Yudh Nashe Virudh: ਫਰੀਦਕੋਟ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਦੋ ਨਸ਼ਾ ਤਸਕਰ ਕਾਬੂ 

Yudh Nashe Virudh
Yudh Nashe Virudh: ਫਰੀਦਕੋਟ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਦੋ ਨਸ਼ਾ ਤਸਕਰ ਕਾਬੂ 

50 ਨਸ਼ੀਲੀਆਂ ਗੋਲੀਆਂ ਅਤੇ 06.600 ਗ੍ਰਾਮ ਹੈਰੋਇਨ ਕੀਤੀ ਬਰਾਮਦ

Yudh Nashe Virudh: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਪਿਛਲੇ 07 ਮਹੀਨਿਆਂ ਦੌਰਾਨ 214 ਮੁਕੱਦਮੇ ਦਰਜ ਕਰਕੇ 393 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਨਸ਼ਿਆਂ ਖਿਲਾਫ 02 ਮੁਕੱਦਮੇ ਦਰਜ ਕਰਕੇ 01 ਮਹਿਲਾ ਸਮੇਤ 02 ਨਸ਼ਾ ਤਸਕਰਾਂ ਨੂੰ 50 ਨਸ਼ੀਲੀਆਂ ਗੋਲੀਆਂ ਅਤੇ 06 ਗ੍ਰਾਮ 600 ਮਿਲੀਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇੰਸਪੈਕਟਰ ਜਗਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਦੀ ਨਿਗਰਾਨੀ ਹੇਠ ਸ:ਥ ਗੁਰਮੀਤ ਰਾਮ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਕਰਦੇ ਹੋਏ ਨਵੀਂ ਦਾਣਾ ਮੰਡੀ ਫਰੀਦਕੋਟ ਵਿੱਚ ਬਣੇ ਮੰਦਰ ਕੋਲ ਪੁੱਜੇ ਤਾਂ ਮੰਦਰ ਦੀ ਬੈਕਸਾਈਡ ਖੜੇ ਇੱਕ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਕੁੱਝ ਕੱਢ ਕੇ ਸੁੱਟ ਦਿੱਤਾ, ਜਿਸ ’ਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰ ਲਿਆ ਤੇ ਸੁੱਟੇ ਗਏ ਲਿਫਾਫੇ ਵਿੱਚੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।। ਜਿਸ ’ਤੇ ਮੁਕੱਦਮਾ ਨੰਬਰ 99 ਅ/ਧ 22(ਏ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕਰਕੇ ਮੁਲਜ਼ਮ ਅਕਾਸ਼ਦੀਪ ਸਿੰਘ ਉਰਫ਼ ਬੱਗਾ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰ.02, ਬਾਜ਼ੀਗਰ ਬਸਤੀ, ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਮੁਲਜ਼ਮ ਖਿਲਾਫ ਪਹਿਲਾ ਵੀ ਡਕੈਤੀ, ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਹੋਰ ਸੰਗੀਨ ਅਪਰਾਧਾਂ ਦੇ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ: Drug Free Punjab: ਨਸ਼ੇ ਦੇ ਵਪਾਰੀਆਂ ਵੱਲੋਂ ਬਣਾਈਆਂ 2 ਨਜਾਇਜ਼ ਉਸਾਰੀਆਂ ’ਤੇ ਫਿਰਿਆ ਬੁਲਡੋਜ਼ਰ

ਇਸ ਤਰ੍ਹਾਂ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਸ:ਥ ਨਗਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਨਾਕਾਬੰਦੀ ਦੌਰਾਨ ਸੀਐਨਸੀ ਇੰਨਕਲੇਵ ਮੋਗਾ ਰੋਡ ਕੋਟਕਪੂਰਾ ਮੌਜੂਦ ਸੀ ਤਾਂ ਮੋਗਾ ਸਾਈਡ ਤੋਂ ਇੱਕ ਮਹਿਲਾ ਆਉਦੀ ਦਿਖਾਈ ਦਿੱਤੀ, ਜਿਸਨੇ ਘਬਰਾ ਕੇ ਹੱਥ ਵਿੱਚ ਫੜਿਆ ਲਿਫ਼ਾਫ਼ਾ ਜ਼ਮੀਨ ’ਤੇ ਸੁੱਟ ਦਿੱਤਾ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁਛਿਆ, ਜਿਸਨੇ ਆਪਣਾ ਨਾਂਅ ਪਿੰਕੀ ਪਤਨੀ ਸ਼ਿੰਦਾ ਉਰਫ਼ ਰਾਮ ਵਾਸੀ ਜੌਹਰੀ ਮੰਦਰ ਫਾਜਿਲਕਾ ਰੋਡ, ਆਬੋਹਰ ਹਾਲ ਨੇੜੇ ਗੁਰੂ ਕਾ ਭੱਠਾ ਰਾਏਕੋਟ ਰੋਡ ਜਗਰਾਓ ਦੱਸਿਆ।

ਜਿਸ ਉਪਰੰਤ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 06 ਗ੍ਰਾਮ 600 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ’ਤੇ ਮੁਕੱਦਮਾ ਨੰਬਰ 63 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮਿਆ ਵਿੱਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤੇ ਜਾ ਰਹੇ ਹਨ ਤਾਂ ਜੋ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। Yudh Nashe Virudh

LEAVE A REPLY

Please enter your comment!
Please enter your name here