NRI ਸਪੋਰਟਸ ਕਲੱਬ ਵੱਲੋਂ ਤੀਜੇ ਦਿਨ ਦੇ ਹਾਕੀ ਮੁਕਾਬਲੇ ਕਰਵਾਏ

Amloh News
NRI ਸਪੋਰਟਸ ਕਲੱਬ ਵੱਲੋਂ ਤੀਜੇ ਦਿਨ ਦੇ ਹਾਕੀ ਮੁਕਾਬਲੇ ਕਰਵਾਏ

ਡੀਐਸਪੀ ਨੇ ਚੂਕਾਈ ਨਸ਼ਾ ਨਾ ਕਰਨ ਦੀ ਸੌਂਹ | Amloh News

Amloh News: ਅਮਲੋਹ (ਅਨਿਲ ਲੁਟਾਵਾ)। ਐਨਆਰਆਈ ਸਪੋਰਟਸ ਕਲੱਬ ਵੱਲੋਂ ਤੀਜੇ ਦਿਨ ਹਾਕੀ ਦੇ ਮੁਕਾਬਲੇ ਕਰਵਾਏ ਗਏ। ਇਸ ਮੈਚ ਦੌਰਾਨ ਅੱਜ ਸੀਬੀਆਈ ਦੇ ਰਿਟਾਇਰਡ ਐਸਪੀ ਮਹੇਸ਼ਪੁਰੀ ਅਤੇ ਐਂਟੀ ਨਾਰਕੋਟਿਕਸ ਸੈਲ ਦੇ ਡੀਐਸਪੀ ਖੁਸ਼ਪ੍ਰੀਤ ਸਿੰਘ ਵੱਲੋਂ ਮੈਚ ’ਚ ਹਾਜਰ ਖਿਡਾਰੀਆਂ ਨੂੰ ਨਸ਼ਾ ਨਾ ਕਰਨ ਦੀ ਸੌਹ ਚੁਕਾਈ ਤੇ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਵਾਉਣ ’ਚ ਖਿਡਾਰੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਪਹਿਲੇ ਮੈਚ ਦਾ ਉਦਘਾਟਨ ਮਾਧਵ ਗਰੁੱਪ ਦੇ ਸੰਜੀਵ ਕੁਮਾਰ ਨੇ ਕੀਤਾ। ਇਸ ਮੌਕੇ ਚੰਡੀਗੜ੍ਹ ਅਕੈਡਮੀ ਦੀ ਟੀਮ ਨੂੰ ਸੀਆਈਐਸਐਫ ਦੀ ਟੀਮ ਵੱਲੋਂ ਚਾਰ ਇਕ ਦੇ ਫਰਕ ਨਾਲ ਹਰਾਇਆ। Amloh News

ਇਹ ਖਬਰ ਵੀ ਪੜ੍ਹੋ : Prahlad Borewell Rescue: 5 ਸਾਲਾਂ ਬੱਚਾ 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ, ਬਚਾਅ ਕਾਰਜ਼ ਜਾਰੀ

ਦੂਜੇ ਮੈਚ ਦਾ ਉਦਘਾਟਨ ਕੌਂਸਲਰ ਕੁਲਵਿੰਦਰ ਸਿੰਘ, ਬਾਰ ਕੌਂਸਲ ਅਮਲੋਹ ਦੇ ਪ੍ਰਧਾਨ ਸਤਨਾਮ ਸਿੰਘ ਭਗੜਾਣਾ ਤੇ ਰਣਜੀਤ ਸਿੰਘ ਐਲਮਨੀਅਮ ਵਾਲਿਆਂ ਵੱਲੋਂ ਕੀਤਾ ਗਿਆ। ਤੀਜੇ ਮੈਚ ਦਾ ਉਦਘਾਟਨ ਜੋ ਲੜਕੀਆਂ ਦਾ ਸੀ, ਮੀਨੂ ਪਜਨੀ ਵੱਲੋਂ ਕੀਤਾ, ਇਹ ਮੈਚ ਬਰਾਬਰ ਰਿਹਾ। ਚੌਥੇ ਮੈਚ ਉਦਘਾਟਨ ਜੋ ਕਿ ਸੀਆਰਪੀਐਫ ਚੰਡੀਗੜ੍ਹ ਤੇ ਸੰਗਰੂਰ ਅਕੈਡਮੀ ਵਿਚਕਾਰ ਸੀ ਦਾ ਉਦਘਾਟਨ ਸੁਨੀਲ ਪੁਰੀ, ਸੁਰਿੰਦਰ ਜਿੰਦਲ ਅਤੇ ਭਾਜਪਾ ਦੇ ਕਾਰਜਕਾਰਨੀ ਮੈਂਬਰ ਪ੍ਰਦੀਪ ਗਰਗ ਵੱਲੋਂ ਕੀਤਾ ਗਿਆ। ਇਸ ’ਚ ਸੀਆਰਪੀਐਫ ਦੀ ਟੀਮ ਜੇਤੂ ਰਹੀ। ਇਨਾ ਮੈਚਾਂ ’ਚ ਐਮਪਾਇਰ ਦੀ ਭੂਮਿਕਾ ਪ੍ਰੇਮ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਬੜੀ ਬਖੂਬੀ ਨਾਲ ਨਿਭਾਈ ਗਈ। Amloh News

ਸਟੇਜ ਸੈਕਟਰੀ ਦੀ ਭੂਮਿਕਾ ਭਗਵਾਨ ਮਾਜਰੀ ਵੱਲੋਂ ਬਾਖੂਬੀ ਨਿਭਾਈ ਗਈ। ਮੁੱਖ ਮਹਿਮਾਨਾ ਵੱਲੋਂ ਐਨਆਰਆਈ ਸਪੋਰਟਸ ਕਲੱਬ ਦੇ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਗਿਆ। ਮੈਚਾਂ ਦੌਰਾਨ ਜਿੱਥੇ ਭਾਰੀ ਗਿਣਤੀ ’ਚ ਦਰਸ਼ਕਾਂ ਨੇ ਮੈਚ ਦਾ ਆਨੰਦ ਮਾਣਿਆ ਉਥੇ ਹੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ, ਮੋਹਿਤ ਪੁਰੀ ਐਡਵੋਕੇਟ, ਸ਼ੀਤਲ ਸ਼ਰਮਾ ਐਡਵੋਕੇਟ, ਯਾਦਵਿੰਦਰ ਰਾਏ ਐਡਵੋਕੇਟ, ਹਰਦੀਪ ਸਿੰਘ ਧੁੰਮੀ ਐਡਵੋਕੇਟ, ਯਾਦਵਿੰਦਰ ਪਾਲ ਸਿੰਘ ਐਡਵੋਕੇਟ ਹਾਜ਼ਰ ਰਹੇ। Amloh News

LEAVE A REPLY

Please enter your comment!
Please enter your name here