Bathinda News: ਸੰਗਤ ਮੰਡੀ (ਮਨਜੀਤ ਨਰੂਆਣਾ)। ਬੀਤੀ ਦੁਪਹਿਰ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ਤੇ ਪੈਂਦੇ ਪਿੰਡ ਮਛਾਣਾ ਨਜਦੀਕ ਸੜਕ ’ਤੇ ਖੜਾ ਖਰਾਬ ਟਰੱਕ 2 ਜਾਨਾਂ ਨਿਗਲ ਗਿਆ। ਨਾਲ ਹੀ ਸਮਾਨ ਦਾ ਭਰਿਆ ਟਰੱਕ ਖ਼ਰਾਬ ਖੜਾ ਸੀ, ਸੜਕ ਸੁਰੱਖਿਆ ਫੋਰਸ ਦੇ ਮੁਲਾਜਮ ਤਿੰਨ ਵਜੇ ਦੇ ਕਰੀਬ ਸੜਕ ਤੇ ਖ਼ਰਾਬ ਖੜੇ ਟਰੱਕ ਨੂੰ ਵੇਖ ਕੇ ਵੀ ਗਏ ਸਨ, ਪਰ ਉਨ੍ਹਾਂ ਵੱਲੋਂ ਟਰੱਕ ਨੂੰ ਸੜਕ ਤੋਂ ਪਾਸੇ ਨਹੀਂ ਕਰਵਾਇਆ ਗਿਆ। ਦੇਰ ਸ਼ਾਮ ਪਹਿਲੇ ਹਾਦਸੇ ਦੌਰਾਨ ਇੱਕ ਨੌਜਵਾਨ ਬਠਿੰਡਾ ਤੋਂ ਆਪਣੇ ਮੋਟਰਸਾਈਕਲ ’ਤੇ ਪਿੰਡ ਆ ਰਿਹਾ ਸੀ, ਅੱਗੋਂ ਲਾਇਟ ਪੈਣ ਕਾਰਨ ਮੋਟਰਸਾਈਕਲ ਸਵਾਰ ਸਿੱਧਾ ਟਰੱਕ ਹੇਠਾਂ ਵੜ ਗਿਆ। Bathinda News
ਇਹ ਖਬਰ ਵੀ ਪੜ੍ਹੋ : Sangrur News: ਚੋਰ 8 ਮੋਟਰਾਂ ਤੋਂ ਹਜਾਰਾਂ ਰੁਪਏ ਦੀਆਂ ਕੇਬਲਾਂ ਚੋਰੀ ਕਰਕੇ ਫਰਾਰ
ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਗੁਰਵੀਰ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਪੱਕਾ ਕਲਾਂ ਵਜੋ ਹੋਈ ਹੈ। ਪਹਿਲੇ ਹਾਦਸੇ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਦੇ ਮੁਲਾਜਮ ਸੜਕ ਤੇ ਖ਼ਰਾਬ ਖੜੇ ਟਰੱਕ ਨੂੰ ਹਾਈਡਰਾ ਮਸ਼ੀਨ ਨਾਲ ਪਾਸੇ ਕਰ ਰਹੇ ਸਨ ਤਾਂ ਐਨੇ ’ਚ ਬਠਿੰਡਾ ਵਾਲੇ ਪਾਸਿਓਂ ਹੀ ਆ ਰਿਹਾ ਇੱਕ ਹੋਰ ਮੋਟਰਸਾਈਕਲ ਸਵਾਰ ਵਿਅਕਤੀ ਇਸ਼ਾਰਾ ਕਰਨ ਦੇ ਬਾਵਜੂਦ ਟਰੱਕ ’ਚ ਵੱਜ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸੰਗਤ ਸਹਾਰਾ ਸੇਵਾ ਦੇ ਵਲੰਟੀਅਰ ਸਿਕੰਦਰ ਮਛਾਣਾ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਿਆ ਗਿਆ। Bathinda News
ਜਿੱਥੇ ਉਸ ਦੀ ਜਖਮਾਂ ਦੀ ਤਾਬ ਨਾ ਚੱਲਦਿਆਂ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਵਾਸੀ ਚੱਕ ਰੁਲਦੂ ਸਿੰਘ ਵਾਲਾ ਵਜੋ ਹੋਈ ਹੈ। ਮਿ੍ਰਤਕ ਸੇਵਾ ਮੁਕਤ ਫੌਜੀ ਸੀ, ਜੋ ਸੇਵਾ ਮੁਕਤ ਹੋਣ ਤੋਂ ਬਾਅਦ ਬਠਿੰਡਾ ’ਚ ਨੌਕਰੀ ਕਰਦਾ ਸੀ ਤੇ ਉਹ ਨੌਕਰੀ ਤੋਂ ਹੀ ਵਾਪਸ ਘਰ ਆ ਰਿਹਾ ਸੀ। ਮਿ੍ਰਤਕ ਦੇ 3 ਬੇਟੀਆਂ ਤੇ 1 ਛੋਟਾ ਬੇਟਾ ਹੈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਕਰਮਵੀਰ ਸਿੰਘ ਵੱਲੋਂ ਮਿ੍ਰਤਕ ਗੁਰਵੀਰ ਸਿੰਘ ਦੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਪੱਕਾ ਕਲਾਂ ਦੇ ਬਿਆਨਾਂ ’ਤੇ ਟਰੱਕ ਚਾਲਕ ਬਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਾਜਗੜ੍ਹ (ਬਰਨਾਲਾ) ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਨੂੰ ਤਾਇਦ ਮਿ੍ਰਤਕ ਜਗਸੀਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਤੇਜ ਸਿੰਘ ਵਾਸੀ ਚੱਕ ਰੁਲਦੂ ਸਿੰਘ ਵਾਲਾ ਨੇ ਕੀਤਾ।
ਕੀ ਕਹਿੰਦੇ ਨੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ | Bathinda News
ਇਸ ਸਬੰਧੀ ਜਦੋਂ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਗੁਰਦੀਪ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਾਮ 3 ਵਜੇ ਕਰੀਬ ਸੜਕ ’ਤੇ ਰਾਊਂਡ ਲਾਇਆ ਗਿਆ ਸੀ ਉਸ ਸਮੇਂ ਸੜਕ ’ਤੇ ਇਹ ਟਰੱਕ ਖਰਾਬ ਖੜਾ ਸੀ ਤਾਂ ਪਤਾ ਲੱਗਿਆ ਕਿ ਡਰਾਈਵਰ ਟਰੱਕ ਨੂੰ ਠੀਕ ਕਰਵਾਉਣ ਲਈ ਮਕੈਨਿਕ ਨੂੰ ਲੈਣ ਗਿਆ ਹੈ। ਉਸ ਸਮੇਂ ਉਨ੍ਹਾਂ ਕੋਲ ਕੋਈ ਹਾਈਡਰਾਂ ਮਸੀਨ ਵੀ ਨਹੀਂ ਸੀ, ਜਿਸ ਨਾਲ ਕਿ ਟਰੱਕ ਨੂੰ ਸੜਕ ਤੋਂ ਪਾਸੇ ਕੀਤਾ ਜਾ ਸਕਦਾ। ਟਰੱਕ ਨੂੰ ਛੱਡ ਉਹ ਅੱਗੇ ਚਲੇ ਗਏ ਬਾਅਦ ’ਚ ਇਹ ਹਾਦਸਾ ਵਾਪਰ ਗਿਆ। Bathinda News