Punjab News: ਲੰਬੀ (ਮੇਵਾ ਸਿੰਘ)। ਪੰਜਾਬ ਦੇ ਜਲੰਧਰ ਵਿਖੇ ਪੀਏਪੀ ਹੈਡ ਕੁਆਰਟਰ ਵਿਖੇ 2 ਤੋਂ 6 ਮਾਰਚ ਤੱਕ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ’ਚ ਪੰਜਾਬ ਟੀਮ ਵੱਲੋਂ ਖੇਡਦੇ ਹੋਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪਵਨਦੀਪ ਕੌਰ ਮਾਨ (ਏਐਸਆਈ) ਨੇ 2 ਤੇ 5 ਮਾਰਚ ਨੂੰ ਖੇਡਦੇ ਹੋਏ 1 ਸੋਨੇ ਤੇ 1 ਚਾਂਦੀ ਸਮੇਤ ਕੁੱਲ 2 ਤਗਮੇ ਜਿੱਤ ਕੇ ਪੰਜਾਬ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਹਿਣਾ ਖੇੜਾ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਇਪੀ ਈਵੈਂਟ ’ਚ ਖੇਡਦੇ ਹੋਏ ਐਸਐਸਬੀ ਦੀ ਟੀਮ ਨੂੰ ਫਾਈਨਲ ’ਚ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਤੇ ਨਾਲ ਹੀ ਨਿੱਜੀ ਈਵੈਂਟ ’ਚ ਕਰਨਾਟਕਾ ਨੂੰ ਹਰਾ ਕੇ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦੀ ਟੀਮ ਨੂੰ ਦੇਸ਼ ਭਰ ਦੀਆਂ ਟੀਮਾਂ ’ਚੋਂ ਉਵਰਆਲ ਦੂਸਰੇ ਨੰਬਰ ’ਤੇ ਆਉਣ ’ਚ ਅਹਿਮ ਭੂਮਿਕਾ ਨਿਭਾਈ। ਇਸ ਪ੍ਰਾਪਤੀ ’ਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਤੀ ਖੁਸ਼ਵੀਰ ਸਿੰਘ ਮਾਨ ਸਰਪੰਚ ਪਿੰਡ ਸਹਿਣਾ ਖੇੜਾ ਨੂੰ ਹਰ ਪਾਸਿਉ ਵਧਾਈਆਂ ਮਿਲ ਰਹੀਆਂ ਹਨ। Punjab News
ਇਹ ਖਬਰ ਵੀ ਪੜ੍ਹੋ : Road Accident: ਫਿਰੋਜਪੁਰ-ਫਾਜ਼ਿਲਕਾ ਜੀਟੀ ’ਤੇ ਵੱਡਾ ਹਾਦਸਾ, 2 ਵਿਅਕਤੀਆਂ ਦੀ ਮੌਤ
