
150 ਸਾਲ ਪੂਰੇ ਹੋਣ ’ਤੇ ਖੇਡਿਆ ਜਾਵੇਗੀ ਡੇ-ਨਾਈਟ ਟੈਸਟ | Test Cricket
- ਅਸਟਰੇਲੀਆ ਤੇ ਇੰਗਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
Test Cricket: ਸਪੋਰਟਸ ਡੈਸਕ। ਦੁਨੀਆ ਦੇ ਸਭ ਤੋਂ ਪੁਰਾਣੇ ਕ੍ਰਿਕੇਟ ਖੇਡਣ ਵਾਲੇ ਦੇਸ਼ ਅਸਟਰੇਲੀਆ ਤੇ ਇੰਗਲੈਂਡ ਵਿਚਕਾਰ ਟੈਸਟ ਕ੍ਰਿਕਟ ਦੇ 150 ਸਾਲ ਪੂਰੇ ਹੋਣ ’ਤੇ ਖੇਡਿਆ ਜਾਣ ਵਾਲਾ ਮੈਚ ਡੇ-ਨਾਈਟ ਮੈਚ ਹੋਵੇਗਾ। ਇਹ ਇੱਕਮਾਤਰ ਟੈਸਟ 11 ਤੋਂ 15 ਮਾਰਚ, 2027 ਤੱਕ ਇਤਿਹਾਸਕ ਮੈਲਬੌਰਨ ਕ੍ਰਿਕੇਟ ਗਰਾਊਂਡ (ਐੱਮਸੀਜੀ) ਵਿਖੇ ਖੇਡਿਆ ਜਾਵੇਗਾ। ਕ੍ਰਿਕੇਟ ਅਸਟਰੇਲੀਆ ਨੇ ਐਲਾਨ ਕੀਤਾ ਕਿ ਪੁਰਸ਼ਾਂ ਦੇ ਟੈਸਟ ਕ੍ਰਿਕੇਟ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ, ਟੈਸਟ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। Test Cricket
ਇਹ ਖਬਰ ਵੀ ਪੜ੍ਹੋ : Drugs Free Punjab: ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮਹਿਲਾ ਸਮੇਤ 10 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
1877 ਦਾ ਪਹਿਲਾ ਟੈਸਟ ਤੇ 1977 ਦਾ ਟੈਸਟ, ਜੋ ਕਿ ਟੈਸਟ ਕ੍ਰਿਕੇਟ ਦੇ 100 ਸਾਲ ਪੂਰੇ ਹੋਣ ਦੀ ਯਾਦ ਦਿਵਾਉਂਦਾ ਹੈ, ਐਮਸੀਜੀ ਵਿਖੇ ਲਾਲ ਗੇਂਦ ਨਾਲ ਖੇਡਿਆ ਗਿਆ ਸੀ। ਕ੍ਰਿਕੇਟ ਅਸਟਰੇਲੀਆ ਦੇ ਸੀਈਓ ਟੌਡ ਗ੍ਰੀਨਬਰਗ ਨੇ ਕਿਹਾ, ‘ਇਹ ਮੌਕਾ ਖੇਡ ਦੇ ਵਿਕਾਸ ਨੂੰ ਵਧਾਏਗਾ।’ ਐਮਸੀਜੀ ਟੈਸਟ ਕ੍ਰਿਕੇਟ ਦੇ 150 ਸਾਲ ਮਨਾਏਗਾ। ਡੇ-ਨਾਈਟ ਟੈਸਟ ਇਸਦੇ ਉਤਸ਼ਾਹ ਨੂੰ ਹੋਰ ਵਧਾ ਦੇਵੇਗਾ।
WTC ਦਾ ਹਿੱਸਾ ਨਹੀਂ ਹੋਵੇਗਾ ਇਹ ਮੈਚ | Test Cricket
ਇਹ ਅਸਟਰੇਲੀਆ-ਇੰਗਲੈਂਡ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੋਵੇਗਾ, ਪਰ ਇਹ 2027 ਸੈਸ਼ਨ ’ਚ 12 ਟੈਸਟ ਮੈਚਾਂ ’ਚੋਂ ਇੱਕ ਹੋਵੇਗਾ, ਜਿਸ ’ਚ 3 ਸ਼੍ਰੀਲੰਕਾ ’ਚ, 3 ਨਿਊਜ਼ੀਲੈਂਡ ’ਚ ਤੇ 5 ਭਾਰਤ ’ਚ ਹੋਣਗੇ। ਇਸ ਸਾਲ ਅਸਟਰੇਲੀਆਈ ਟੀਮ ਐਸ਼ੇਜ਼ ਲਈ ਇੰਗਲੈਂਡ ਦਾ ਦੌਰਾ ਕਰੇਗੀ ਤੇ ਫਿਰ ਸਾਲ ਦੇ ਅੰਤ ’ਚ ਦੱਖਣੀ ਅਫਰੀਕਾ ’ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ’ਚ ਹਿੱਸਾ ਲਵੇਗੀ।
100 ਸਾਲ ਪੂਰੇ ਹੋਣ ਤੋਂ ਬਾਅਦ ਵੀ ਹੋਇਆ ਸੀ ਮੈਚ | Test Cricket
ਟੈਸਟ ਦੇ 100 ਸਾਲ ਪੂਰੇ ਹੋਣ ’ਤੇ ਵੀ, ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਇੱਕੋ ਮੈਦਾਨ ’ਤੇ ਇੱਕ ਟੈਸਟ ਮੈਚ ਖੇਡਿਆ ਗਿਆ ਸੀ। ਅਸਟਰੇਲੀਆ ਨੇ 1977 ’ਚ ਖੇਡਿਆ ਗਿਆ ਇਹ ਮੈਚ 45 ਦੌੜਾਂ ਨਾਲ ਜਿੱਤਿਆ ਸੀ। 1877 ’ਚ ਹੋਇਆ ਪਹਿਲਾ ਟੈਸਟ ਮੈਚ ਵੀ ਅਸਟਰੇਲੀਆਈ ਟੀਮ ਨੇ 45 ਦੌੜਾਂ ਨਾਲ ਆਪਣੇ ਨਾਂਅ ਕੀਤਾ ਸੀ।