Jalalabad Bypass: ਸ੍ਰੋਮਣੀ ਸ਼ਹੀਦ ਊਧਮ ਸਿੰਘ ਦੇ ਨਾਂਅ ਤੇ ਬਣੇਗਾ ਜਲਾਲਾਬਾਦ ਦਾ ਬਾਈਪਾਸ

Jalalabad Bypass
Jalalabad Bypass: ਸ੍ਰੋਮਣੀ ਸ਼ਹੀਦ ਊਧਮ ਸਿੰਘ ਦੇ ਨਾਂਅ ਤੇ ਬਣੇਗਾ ਜਲਾਲਾਬਾਦ ਦਾ ਬਾਈਪਾਸ

Jalalabad Bypass: ਸਰਕਾਰ ਵੱਲੋਂ 13.28 ਕਰੋੜ ਰੁਪਏ ਦੀ ਪ੍ਰਸ਼ਾਸਨਕੀ ਪ੍ਰਵਾਣਗੀ ਜਾਰੀ

Jalalabad Bypass: ਜਲਾਲਾਬਾਦ (ਰਜਨੀਸ਼ ਰਵੀ) ਫਿਰੋਜ਼ਪੁਰ ਫਾਜ਼ਲਕਾ ਮੁੱਖ ਮਾਰਗ ਤੇ ਬਾਈਪਾਸ ਦੀ ਸਾਲਾ ਪੁਰਾਣੀ ਮੰਗ ਅੱਜ ਅੱਜ ਬੂਰ ਪੈ ਗਿਆ। ਜਦੋ ਪਹਿਲੀ ਵਾਰ ਵਿਧਾਇਕ ਬਣੇ ਜਗਦੀਪ ਕੰਬੋਜ ਗੋਲਡੀ ਦੇ ਯਤਨਾ ਸਦਕਾ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਜਲਾਲਾਬਾਦ ਹਲਕੇ ਲਈ ਇੱਕ ਵੱਡੀ ਸੌਗਾਤ ਦਾ ਐਲਾਨ ਕੀਤਾ ਗਿਆ। ਸ੍ਰੋਮਣੀ ਸ਼ਹੀਦ ਊਧਮ ਸਿੰਘ ਦੇ ਨਾਂਅ ਤੇ ਜਲਾਲਾਬਾਦ ਦਾ ਬਾਈਪਾਸ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ।

ਲੋਕ ਨਿਰਮਾਣ ਮੰਤਰੀ ਨੇ ਵਿਧਾਨ ਸਭਾ ਵਿਚ ਕੀਤਾ ਐਲਾਣ

ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਦੌਰਾਨ ਸਥਾਨਕ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਜਲਾਲਾਬਾਦ ਬਾਈਪਾਸ ਬਣਾਉਣ ਸਬੰਧੀ ਸਵਾਲ ਉਠਾਇਆ ਸੀ ਜਿਸ ਤੇ ਬੋਲਦਿਆਂ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈਟੀਓ ਨੇ ਵਿਧਾਨ ਸਭਾ ਵਿੱਚ ਸੂਚਿਤ ਕੀਤਾ ਹੈ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੋਂ ਜਲਾਲਾਬਾਦ ਦਾ ਬਾਈਪਾਸ ਬਣਾਇਆ ਜਾਏਗਾ ਜੋ ਕਿ ਬੱਗੇ ਕੇ ਉਤਾੜ ਤੋਂ ਸ਼ੁਰੂ ਹੋਵੇਗਾ ਅਤੇ ਨਹਿਰ ਦੇ ਨਾਲ ਨਾਲ ਹੁੰਦਾ ਹੋਇਆ ਅਮੀਰ ਖਾਸ ਤੱਕ ਬਣੇਗਾ। ਇਸ ਦੀ ਲੰਬਾਈ 8.75 ਕਿਲੋਮੀਟਰ ਹੋਵੇਗੀ ਅਤੇ ਇਹ 18 ਫੁੱਟ ਚੌੜਾ ਹੋਵੇਗਾ। ਇਸ ਸਬੰਧੀ ਸਰਕਾਰ ਨੇ 13 ਕਰੋੜ 28 ਲੱਖ 70 ਹਜਾਰ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕਰ ਦਿੱਤੀ ਹੈ।

Jalalabad Bypass

ਵਿਧਾਇਕ ਜਗਦੀਪ ਕੰਬੋਜ ਗੋਲਡ ਨੇ ਕਿਹਾ ਕਿ ਇਸ ਸੜਕ ਲਈ ਬਹੁਤ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਪਰ ਪਿੱਛਲੀਆਂ ਸਰਕਾਰਾਂ ਦੇ ਵੱਡੇ ਲੀਡਰ ਵੀ ਇਸ ਇਲਾਕੇ ਤੋਂ ਵੋਟਾਂ ਤਾਂ ਲੈਂਦੇ ਰਹੇ ਪਰ ਵਿਕਾਸ ਦੇ ਅਸਲ ਮੁੱਦਿਆਂ ਤੇ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ ਅਤੇ ਪਿੱਛਲੇ ਵੱਡੇ ਲੀਡਰ ਇਹ ਬਾਈਪਾਸ ਨਹੀਂ ਬਣਵਾ ਸਕੇ ਸੀ। ਉਨ੍ਹਾਂ ਨੇ ਹੋਰ ਦੱਸਿਆ ਕਿ ਇਸ ਸੜਕ ਨੂੰ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਦੇ ਨਾਂ ਤੇ ਬਣਾਇਆ ਜਾਵੇਗਾ।

Read Also : Punjab Vidhan Sabha Live: ਵਿਧਾਨ ਸਭਾ ’ਚ ਗੂੰਜਿਆ ਤੰਗ ਪੁਲਾਂ ਦਾ ਮੁੱਦਾ

ਇਸ ਸੜਕ ਦੇ ਬਣਨ ਨਾਲ ਜਲਾਲਾਬਾਦ ਦੀ ਟਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ ਅਤੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਘੱਟ ਸਮਾਂ ਲੱਗੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸੜਕ ਦੀ ਪ੍ਰਵਾਣਗੀ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕਰਦਿਆਂ ਸਦਨ ਵਿੱਚ ਇਹ ਵੀ ਮੰਗ ਰੱਖੀ ਕਿ ਇਸ ਨਵੀਂ ਸੜਕ ਤੇ ਕਿਸੇ ਜਗ੍ਰਾ ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਜਾਵੇ। ਲੋਕ ਨਿਰਮਾਣ ਮੰਤਰੀ ਨੇ ਇਹ ਮੰਗ ਵੀ ਤੁਰੰਤ ਹੀ ਪ੍ਰਵਾਨ ਕਰ ਲਈ।

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸਬੰਧ ਵਿੱਚ ਆਖਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਲਕੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬੜਮੁੱਲਾ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਮਾਰਗ ਬਣਨ ਨਾਲ ਇਲਾਕੇ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਸੜਕ ਇਲਾਕੇ ਦੇ ਵਿਕਾਸ ਦੇ ਨਵੇਂ ਰਾਹ ਖੋਲ੍ਹੇਗੀ।