Sunam News: ਚੋਰਾਂ ’ਤੇ ਕਾਰਵਾਈ ਦੀ ਮੰਗ ਸਬੰਧੀ ਥਾਣੇ ਅੱਗੇ ਦਿੱਤਾ ਧਰਨਾ

Sunam News
ਥਾਣੇ ਮੂਹਰੇ ਲਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ।

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਵੱਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਚੀਮਾ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਸਬੰਧੀ ਕਿਸਾਨ ਜਥੇਬੰਦੀ ਉਗਰਾਹਾਂ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਧਰਨਾ ਸ਼ਾਹਪੁਰ ਕਲਾਂ ’ਚ ਚੋਰੀ ਹੋਏ ਮੋਟਰਾਂ ਦੇ ਸਟਾਰਟਰ ਤੇ ਇਕਾਈ ਸ਼ਾਹਪੁਰ ਦੀ ਟਰਾਲੀ ਚੋਰੀ ਨੂੰ ਲੈਕੇ ਦਿੱਤਾ ਗਿਆ। ਕਿਉਂਕਿ ਪਿਛਲੇ ਸਮੇਂ ਦੇ ’ਚ ਸ਼ਾਹਪੁਰ ਕਲਾਂ ਦੇ ਕਈ ਮੋਟਰਾਂ ਦੇ ਸਟਾਰਟਰ ਚੋਰੀ ਹੋ ਗਏ ਸਨ, ਜਿਸਦੀ ਰਿਪੋਰਟ ਥਾਣਾ ਚੀਮਾ ’ਚ ਦਿੱਤੀ ਗਈ, ਚੋਰ ਫੜੇ ਵੀ ਗਏ ਪਰ ਚੋਰਾਂ ਤੇ ਕੋਈ ਕਾਰਵਾਈ ਨੀ ਕੀਤੀ ਗਈ।  ਜਿਸ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹੋਏ ਹਨ।

ਇਹ ਖਬਰ ਵੀ ਪੜ੍ਹੋ : Drugs Free Punjab: ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮਹਿਲਾ ਸਮੇਤ 10 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਇਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸ਼ਾਹਪੁਰ ਕਲਾਂ ਦੀ ਟਰਾਲੀ ਚੋਰੀ ਹੋ ਗਈ ਸੀ। ਜਿਸ ਦੀ ਰਿਪੋਰਟ ਚੀਮਾ ਥਾਣੇ ਵਿੱਚ ਦਰਜ ਹੈ, ਪਰ ਅਜੇ ਤੱਕ ਟਰਾਲੀ ਵਾਪਸ ਨਹੀਂ ਆਈ। ਆਗੂਆਂ ਨੇ ਕਿਹਾ ਕਿ ਸਟਾਰਟਰ ਚੋਰਾਂ ’ਤੇ ਬਣਦੀ ਕਾਰਵਾਈ ਕਰਨ ਤੇ ਇਕਾਈ ਦੀ ਟਰਾਲੀ ਵਾਪਸ ਲਈ ਵਾਪਸ ਲਿਆਉਣ ਦੀ ਮੰਗ ਕਰਦੇ ਹਨ। ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਮਨੀ ਸਿੰਘ ਭੈਣੀ, ਅਜੈਬ ਜਖੇਪਲ, ਜੀਤ ਗੰਢੂਆਂ, ਮਹਿੰਦਰ ਸਿੰਘ ਨਮੋਲ, ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਗੁਰਮੇਲ ਸਿੰਘ ਸ਼ਾਹਪੁਰ ਤੇ ਕਈਆਂ ਪਿੰਡਾਂ ਦੀਆਂ ਇਕਾਈਆਂ ਮੌਜ਼ੂਦ ਸਨ। ਇਸ ਮੌਕੇ ਭੋਲਾ ਸਿੰਘ ਸੰਗਰਾਮੀ ਨੇ ਇਨਕਲਾਬੀ ਗੀਤ ਪੇਸ਼ ਕੀਤੇ, ਅਜੈਬ ਸਿੰਘ ਜਖੇਪਲ ਨੇ ਲੰਗਰ ਦੀ ਸੇਵਾ ਕੀਤੀ।

LEAVE A REPLY

Please enter your comment!
Please enter your name here