ਸੜਕ ਹਾਦਸੇ ’ਚ ਸਕੂਟਰੀ ਸਵਾਰ ਲੜਕੀ ਦੀ ਮੌਤ ਤੇ ਇੱਕ ਜਖਮੀ

Road Accident
ਮ੍ਰਿਤਕ ਕੁਲਵਿੰਦਰ ਕੋਰ ਦੀ ਫਾਇਲ ਫੋਟੋ।

Road Accident: (ਜਸਵੰਤ ਰਾਏ) ਜਗਰਾਓਂ। ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਦੇ ਉੱਪਰ ਮੰਗਲਵਾਰ ਸਵੇਰੇ ਵਾਪਰੇ ਇੱਕ ਹਾਦਸੇ ਵਿੱਚ ਐਕਟਿਵਾ ਸਵਾਰ ਲੜਕੀ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ਵਿੱਚ ਇੱਕ ਸਾਇਕਲ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਰੇਲਵੇ ਓਵਰ ਬ੍ਰਿਜ ਦੇ ਉੱਪਰ ਇੱਕ ਸਾਈਕਲ ਸਵਾਰ ਵਿਅਕਤੀ ਐਕਟਿਵਾ ਸਕੂਟਰੀ ਸਵਾਰ ਲੜਕੀ ਦੀ ਵਾਹਨਾਂ ਨਾਲ ਟੱਕਰ ਹੋ ਗਈ, ਜਿਸ ਨਾਲ ਲੜਕੀ ਸਕੂਟਰੀ ਤੋਂ ਥੱਲੇ ਸੜਕ ’ਤੇ ਡਿੱਗ ਪਈ ਅਤੇ ਉੱਥੋਂ ਦੀ ਲੰਘ ਰਹੀ ਆਲੂਆਂ ਨਾਲ ਭਰੀ ਟਰੈਕਟਰ ਟਰਾਲੀ ਦੇ ਥੱਲੇ ਆਉਣ ਨਾਲ ਐਕਟਿਵਾ ਸਕੂਟਰੀ ਸਵਾਰ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸਾਈਕਲ ਸਵਾਰ ਜ਼ਖਮੀ ਗੰਭੀਰ ਹੋ ਗਿਆ।

ਇਹ ਵੀ ਪੜ੍ਹੋ: Punjab Tehsildar News: ਮੁੱਖ ਮੰਤਰੀ ਮਾਨ ਦੀ ਤਹਿਸੀਲਦਾਰਾਂ ਨੂੰ ਦਿੱਤੀ ਚਿਤਾਵਨੀ

ਹਾਦਸੇ ਤੋਂ ਬਾਅਦ ਪੁਲ ਦੇ ਉੱਪਰ ਵੀ ਭਾਰੀ ਜਾਮ ਲੱਗ ਗਿਆ ਅਤੇ ਲੋਕਾਂ ਨੇ 108 ਐਬੂਲੈਂਸ ’ਤੇ ਫੋਨ ਕੀਤਾ। ਤਕਰੀਬਨ ਇੱਕ ਘੰਟਾ ਸੜਕ ’ਤੇ ਹੀ ਪਈ ਰਹੀ ਮ੍ਰਿਤਕਾ ਦੀ ਦੇਹ ਲਈ 108 ਐਬੂਲੈਂਸ ਨਹੀਂ ਪਹੁੰਚ ਸਕੀ। ਫਿਰ ਪੁਲਿਸ ਨੇ ਇੱਕ ਨਿੱਜੀ ਐਬੂਲੈਂਸ ਰਾਹੀਂ ਮ੍ਰਿਤਿਕਾ ਦੀ ਦੇਹ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਅਤੇ ਟਰੈਕਟਰ ਟਰਾਲੀ ਤੇ ਐਕਟਿਵਾ ਨੂੰ ਕਬਜ਼ੇ ਵਿੱਚ ਲੈ ਕੇ ਚੌਂਕੀ ਬੱਸ ਸਟੈਂਡ ਭੇਜ ਦਿੱਤਾ ਗਿਆ। ਹਾਦਸੇ ਦੀ ਜਾਂਚ ਕਰ ਰਹੇ ਏਐਸਆਈ ਅਨਬਰ ਮਸੀਹ ਨੇ ਦੱਸਿਆ ਕਿ ਮ੍ਰਿਤਕਾ 22 ਸਾਲਾ ਕੁਲਵਿੰਦਰ ਕੌਰ ਥਾਣਾ ਮੁੱਲਾਂਪੁਰ ਦੀ ਹੈ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਅਨੂਸਾਰ ਜਖਮੀ ਵਿਅਕਤੀ ਹਸਪਤਾਲ ਦਾਖਲ ਕਰਵਾਕੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। Road Accident

LEAVE A REPLY

Please enter your comment!
Please enter your name here