Holiday: ਛੁੱਟੀਆਂ ਦਾ ਐਲਾਨ, ਹੁਣ ਇਸ ਦਿਨ ਤੱਕ ਨਹੀਂ ਖੁੱਲ੍ਹਣੇ ਸਕੂਲ

Punjab Govt Holidays 2025
Holiday: ਛੁੱਟੀਆਂ ਦਾ ਐਲਾਨ, ਹੁਣ ਇਸ ਦਿਨ ਤੱਕ ਨਹੀਂ ਖੁੱਲ੍ਹਣੇ ਸਕੂਲ

Holiday: ਜੰਮੂ (ਏਜੰਸੀ)। ਬੱਚਿਆਂ ਨਾਲ ਜੁੜੀ ਸਿੱਖਿਆ ਵਿਭਾਗ ਤੋਂ ਵੱਡੀ ਖਬਰ ਆਈ ਹੈ। ਦਰਅਸਲ ਸਿੱਖਿਆ ਵਿਭਾਗ ਵਲੋਂ ਛੁੱਟੀਆਂ ਵਧਾ ਦਿੱਤੀਆਂ ਹਨ। ਇਹ ਛੁੱਟੀਆਂ ਜੰਮੂ-ਕਸ਼ਮੀਰ ਸਰਕਾਰ ਵਲੋਂ ਵਧਾਈਆਂ ਗਈਆਂ ਹਨ। ਜੰਮੂ-ਕਸ਼ਮੀਰ ਸਰਕਾਰ ਨੇ ਖਰਾਬ ਮੌਸਮ ਦੇ ਮੱਦੇਨਜ਼ਰ ਘਾਟੀ ਅਤੇ ਜੰਮੂ-ਡਿਵੀਜ਼ਨ ਦੇ ਸਕੂਲਾਂ ਲਈ ਸਰਦ ਰੁੱਤ ਦੀਆਂ ਛੁੱਟੀਆਂ ਨੂੰ 6 ਦਿਨਾਂ ਲਈ ਵਧਾ ਦਿੱਤਾ ਹੈ। ਸਕੂਲ 1 ਮਾਰਚ ਨੂੰ ਮੁੜ ਖੁੱਲ੍ਹਣ ਵਾਲੇ ਸਨ।

Read Also : Punjab Government News: ਪੰਜਾਬ ’ਚ ਹਾਈ ਲੈਵਲ ਦੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਲਏ ਵੱਡੇ ਫ਼ੈਸਲੇ

ਸੂਕਲ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮ ਮੁਤਾਬਕ ਸਕੂਲ ਹੁਣ 7 ਮਾਰਚ ਨੂੰ ਮੁੜ ਤੋਂ ਖੁੱਲ੍ਹਣਗੇ। ਜੰਮੂ-ਕਸ਼ਮੀਰ ਦੀ ਮੰਤਰੀ ਸਕੀਨਾ ਇਟੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਸ ਬਾਬਤ ਐਲਾਨ ਕੀਤਾ ਹੈ। ਦੱਸਣਯੋਗ ਕਿ ਪਿਛਲੇ ਸਾਲ 6 ਦਸੰਬਰ ਨੂੰ ਐਲਾਨੀਆਂ ਸਰਦ ਰੁੱਤ ਦੀਆਂ ਛੁੱਟੀਆਂ, ਘਾਟੀ ਅਤੇ ਜੰਮੂ ਡਿਵੀਜ਼ਨ ਦੇ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਜਮਾਤ 5 ਤੱਕ ਦੇ ਵਿਦਿਆਰਥੀਆਂ ਨੂੰ 10 ਦਸੰਬਰ 28 ਫਰਵਰੀ ਤੱਕ ਛੁੱਟੀਆਂ ਸਨ, ਜਦਕਿ 5 ਤੋਂ 12 ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਰਦ ਰੁੱਤ ਛੁੱਟੀਆਂ 16 ਦਸੰਬਰ ਤੋਂ 28 ਫਰਵਰੀ ਤੱਕ ਸਨ। Holiday

ਅਧਿਕਾਰੀਆਂ ਮੁਤਾਬਕ ਸ਼੍ਰੀਨਗਰ-ਜੰਮੂ ਕੌਮੀ ਹਾਈਵੇਅ ’ਤੇ ਜ਼ਮੀਨ ਖਿਸਕਣ, ਮਿੱਟੀ ਧਸਣ ਅਤੇ ਪੱਥਰ ਡਿੱਗਣ ਦੀਆਂ ਖ਼ਬਰਾਂ ਹਨ। ਮੈਦਾਨੀ ਇਲਾਕਿਆਂ ’ਚ ਮੀਂਹ ਪਿਆ, ਜਦਕਿ ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਵਰਗੇ ਸੈਰ-ਸਪਾਟਾ ਵਾਲੀਆਂ ਥਾਵਾਂ ਸਮੇਤ ਘਾਟੀ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ।

LEAVE A REPLY

Please enter your comment!
Please enter your name here