1984 Anti-Sikh Riots Case: ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਦੰਗਿਆਂ ਦੇ ਮਾਮਲੇ ’ਚ ਸੁਣਵਾਈ ਕਰਦਿਆਂ ਇੱਕ ਸਾਬਕਾ ਸਿਆਸੀ ਆਗੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ 40 ਸਾਲਾਂ ਬਾਦ ਪੀੜਤਾਂ ਨੂੰ ਇਨਸਾਫ ਮਿਲਿਆ ਹੈ ਬਿਨਾ ਸ਼ੱਕ ਦੰਗੇ ਖੌਫਨਾਕ ਤੇ ਸੱਭਿਅਕ ਸਮਾਜ ’ਤੇ ਕਲੰਕ ਹਨ, ਜਿੱਥੇ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਧਾਰਮਿਕ ਪਛਾਣ ਦੇ ਆਧਾਰ ’ਤੇ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਇਸ ਮਾਮਲੇ ’ਚ ਸਿਸਟਮ ਦੀ ਵੱਡੀ ਕਮਜ਼ੋਰੀ ਵੀ ਸਾਹਮਣੇ ਆਉਂਦੀ ਹੈ।
ਇਹ ਖਬਰ ਵੀ ਪੜ੍ਹੋ : AFG vs ENG: ਅਫਗਾਨਿਸਤਾਨ ਨੇ ਫਿਰ ਰਚਿਆ ਇਤਿਹਾਸ, ਇੰਗਲੈਂਡ ਨੂੰ ਹਰਾ ਟੂਰਨਾਮੈਂਟ ਤੋਂ ਕੀਤਾ ਬਾਹਰ
ਜਦੋਂ ਪੀੜਤ ਦੀ ਸੁਰੱਖਿਆ ਲਈ ਜ਼ਿੰਮੇਵਾਰ ਵਿਭਾਗ ਏਜੰਸੀ ਬੇਅਸਰ ਹੁੰਦੀ ਹੈ ਧਰਮ, ਸੱਭਿਆਚਾਰ ਤੇ ਸੰਵਿਧਾਨ ’ਚ ਹਿੰਸਾ ਲਈ ਕੋਈ ਥਾਂ ਨਹੀਂ ਦੰਗਿਆਂ ਕਾਰਨ ਦੇਸ਼ ਨੂੰ ਕੌਮਾਂਤਰੀ ਪੱਧਰ ’ਤੇ ਸ਼ਰਮਿੰਦਾ ਹੋਣਾ ਪਿਆ ਹੈ। ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਸਿਰਫ ਸਜ਼ਾਵਾਂ ਹੋਣ ਨਾਲ ਹੀ ਗੱਲ ਨਹੀਂ ਨਿੱਬੜ ਜਾਂਦੀ ਹੈ ਸਗੋਂ ਸਮਾਜ ਅੰਦਰ ਨਫਰਤ, ਕੱਟੜਤਾ ਤੇ ਬਦਲਾਖੋਰੀ ਜਿਹੀਆਂ ਬੁਰਾਈਆਂ ਨੂੰ ਦੂਰ ਕਰਕੇ ਸਦਭਾਵਨਾ ਕਾਇਮ ਕਰਨ ਦੀ ਜ਼ਰੂਰਤ ਹੈ। 1984 Anti-Sikh Riots Case
ਨਿੱਜੀ ਸਵਾਰਥ ਤੇ ਲੋਭ-ਲਾਲਚ ਲਈ ਧਰਮ ਦੇ ਨਾਂਅ ’ਤੇ ਨਫਰਤ ਫੈਲਾਉਣ ਦਾ ਰੁਝਾਨ ਖ਼ਤਮ ਹੋਣਾ ਚਾਹੀਦਾ ਹੈ ਅਸਲ ’ਚ ਰਾਜਨੀਤਕ ਹਿੱਤ ਪ੍ਰਸ਼ਾਸਨਿਕ ਢਾਂਚੇ ’ਤੇ ਭਾਰੂ ਹੋਣ ਕਰਕੇ ਪਿਛਲੇ ਦੌਰ ’ਚ ਖੂਨ-ਖਰਾਬਾ ਹੁੰਦਾ ਆਇਆ ਹੈ ਸਮਾਜ ਉਦੋਂ ਹੀ ਮਜ਼ਬੂਤ ਹੋਵੇਗਾ ਜਦੋਂ ਇਨਸਾਨ ਨੂੰ ਇਨਸਾਨੀਅਤ ਦੀ ਨਿਗ੍ਹਾ ਨਾਲ ਵੇਖਿਆ ਜਾਵੇਗਾ ਭੈਅ ਮੁਕਤ ਸਮਾਜ ਦੀ ਸਿਰਜਣਾ ਹੀ ਸਾਡੇ ਧਰਮਾਂ ਅਤੇ ਸੰਵਿਧਾਨ ਦਾ ਉਦੇਸ਼ ਹੈ ਇਸੇ ਵਿੱਚ ਭਾਰਤ ਦੀ ਤਾਕਤ ਹੈ ਕਿਉਂਕਿ ਕੋਈ ਵੀ ਦੇਸ਼ ਅਮਨ-ਅਮਾਨ ਤੇ ਭਾਈਚਾਰਕ ਏਕਤਾ ਤੋਂ ਬਿਨਾ ਤਰੱਕੀ ਨਹੀਂ ਕਰ ਸਕਦਾ ਹਰ ਇਨਸਾਨ ਦੀ ਜਾਨ ਬੇਸ਼ਕੀਮਤੀ ਹੈ। 1984 Anti-Sikh Riots Case