
ਚੜ੍ਹਦੇ ਪੰਜਾਬ ’ਚ ਬਹੁਤ ਮਾਣ-ਸਤਿਕਾਰ ਮਿਲ ਰਿਹੈ : ਵਜੀਦ ਹੁਸੈਨ
West Punjab: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਲਹਿੰਦੇ ਪੰਜਾਬ (ਪਾਕਿਸਤਾਨ) ਦੇ ਚੱਕ 35 ਡੀਐੱਨਡੀ ਗੱਲਾ ਮੰਡੀ ਹੈੱਡ ਰਾਜਕਾਂ ਤਹਿਸੀਲ ਮੰਡੀ ਜਜਮਾਨ ਜ਼ਿਲ੍ਹਾ ਬਹਾਬੁਲਪੁਰ ਤੋਂ ਵਜੀਦ ਹੁਸੈਨ ਪੁੱਤਰ ਸਾਹਿਬਦੀਨ 77 ਸਾਲਾਂ ਬਾਅਦ ਪਹਿਲੀ ਵਾਰ ਚੜ੍ਹਦੇ ਪੰਜਾਬ ਦੇ ਪਿੰਡ ਕੌਹਰੀਆਂ ਵਿਖੇ ਪਹੁੰਚੇ ਹਨ ਉਨ੍ਹਾਂ ਥਾਣਾ ਛਾਜਲੀ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਕਿ ਅਸੀਂ ਛੇ ਸਾਲਾਂ ਤੋਂ ਵੀਜ਼ਾ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਸਾਂ ਪਰ ਸਾਡੀਆਂ ਆਸਾਂ ਨੂੰ ਬੂਰ ਪੈਂਦਿਆਂ ਹੀ ਉਹ ਆਪਣੇ ਵਿੱਛੜੇ ਪਰਿਵਾਰ ਨੂੰ ਮਿਲਣ ਲਈ 45 ਦਿਨਾਂ ਵਾਸਤੇ ਇੱਥੇ ਪਿੰਡ ਕੌਹਰੀਆਂ ਪਹੁੰਚਿਆ ਹੈ।
ਉਨ੍ਹਾਂ ਦੱਸਿਆ ਕਿ 1947 ਵਿੱਚ ਉਸਦੇ ਅੱਬੂ ਸਾਹਿਬਦੀਨ ਆਪਣੇ ਪਰਿਵਾਰ ਨਾਲੋਂ ਵਿੱਛੜ ਕੇ ਪਾਕਿਸਤਾਨ ਚਲੇ ਗਏ ਸੀ, ਇਧਰ ਪਿੰਡ ਕੌਹਰੀਆਂ ਵਿਖੇ ਉਸਦੇ ਨਾਨਕਿਆਂ ਦਾ ਪਿੰਡ ਹੈ ਉਸਦੇ ਚਾਚੇ ਹੁਰੀਂ ਚਾਰ ਭਰਾ ਹਨ ਉਨ੍ਹਾਂ ਦੇ ਵੀ ਅੱਗੇ ਦੋ-ਦੋ ਬੱਚੇ ਹਨ, ਪਹਿਲਾਂ ਉਸਦੇ ਅੱਬੂ ਅਤੇ ਉਸਦੀ ਭੂਆ ਜੀ ਦੀ ਬਹੁਤ ਲਗਨ ਸੀ ਕਿ ਉਹ ਆਪਣੇ ਭੈਣ ਭਰਾਵਾਂ ਨੂੰ ਜਾ ਕੇ ਮਿਲਣ ਪਰ ਹੁਣ ਵੀਜ਼ਾ ਲੱਗਣ ਤੋਂ ਬਾਅਦ ਉਹ 950 ਕਿਲੋਮੀਟਰ ਦਾ ਸਫਰ ਤੈਅ ਕਰਕੇ ਵਾਘਾ ਬਾਰਡਰ ਰਾਹੀਂ ਬੀਤੇ ਦਿਨੀਂ 3 ਮਾਰਚ ਨੂੰ ਇੱਥੇ ਪਹੁੰਚਿਆ ਹੈ ਤੇ ਇੱਥੇ ਉਸਨੂੰ ਬਹੁਤ ਹੀ ਮਾਣ-ਸਤਿਕਾਰ ਤੇ ਪਿਆਰ ਮਿਲ ਰਿਹਾ ਹੈ।
ਇੱਕੋ ਹੀ ਤਮੰਨਾ ਸੀ ਕਿ ਮਾੜੇ ਵਕਤ ’ਚ ਪਏ ਵਿਛੋੜਿਆਂ ਨੂੰ ਜਲਦੀ ਮਿਲਾਪ ’ਚ ਕਿਵੇਂ ਬਦਲਿਆ ਜਾਵੇ? West Punjab
ਉਨ੍ਹਾਂ ਦੱਸਿਆ ਕਿ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਭਾਵ ਪਾਕਿਸਤਾਨ ਦੇ ਪਹਿਰਾਵੇ ਤੇ ਖਾਣ ਪੀਣ ਵਿੱਚ ਕੋਈ ਫ਼ਰਕ ਨਹੀਂ ਹੈ, ਸਾਰੇ ਕਿਤੇ ਹੀ ਇੱਕੋ ਜਿਹੇ ਹੀ ਪ੍ਰੇਮ ਪਿਆਰ ਵਾਲੇ ਲੋਕ ਵੱਸਦੇ ਹਨ। ਵਜੀਦ ਹੁਸੈਨ ਦੇ ਚਾਚੇ ਦੇ ਮੁੰਡੇ ਖੁਸ਼ੀ ਰਾਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਜੀਦ ਹੁਸੈਨ ਜਦੋਂ ਉਹਨਾਂ ਨਾਲ ਫੋਨ ’ਤੇ ਵੀਡੀਓ ਕਾਲ ਕਰਦੇ ਸਨ ਤਾਂ ਉਸ ਸਮੇਂ ਇਹਨ੍ਹਾਂ ਨੂੰ ਮਿਲਣ ਲਈ ਅੱਖਾਂ ਵੈਰਾਗ ਨਾਲ ਭਰ ਜਾਂਦੀਆਂ ਸਨ, ਦਿਲਾਂ ਵਿੱਚ ਇੱਕੋ ਹੀ ਤਮੰਨਾ ਸੀ ਕਿ ਮਾੜੇ ਵਕਤ ’ਚ ਪਏ ਵਿਛੋੜਿਆਂ ਨੂੰ ਜਲਦੀ ਮਿਲਾਪ ’ਚ ਕਿਵੇਂ ਬਦਲਿਆ ਜਾਵੇ?
ਉਨ੍ਹਾਂ ਕਿਹਾ ਕਿ ਉਹਨਾਂ ਦੇ ਪਿੰਡਾਂ ਵਿੱਚੋਂ ਨਨਕਾਣਾ ਸਾਹਿਬ ਵਿਖੇ ਧਾਰਮਿਕ ਜਥੇ ਜਾਂਦੇ ਹਨ ਤਾਂ ਵਜੀਦ ਹੁਸੈਨ 650 ਕਿਲੋਮੀਟਰ ਦਾ ਸਫਰ ਤੈਅ ਕਰਕੇ ਲਾਹੌਰ ਇਹਨਾਂ ਦਾ ਪੂਰਾ ਮਾਣ-ਸਤਿਕਾਰ ਸੇਵਾ ਕਰਦੇ ਹਨ ਕਿ ਇਹ ਉਹਨਾਂ ਦੇ ਪੰਜਾਬ ਵਿੱਚੋਂ ਇੱਥੇ ਪੂਰੀ ਸ਼ਰਧਾ ਭਾਵਨਾ ਨਾਲ ਆਏ ਹਨ। ਵਜੀਦ ਹੁਸੈਨ ਦਾ ਇੱਥੇ ਪਹੁੰਚਣ ’ਤੇ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਪੂਰਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ, ਇਨ੍ਹਾਂ ਨੂੰ ਮਿਲਣ ਲਈ ਇਲਾਕੇ ਦੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। West Punjab
ਇਹ ਵੀ ਪੜ੍ਹੋ: ਹੁਣ ਕੀਤੀ ਇਹ ਗਲਤੀ ਤਾਂ ਹੋਵੇਗੀ ਕਾਰਵਾਈ, ਸੂਬਾ ਸਰਕਾਰ ਹੋਈ ਸਖ਼ਤ, ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕਿਆ ਵੱਡਾ ਕਦਮ
ਵਜੀਦ ਹੁਸੈਨ ਨੇ ਦੱਸਿਆ ਕਿ ਉਸਦੇ ਪੰਜ ਭੈਣਾਂ ਅਤੇ ਦੋ ਭਰਾ ਹਨ, ਜਿਨ੍ਹਾਂ ਵਿੱਚੋਂ ਉਹ ਪਹਿਲੀ ਵਾਰ ਹੀ 77 ਸਾਲਾਂ ਬਾਅਦ ਇੱਥੇ ਪਹੁੰਚਿਆ ਹੈ ਇਲਾਕਾ ਨਿਵਾਸੀਆਂ ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਆਪਣਿਆਂ ਤੋਂ ਪਏ ਵਿਛੋੜਿਆਂ ਨੂੰ ਮਿਲਾਉਣ ਲਈ ਵੀਜ਼ੇ ਦੀ ਕਾਰਵਾਈ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਇਸ ਵਿੱਚ ਆ ਰਹੀਆਂ ਦਿੱਕਤਾਂ ਨੂੰ ਜਲਦੀ ਦੂਰ ਕੀਤਾ ਜਾਵੇ ਤਾਂ ਜੋ ਵੀਜ਼ਾ ਲਗਾ ਕੇ ਇਹ ਭੈਣ, ਭਾਈ ਆਪਣਿਆਂ ਨੂੰ ਮਿਲ ਸਕਣ ਤੇ ਦੁੱਖ-ਸੁੱਖ ਸਾਂਝਾ ਕਰ ਸਕਣ।
ਵਜੀਦ ਹੁਸੈਨ ਦਾ ਕਹਿਣਾ ਹੈ ਕਿ ਉਸਦਾ 45 ਦਿਨਾਂ ਦਾ ਵੀਜ਼ਾ ਲੱਗਿਆ ਹੈ ਪਰ ਉਹ ਪੰਜ ਦਿਨ ਪਹਿਲਾਂ ਹੀ ਪਾਕਿਸਤਾਨ ਮੁੜ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀਜ਼ਾ ਲੱਗਣ ਵਿੱਚ ਉਸ ਨੂੰ ਕੋਈ ਦਿੱਕਤ ਨਾ ਆਵੇ ਵਜੀਦ ਹੁਸੈਨ ਨੂੰ ਹਰ ਰੋਜ਼ ਵੱਖ-ਵੱਖ ਪਰਿਵਾਰਾਂ ਵੱਲੋਂ ਖਾਣੇ ਦੀ ਦਾਅਵਤ ਦਿੱਤੀ ਜਾ ਰਹੀ ਹੈ ਵਜੀਦ ਹੁਸੈਨ ਹਰ ਰੋਜ਼ ਇਲਾਕੇ ਦੇ ਨਵੇਂ ਨਵੇਂ ਪਿੰਡਾਂ ਵਿਚ ਵੱਧ ਤੋਂ ਵੱਧ ਲੋਕਾਂ ਨਾਲ ਤਾਲਮੇਲ ਕਰਕੇ ਪ੍ਰੇਮ ਪਿਆਰ ਦੀ ਮਿਸਾਲ ਕਾਇਮ ਕਰ ਰਹੇ ਹਨ।