Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸ਼ਹਿਰ ’ਚ ਚੋਰੀਆਂ ਤੇ ਡਕੈਤੀਆਂ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਤੇ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਲਗਾਤਾਰ ਯਤਨ ਕਰ ਰਹੀ ਹੈ। ਅੱਜ ਟਰੈਫਿਕ ਪੁਲਿਸ ਨੇ ਮੋਗਾ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਚੈੱਕ ਪੋਸਟਾਂ ਸਥਾਪਤ ਕੀਤੀਆਂ ਅਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਸਬੰਧ ਵਿੱਚ, ਅੱਜ ਮੋਗਾ ਪੁਲਿਸ ਨੇ ਮੋਗਾ ਦੇ ਲਾਲ ਸਿੰਘ ਰੋਡ ’ਤੇ ਇੱਕ ਹੌਟਸਪੌਟ ਮੰਨੇ ਜਾਣ ਵਾਲੇ ਇਲਾਕੇ ਸਾਧਾਂਵਾਲੀ ਬਸਤੀ ’ਤੇ ਨਾਕਾਬੰਦੀ ਕੀਤੀ। Punjab News
ਇਹ ਖਬਰ ਵੀ ਪੜ੍ਹੋ : Champions Trophy: ਵਿਰਾਟ ਕੋਹਲੀ ਤੋਂ ਪ੍ਰਭਾਵਿਤ ਹੋਏ ਪੌਟਿੰਗ, ਕਹਿ ਦਿੱਤੀ ਇਹ ਵੱਡੀ ਗੱਲ
ਜਿੱਥੇ ਉੱਥੋਂ ਲੰਘਣ ਵਾਲੇ ਹਰ ਵਾਹਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤੇ ਕਈ ਵਾਹਨਾਂ ਦੇ ਚਲਾਨ ਕੀਤੇ ਗਏ ਜਦੋਂ ਕਿ ਕਈਆਂ ਨੂੰ ਮੌਕੇ ’ਤੇ ਹੀ ਰੋਕਿਆ ਗਿਆ। ਇਸ ਮੌਕੇ ਡੀਐਸਪੀ ਟਰੈਫਿਕ ਜ਼ੋਰਾ ਸਿੰਘ, ਟਰੈਫਿਕ ਇੰਚਾਰਜ ਖੇਮ ਚੰਦ ਪਰਾਸ਼ਰ ਤੇ ਪੁਲਿਸ ਪਾਰਟੀ ਮੌਜ਼ੂਦ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ। ਟਰੈਫਿਕ ਜ਼ੋਰਾ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਤੇ ਐਸਐਸਪੀ ਮੋਗਾ ਅਜੈ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਨਿਰੰਤਰ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। Punjab News
ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕੀਤੀ ਜਾ ਰਹੀ ਹੈ, ਜਿਸ ਕਾਰਨ ਅੱਜ ਮੋਗਾ ਦੇ ਲਾਲ ਸਿੰਘ ਰੋਡ ’ਤੇ ਸਥਿਤ ਹੌਟ ਸਪਾਟ ਮੰਨੇ ਜਾਣ ਵਾਲੇ ਇਲਾਕੇ ਸਾਧਾਂਵਾਲੀ ਬਸਤੀ ’ਚ ਨਾਕਾਬੰਦੀ ਕੀਤੀ ਗਈ ਤੇ ਜਿਨ੍ਹਾਂ ਵਾਹਨਾਂ ’ਤੇ ਨੰਬਰ ਪਲੇਟ ਜਾਂ ਕਾਗਜ਼ਾਤ ਨਹੀਂ ਸਨ, ਉਨ੍ਹਾਂ ਦੇ ਚਲਾਨ ਕੀਤੇ ਗਏ ਤੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਆਪਣਾ ਕਾਰੋਬਾਰ ਬੰਦ ਕਰ ਦੇਣਾ ਚਾਹੀਦਾ ਹੈ ਤੇ ਜੇਕਰ ਕੋਈ ਵੀ ਨਸ਼ਾ ਤਸਕਰ ਨਹੀਂ ਸੁਧਾਰਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। Punjab News