Kisan News: ਗੁਲਾਬੀ ਸੁੰਡੀ ਦੀ ਬੇ-ਮੌਸਮੀ ਰੋਕਥਾਮ ਦੇ ਸਰਵਪੱਖੀ ਢੰਗ

Kisan News
Kisan News: ਗੁਲਾਬੀ ਸੁੰਡੀ ਦੀ ਬੇ-ਮੌਸਮੀ ਰੋਕਥਾਮ ਦੇ ਸਰਵਪੱਖੀ ਢੰਗ

Kisan News: ਬੀਟੀ ਨਰਮਾ ਪੰਜਾਬ ਵਿੱਚ ਸਾਉਣੀ ਦੀ ਪ੍ਰਮੁੱਖ ਵਪਾਰਕ ਫਸਲ ਹੈ ਜਿਸ ਦੀ ਕਾਸ਼ਤ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਜਿਵੇਂ ਕਿ ਫਾਜ਼ਿਲਕਾ, ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਬਰਨਾਲਾ ਅਤੇ ਫਰੀਦਕੋਟ ਵਿੱਚ ਕੀਤੀ ਜਾਂਦੀ ਹੈ। ਗੁਲਾਬੀ ਸੁੰਡੀ ਕੇਵਲ ਨਰਮੇ ਉੱਤੇ ਹੀ ਪਨਪਦੀ ਹੈ। ਬੇ-ਮੌਸਮੀ ਰੋਕਥਾਮ ਕਰਨ ਨਾਲ ਗੁਲਾਬੀ ਸੁੰਡੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਸਾਉਣੀ ਦੀ ਰੁੱਤ (ਅਪਰੈਲ ਤੋਂ ਨਵੰਬਰ) ਦੌਰਾਨ ਗੁਲਾਬੀ ਸੁੰਡੀ ਨਰਮੇ ਦੀ ਫਸਲ ’ਤੇ ਆਪਣਾ ਛੋਟਾ ਜੀਵਨ ਚੱਕਰ (ਅੰਡੇ ਤੋਂ ਬਾਲਗ ਤੱਕ 30-35 ਦਿਨਾਂ) ਪੂਰਾ ਕਰਦੀ ਹੈ ਅਤੇ ਇਸ ਦੌਰਾਨ 4-5 ਪੀੜ੍ਹੀਆਂ ਪੂਰੀਆਂ ਕਰ ਲੈਂਦੀ ਹੈ।

ਇਹ ਖਬਰ ਵੀ ਪੜ੍ਹੋ : Earthquake: ਹੋਲੀ ਦੇ ਦਿਨ ਭਾਰਤ ’ਚ ਭੂਚਾਲ ਦੇ ਤੇਜ਼ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ

ਸਰਦ ਰੁੱਤ ਵਿੱਚ (ਦਸੰਬਰ ਤੋਂ ਮਾਰਚ ਤੱਕ) ਇਹ ਸੁੰਡੀ ਸੁਸਤ ਅਵਸਥਾ ਵਿੱਚ ਲਾਰਵਾ (ਸੁੰਡੀ) ਦੇ ਰੂਪ ਵਿੱਚ ਅੱਧਖਿੜੇ ਟੀਂਡਿਆਂ ਵਿੱਚ, ਜੋ ਕਿ ਛਟੀਆਂ ਦੇ ਢੇਰ ਦੇ ਨਾਲ ਲੱਗੇ ਹੁੰਦੇ ਹਨ, ਵਿੱਚ ਗੁਜਾਰਦੀ ਹਨ ਅਤੇ ਅਪਣਾ ਲੰਮਾ ਜੀਵਨ ਚੱਕਰ ਪੂਰਾ ਕਰਦੀ ਹੈ। ਸਰਦੀ ਦੇ ਮੌਸਮ ਵਿੱਚ ਗੁਲਾਬੀ ਸੁੰਡੀ ਦੇ ਬੀਜਾਂ ਨੂੰ ਜੋੜ ਕੇ ਉਨ੍ਹਾਂ ਵਿੱਚ ਸੁਸਤ ਹਾਲਤ ਵਿੱਚ ਪਈ ਰਹਿੰਦੀ ਹੈ। ਜੁਲਾਈ ਤੋਂ ਅਕਤੂਬਰ ਤੱਕ ਇਹ ਕੀੜਾ ਨਰਮੇ/ਕਪਾਹ ਦਾ ਜ਼ਿਆਦਾ ਨੁਕਸਾਨ ਕਰਦਾ ਹੈ। Kisan News

ਗੁਲਾਬੀ ਸੁੰਡੀ ਦਾ ਫੈਲਾਅ : ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ੍ਹ ਪਾਉਣ ਲਈ ਇਸ ਦੀ ਨਾਜ਼ੁਕ ਕੜੀ ਨੂੰ ਤੋੜਨਾ ਚਾਹੀਦਾ ਹੈ। ਪੁਰਾਣੀਆਂ ਛਟੀਆਂ ਵਿੱਚ ਪਏ ਅੱਧ-ਖੁੱਲ੍ਹੇ ਟੀਂਡਿਆਂ ਵਿੱਚ ਇਹ ਸੁੰਡੀ ਰਹਿੰਦੀ ਹੈ। ਤੇਲ ਅਤੇ ਰੂੰ ਮਿੱਲਾਂ ਵਿੱਚ ਪਏ ਨਰਮੇ ਵਿੱਚ ਅਤੇ ਵੇਲਾਈ ਸਮੇਂ ਦੀ ਸਾਰੀ ਬੱਚ-ਖੁਚ ਵਿੱਚ ਵੀ ਇਹ ਸੁੰਡੀ ਪਨਪਦੀ ਹੈ। ਜਿਹੜਾ ਬੀਜ ਤੇਲ ਮਿੱਲਾਂ ਵਿੱਚ ਪੀੜਿਆ ਨਾ ਗਿਆ ਹੋਵੇ ਅਤੇ ਤੇਲ ਮਿੱਲਾਂ ਵਿੱਚ ਪਏ ਬੀਜਾਂ ਦੇ ਭੰਡਾਰ ਵਿੱਚ ਵੀ ਇਹ ਸੁੰਡੀ ਪਨਪਦੀ ਹੈ। ਜੋ ਕਿ ਮੌਸਮ ਨਾਲ ਪਿਉਪਾ ਬਣ ਕੇ ਪਤੰਗੇ ਦੇ ਰੂਪ ਵਿੱਚ ਬਾਹਰ ਆਉਂਦੀ ਹੈ ਅਤੇ ਨਵੇਂ ਖੁੱਲ੍ਹੇ ਫੁੱਲਾਂ ਜਾਂ ਛੋਟੇ ਬਣੇ ਟੀਂਡਿਆਂ ਵਿੱਚ ਅੰਡੇ ਦੇ ਦਿੰਦੀ ਹੈ।

ਸਰਵਪੱਖੀ ਰੋਕਥਾਮ : ਇਸ ਕੀੜੇ ਦਾ ਜੀਵਨ ਚੱਕਰ ਅਤੇ ਫੈਲਾਅ ਦੇ ਢੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਪਿੰਡ ਪੱਧਰ ’ਤੇ ਇਕੱਠੇ ਹੋ ਕੇ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਸ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦੱਸੀ ਵਿਉਂਤਬੰਦੀ ਅਪਣਾਉਣ ਦੀ ਲੋੜ ਹੈ।

ਕਾਸ਼ਤਕਾਰੀ ਢੰਗਾਂ ਰਾਹੀਂ ਰੋਕਥਾਮ | Kisan News

  • ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ੍ਹ ਪਾਉਣ ਲਈ ਜਿੱਥੋਂ ਤੱਕ ਹੋ ਸਕੇ ਫ਼ਸਲ ਦੀ ਚੁਗਾਈ ਜ਼ਲਦੀ ਕਰ ਲਓ। ਇਸ ਤਰ੍ਹਾਂ ਕਰਨ ਲਈ ਅਖੀਰਲਾ ਪਾਣੀ ਸਤੰਬਰ ਦੇ ਅੰਤ ਵਿੱਚ ਲਾ ਦਿਓ।
  • ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਵਿੱਚੋਂ ਚੁਗੇ ਹੋਏ ਨਰਮੇ ਨੂੰ ਹਮਲੇ ਰਹਿਤ ਖੇਤਰ ਵਿੱਚ ਪੈਂਦੀਆਂ ਮਿੱਲਾਂ ਵਿਚ ਨਾ ਲਿਜਾਓ।
  • ਆਖਰੀ ਚੁਗਾਈ ਤੋਂ ਬਾਅਦ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਨਰਮੇ ਦੇ ਖੇਤਾਂ ਵਿੱਚ ਬਚੀਆਂ ਛਿਟੀਆਂ ਨੂੰ ਸ਼ਰੈਡਰ ਦੁਆਰਾ ਖੇਤਾਂ ਵਿੱਚ ਵਾਹ ਦਿਓ ਤਾਂ ਜੋ ਗੁਲਾਬੀ ਸੁੰਡੀ ਨੂੰ ਠੱਲ੍ਹ ਪਾਈ ਜਾ ਸਕੇ।
  • ਆਖਰੀ ਚੁਗਾਈ ਤੋਂ ਬਾਅਦ ਭੇਡਾਂ, ਬੱਕਰੀਆਂ ਜਾਂ ਹੋਰ ਪਸ਼ੂਆਂ ਨੂੰ ਫਸਲ ਦਾ ਬੱਚ-ਖੁਚ, ਪੱਤੇ ਅਤੇ ਅਣਖਿੜੇ ਟੀਂਡੇ ਖਾਣ ਲਈ ਕਪਾਹ ਦੇ ਖੇਤਾਂ ਵਿਚ ਛੱਡ ਦਿਓ।
  • ਛਿਟੀਆਂ ਦੇ ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ’ਤੇ ਮਾਰ-ਮਾਰ ਕੇ ਅਣਖਿੜੇ ਟੀਂਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ ਜਾਂ ਤੋੜ ਲਵੋ। ਇਸ ਤਰ੍ਹਾਂ ਇਕੱਠੀਆਂ ਹੋਈਆਂ ਸਿੱਕਰੀਆਂ ਅਤੇ ਟੀਂਡਿਆਂ ਦੇ ਢੇਰ ਨੂੰ ਜ਼ਲਦੀ ਨਸ਼ਟ ਕਰ ਦਿਓ।
  • ਕਪਾਹ ਦੀਆਂ ਛਿਟੀਆਂ ਇਕੱਠੀਆਂ ਕਰਕੇ ਛਾਵੇਂ ਜ਼ਮੀਨ ਦੇ ਸਮਾਨਾਂਤਰ ਰੱਖਣ ਨਾਲ ਸੁਸਤ ਹਾਲਤ ਵਿੱਚ ਟੀਂਡੇ ਦੀ ਗੁਲਾਬੀ ਸੁੰਡੀ ਗਰਮੀਆਂ ਵਿੱਚ ਘੱਟ ਮਰਦੀ ਹੈ। ਛਿਟੀਆਂ ਨੂੰ ਵੱਢ ਕੇ ਖੇਤ ਵਿੱਚ ਰੱਖਣ ਨਾਲ ਇਹ ਕੀੜੇ ਬਹੁਤ ਛੇਤੀ ਫੈਲਦੇ ਹਨ। ਨਰਮੇ ਦੀਆਂ ਛਿਟੀਆਂ
  • ਦੇ ਢੇਰ ਖੇਤ ਵਿੱਚ ਨਾ ਲਾਓ, ਸਗੋਂ ਪਿੰਡ ਵਿੱਚ ਲਾਓ। ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇਂ ਅਤੇ ਰੁੱਖ/ਦਰੱਖਤ ਆਦਿ ਦੀ ਛਾਂ ਤੋਂ ਪਰੇ ਲਾਓ।
  • ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਨੂੰ ਨਵੀਂ ਜਗ੍ਹਾ ’ਤੇ ਨਾ ਲਿਜਾਓ।
  • ਹੋ ਸਕੇ ਤਾਂ ਛਿਟੀਆਂ ਨੂੰ ਮੱਛਰਦਾਨੀ (ਬਰੀਕ ਜਾਲੀ) ਨਾਲ ਢੱਕ ਕੇ ਰੱਖੋ ਤਾਂ ਜੋ ਸਿੱਕਰੀਆ ਵਿੱਚੋਂ ਨਿੱਕਲਣ ਵਾਲੇ ਬਾਲਗ ਭਮੱਕੜ ਬਾਹਰ ਨਾ ਆ ਸਕਣ।

ਨਰਮਾ ਪੱਟੀ ਵਿੱਚ ਪੈਂਦੀਆਂ ਮਿੱਲਾਂ ਤੋਂ ਗੁਲਾਬੀ ਸੁੰਡੀ ਦੇ ਫੈਲਾਅ ਦੀ ਰੋਕਥਾਮ

  • ਰੂੰ ਮਿੱਲਾਂ ਵਿੱਚ ਪਏ ਨਰਮੇ ਨੂੰ ਖੁੱਲ੍ਹੇ ਵਿਚ ਨਾ ਰੱਖੋ ਸਗੋਂ ਇਸ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਓ।
  • ਮਾਰਚ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣਾ ਚਾਹੀਦਾ ਹੈ ਅਤੇ ਵੇਲਾਈ ਸਮੇਂ ਦੀ ਸਾਰੀ ਬੱਚ-ਖੁਚ ਨਸ਼ਟ ਕਰ ਦਿਓ।
  • ਜਿਹੜਾ ਬੀਜ ਤੇਲ ਮਿੱਲਾਂ ਵਿੱਚ ਪੀੜਿਆ ਨਾ ਗਿਆ ਹੋਵੇ ਉਸ ਨੂੰ ਸੈਲਫਾਸ/ ਫਾਸਟੋਕਸਨ/ ਡੈਲੀਸ਼ੀਆ ਦੀ ਤਿੰਨ ਗ੍ਰਾਮ ਦੀ ਗੋਲੀ ਨਾਲ ਪ੍ਰਤੀ ਘਣਮੀਟਰ ਦੇ ਹਿਸਾਬ ਨਾਲ 48 ਘੰਟੇ ਲਈ ਜਾਂ ਦੋ ਗਲੀਆਂ 24 ਘੰਟੇ ਲਈ ਧੂਣੀ ਦਿਓ।
  • ਤੇਲ ਮਿੱਲਾਂ ਨੂੰ ਬਿਨਾਂ ਧੂਣੀ ਵਾਲੇ ਬੀਜ ਰੱਖਣੇ ਤੇ ਨਾ ਹੀ ਵੇਚਣ ਚਾਹੀਦੇ ਹਨ।
  • ਤੇਲ ਮਿੱਲਾਂ ਨੂੰ ਬੀਜ ਵੇਚਣ ਤੋਂ ਪਹਿਲਾਂ ਤੇਜ਼ਾਬ ਰਾਹੀਂ ਇਸ ਨੂੰ ਰਹਿਤ ਕਰ ਲੈਣਾ ਚਾਹੀਦਾ ਹੈ।
  • ਅਪਰੈਲ-ਮਈ ਦੇ ਮਹੀਨੇ ਜੇਕਰ ਤੇਲ ਮਿੱਲਾਂ/ਰੂੰ ਮਿੱਲਾਂ ਵਿੱਚ ਬੀਜਾਂ ਦਾ ਭੰਡਾਰ ਰੱਖਿਆ ਹੋਏ ਤਾਂ ਇਸ ਨੂੰ ਹਮੇਸ਼ਾ ਢੱਕ ਕੇ ਰੱਖੋ ਕਿਉਂਕਿ ਇਨ੍ਹਾਂ ਵਿੱਚੋਂ ਗੁਲਾਬੀ ਸੁੰਡੀ ਦੇ ਪਤੰਗੇ ਨਿੱਕਲ ਕੇ ਨੇੜੇ ਬੀਜੇ ਗਏ ਨਰਮੇ ’ਤੇ ਵਧੇਰੇ ਹਮਲਾ ਕਰਦੇ ਹਨ।
  • ਰੂੰ ਮਿੱਲਾਂ ਅਤੇ ਤੇਲ ਮਿੱਲਾਂ ਦੇ ਨੇੜੇ ਫਿਰੋਮੋਨ ਟਰੈਪ ਜ਼ਰੂਰ ਲਗਾਓ ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ਦਾ ਜ਼ਲਦੀ ਪਤਾ ਲੱਗ ਸਕੇ।

ਧੰਨਵਾਦ ਸਹਿਤ, ਚੰਗੀ ਖੇਤੀ

LEAVE A REPLY

Please enter your comment!
Please enter your name here