MLA Narendra Kaur Bharaj: ‘ਬੀਬੀ ਭਰਾਜ ਸਕੂਟੀ ’ਤੇ ਆਈ ਸੀ, ਹੁਣ ਇੰਨਡੈਵਰ ਤੋਂ ਹੇਠਾਂ ਨਹੀਂ ਉੱਤਰਦੀ: ਖੰਨਾ
- ਹਸਪਤਾਲ ’ਚ ਦਾਖਲ ਮਨਜੀਤ ਕਾਕਾ ਦਾ ਪਤਾ ਲੈਣ ਪੁੱਜੇ | MLA Narendra Kaur Bharaj
- ਸੌਦੇਬਾਜ਼ੀ ਦੀ ਈਡੀ ਜਾਂ ਸਿਟਿੰਗ ਜੱਜ ਤੋਂ ਹੋਵੇ ਜਾਂਚ: ਅਰਵਿੰਦ ਖੰਨਾ
MLA Narendra Kaur Bharaj: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੰਗਰੂਰ ਤੋਂ ਭਾਜਪਾ ਆਗੂ ਅਰਵਿੰਦ ਖੰਨਾ ਨੇ ਕਿਹਾ ਕਿ ਸੰਗਰੂਰ ਦੀ ਵਿਧਾਇਕਾਂ ਨਰਿੰਦਰ ਕੌਰ ਭਰਾਜ ਉੱਪਰ ਭਵਾਨੀਗੜ੍ਹ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਸਬੰਧੀ ਲੱਖਾਂ ਰੁਪਏ ਦੀ ਸੌਦੇਬਾਜ਼ੀ ਦੇ ਲੱਗੇ ਇਲਜ਼ਾਮਾਂ ਦੀ ਜਾਂਚ ਈਡੀ ਜਾਂ ਸਿਟਿੰਗ ਜੱਜ ਤੋਂ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦਿੱਲੀ ਤੱਕ ਲੈ ਕੇ ਜਾਣ ਦਾ ਦਮ ਭਰਿਆ ਗਿਆ ਹੈ। ਭਾਜਪਾ ਆਗੂ ਅਰਵਿੰਦ ਖੰਨਾ ਅੱਜ ਇੱਥੇ ਅਮਰ ਹਸਪਤਾਲ ਵਿਖੇ ਜ਼ੇਰੇ-ਇਲਾਜ ਮਨਜੀਤ ਸਿੰਘ ਕਾਕਾ ਦਾ ਹਾਲ-ਚਾਲ ਪੁੱਛਣ ਲਈ ਪੁੱਜੇ ਹੋਏ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਮਨਜੀਤ ਸਿੰਘ ਕਾਕਾ ਦੀ ਹਾਲਤ ਬਹੁਤ ਚਿੰਤਾਜਨਕ ਬਣੀ ਹੋਈ ਹੈ ਅਤੇ ਜੇਕਰ ਕੱਲ੍ਹ ਨੂੰ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਿੰਮੇਵਾਰ ਸੰਗਰੂਰ ਦੀ ਆਪ ਵਿਧਾਇਕ ਨਰਿੰਦਰ ਕੌਰ ਭਰਾਜ ਹੋਵੇਗੀ। ਖੰਨਾ ਨੇ ਕਿਹਾ ਕਿ ਕਿਸੇ ਵੀ ਸਰਕਾਰ ਦੌਰਾਨ ਆਗੂ ਆਪਣੇ ਵਿਅਕਤੀਆਂ ਦੀ ਹਮਾਇਤ ਜ਼ਰੂਰ ਕਰਦਾ ਹੈ, ਪਰ ਇਹ ਪਹਿਲੀ ਵਾਰ ਹੈ ਕਿ ਪ੍ਰਧਾਨਗੀ ਲਈ ਲੱਖਾਂ ਰੁਪਏ ਦੀ ਸੌਦੇਬਾਜ਼ੀ ਸਾਹਮਣੇ ਆਈ ਹੋਵੇ।
MLA Narendra Kaur Bharaj
ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਸ਼ਰੇਆਮ ਸਪੱਸਟ ਹੈ ਕਿ ਵਿਧਾਇਕ ਦਾ ਨੇੜਲਾ ਆਪ ਦਾ ਬਲਾਕ ਪ੍ਰਧਾਨ ਜੋ ਲੱਖਾਂ ਰੁਪਏ ਦੇ ਨੋਟਾਂ ਨਾਲ ਸਾਹਮਣੇ ਆ ਰਿਹਾ ਹੈ ਅਤੇ ਹੁਣ ਵਿਧਾਇਕ ਭਰਾਜ ਆਪਣੇ ਸਪੱਸ਼ਟੀਕਰਨ ਵਿੱਚ ਕਹਿ ਰਹੀ ਹੈ ਕਿ ਉਸ ਵਿਅਕਤੀ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ, ਜਦੋਂਕਿ ਇਨ੍ਹਾਂ ਦੀਆਂ ਅਨੇਕਾਂ ਫੋਟੋਆਂ ਸੋਸ਼ਲ ਮੀਡੀਆ ’ਤੇ ਹਨ। ਖੰਨਾ ਨੇ ਕਿਹਾ ਕਿ ਨਰਿੰਦਰ ਕੌਰ ਭਰਾਜ ਵੋਟਾਂ ਤੋਂ ਪਹਿਲਾ ਸਕੂਟਰੀ ’ਤੇ ਘੁੰਮਦੀ ਸੀ ਅਤੇ ਅੱਜ ਇਨਡੈਵਰ ਤੋਂ ਹੇਠਾਂ ਨਹੀਂ ਉੱਤਰ ਰਹੀ, ਹੁਣ ਇੱਹ ਕਿੱਥੋਂ ਆਈਆਂ ਹਨ।
Read Also : Indian Textile Industry: ਘਰੇਲੂ ਕੱਪੜਾ ਉਦਯੋਗ ’ਚ ਵਾਧੇ ਦੀ ਉਮੀਦ
ਖੰਨਾ ਨੇ ਕਿਹਾ ਕਿ ਕਾਕੇ ਨਾਲ 30 ਲੱਖ ਵਿੱਚ ਪ੍ਰਧਾਨਗੀ ਦਾ ਸੌਦਾ ਹੋਇਆ ਸੀ ਅਤੇ ਉਸ ਤੋਂ ਬਾਅਦ ਦੂਜੇ ਪ੍ਰਧਾਨ ਵੱਲੋਂ 50 ਲੱਖ ਅਤੇ ਇੱਕ ਗੱਡੀ ਦੇਣ ਦਾ ਸੌਦਾ ਹੋਣ ਦੀ ਚਰਚਾ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨ-ਤਿੰਨ ਗੱਡੀਆਂ ਕਿੱਥੇ ਲੈ ਕੇ ਜਾਵੇਗੀ। ਇੱਕ ਸੁਆਲ ਦੇ ਜਵਾਬ ਵਿੱਚ ਖੰਨਾ ਨੇ ਕਿਹਾ ਕਿ ਵਿਜੀਲੈਂਸ ਸਿਰਫ਼ ਵਿਰੋਧੀਆਂ ਨੂੰ ਫੜਨਾ ਜਾਣਦੀ ਹੈ ਅਤੇ ਅਜੇ ਸਰਕਾਰ ਦੇ ਵਿਧਾਇਕਾਂ ਤੱਕ ਵਿਜੀਲੈਂਸ ਨਹੀਂ ਪੁੱਜਦੀ, ਇਸ ਲਈ ਉਹ ਈਡੀ ਜਾਂ ਸਿੰਟਿੰਗ ਜੱਜ ਤੋਂ ਇਸ ਦੀ ਜਾਂਚ ਦੀ ਮੰਗ ਕਰਦੇ ਹਨ।
ਖੰਨਾ ਨੇ ਵਿਧਾਇਕਾਂ ਅਤੇ ਮਨਜੀਤ ਕਾਕਾ ਦੀ ਆਡੀਓ ਵੀ ਸੁਣਾਈ
ਮੀਡੀਆ ਅੱਗੇ ਭਾਜਪਾ ਆਗੂ ਅਰਵਿੰਦ ਖੰਨਾ ਵੱਲੋਂ ਇੱਕ ਕਥਿਤ ਆਡੀਓ ਵੀ ਸੁਣਾਈ ਗਈ ਅਤੇ ਖੰਨਾ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਵਿਧਾਇਕ ਭਰਾਜ ਅਤੇ ਮਨਜੀਤ ਕਾਕਾ ਦੀ ਹੈ। ਇਸ ਵਿੱਚ ਵਿਧਾਇਕ ਵੱਲੋਂ ਕਾਕਾ ਨੂੰ ਫੋਨ ਕਰਕੇ ਆਖਿਆ ਜਾ ਰਿਹਾ ਹੈ ਕਿ ਉਹ ਜਾਂ ਤਾਂ ਸਰਪੰਚ ਜਾਂ ਬਾਈ ਗੋਗੀ ਨੂੰ ਲੈ ਕੇ ਮੇਰੇ ਕੋਲ ਆਵੇ। ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਕਿੰਨੇ ਸਮੇਂ ਵਿੱਚ ਪੁੱਜ ਰਿਹਾ ਹੈ ਅਤੇ ਉਹ ਕਹਿ ਰਿਹਾ ਹੈ ਕਿ 20 ਮਿੰਟਾਂ ਵਿੱਚ ਪਹੰੁਚ ਜਾਵੇਗਾ। ਖੰਨਾ ਨੇ ਕਿਹਾ ਕਿ ਇਸ ਮਿਲਣੀ ਤੋਂ ਬਾਅਦ ਹੀ ਬੀਬਾ ਜੀ ਵੱਲੋਂ ਉਸ ਨੂੰ ਪ੍ਰਧਾਨਗੀ ਤੋਂ ਜਵਾਬ ਦਿੱਤਾ ਹੋਵੇਗਾ।