐਡਵੋਕੇਟ ਸੰਦੀਪ ਬਾਂਸਲ, ਦੀ ਗਰਗ, ਮੇਜਰ ਸਿੰਘ ਨਕਸ਼ਾ ਨਵੀਸ, ਰੁਲਦੂ ਰਾਮ, ਜੋਗਾ ਚੰਦੜ, ਵਿਜੇ ਕੁਮਾਰ ਕਾਲਾ, ਅਸ਼ੋਕ ਕੁਮਾਰ, ਬਲਕਾਰ ਸਿੰਘ, ਬਦਰੀ ਰਾਮ ,ਰਾਜ ਕੁਮਾਰ ਆਦਿ ਵਰਕਰ ਹਾਜ਼ਰ ਸਨ। Sunam News