BKU Ugrahan Sunam News: ਚੰਡੀਗੜ੍ਹ ‘ਚ ਮੋਰਚੇ ਨੂੰ ਲੈਕੇ ਘਰ-ਘਰ ਸੁਨੇਹੇ ਲਾਏ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਚੱਠਾ ਨਨਹੇੜਾ ਵੱਲੋਂ ਨੋਜਵਾਨ ਆਗੂ ਗਗਨਦੀਪ ਸਿੰਘ ਚੱਠਾ ਦੀ ਅਗਵਾਈ ਹੇਠ ਨਵੀਂ ਭਰਤੀ ਮੈਂਬਰਸ਼ਿਪ ਮੁਹਿੰਮ ਚਲਾਈ ਗਈ। ਇਸ ਸਬੰਧੀ ਆਗੂਆਂ ਨੇ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਪਿੰਡ ਦੇ ਨਾਗਰਿਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਬਣ ਰਹੇ ਹਨ।
Read Also : Guava Leaf for Diabetes: ਸ਼ੁਗਰ ਕੰਟਰੋਲ ਕਰਨ ’ਚ ਅਮਰੂਦ ਦੇ ਪੱਤੇ ਕਰਦੇ ਹਨ ਦਵਾਈ ਦਾ ਕੰਮ, ਜਾਣੋ ਕਿਵੇਂ
ਇਹ ਮੈਂਬਰਸ਼ਿਪ ਮੁਹਿੰਮ ਪੂਰੇ ਪੰਜਾਬ ਵਿੱਚ ਚਲਾਈ ਗਈ ਹੈ। ਇਸ ਮੋਕੇ ਗੋਬਿੰਦ ਸਿੰਘ ਚੱਠਾ ਬਲਾਕ ਸੰਗਠਨ ਸਕੱਤਰ ਨੇ ਕਿਹਾ ਕਿ ਆਉਣ ਵਾਲੀ 5 ਮਾਰਚ ਤੋਂ ਜੋ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦਿਨ ਰਾਤ ਦਾ ਪੱਕਾ ਮੋਰਚਾ ਲੱਗ ਰਿਹਾ ਹੈ ਉਸ ਦੀ ਤਿਆਰੀ ਵਜੋਂ ਘਰ-ਘਰ ਜਾ ਕੇ ਸੁਨੇਹੇ ਲਗਾਏ ਜਾ ਰਹੇ ਹਨ ਅਤੇ ਪਿੰਡ ਚੱਠਾ ਨਨਹੇੜਾ ਵੱਲੋਂ ਚੰਡੀਗੜ੍ਹ ਧਰਨੇ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਨਾਇਬ ਸਿੰਘ ਚੱਠਾ, ਗੁਰਚਰਨ ਸਿੰਘ ਟੌਹੜਾ, ਗੁਰਦੇਵ ਸਿੰਘ ਚੱਠਾ, ਸ਼ਿੰਗਾਰ ਸਿੰਘ ਚੱਠਾ, ਦਰਬਾਰਾ ਸਿੰਘ ਚੱਠਾ ਆਦਿ ਹਾਜ਼ਰ ਸਨ।