
ਬਲਾਕ ਮਲੋਟ ’ਚ ਸਰੀਰਦਾਨਾਂ ਦਾ ਹੋਇਆ ਅਰਧ ਸੈਂਕੜਾ, ਸਾਲ 2025 ’ਚ ਹੋਇਆ ਚੌਥਾ ਸਰੀਰਦਾਨ | Welfare
Welfare: (ਮਨੋਜ) ਮਲੋਟ। ਬਲਾਕ ਮਲੋਟ ਦੇ ਪਿੰਡ ਕਿੰਗਰਾ ਦੇ ਪ੍ਰੇਮੀ ਸੇਵਕ ਸੰਦੀਪ ਇੰਸਾਂ ਦੇ ਦਾਦਾ ਤੇ ਸੇਵਾਦਾਰ ਹਰਫੂਲ ਸਿੰਘ ਇੰਸਾਂ, ਰੇਸ਼ਮ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਕਪੂਰ ਸਿੰਘ ਇੰਸਾਂ ਦੇ ਪਿਤਾ ਸੇਵਾਦਾਰ ਮੱਖਣ ਸਿੰਘ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਡਾਕਟਰੀ ਦੀਆਂ ਨਵੀਂਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਮੌਕੇ ਨੂੰਹਾਂ ਤੇ ਧੀਆਂ ਨੇ ਸੱਚਖੰਡਵਾਸੀ ਮੱਖਣ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਦਿੱਤਾ।
ਇਹ ਵੀ ਪੜ੍ਹੋ: Blood Donate: ਮੈਨਚੈਸਟਰ ਦੇ ‘ਟ੍ਰਿਊ ਬਲੱਡ ਪੰਪਾਂ’ ਨੇ 9 ਯੂਨਿਟ ਖੂਨਦਾਨ ਕੀਤਾ
ਸੱਚਖੰਡਵਾਸੀ ਮੱਖਣ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਪਿੰਡ ਵਿੱਚ ਅੰਤਿਮ ਸ਼ਵ ਯਾਤਰਾ ਕੱਢੀ ਗਈ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਤੇ ਭਾਰੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਅਚਾਰੀਆ ਸ਼੍ਰੀ ਚੰਦਰ ਕਾਲਜ ਆਫ਼ ਮੈਡੀਕਲ ਸਾਇੰਸਜ਼ ਐਂਡ ਹਸਪਤਾਲ, ਜੰਮੂ ਬਾਈਪਾਸ ਰੋਡ, ਜੰਮੂ ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰ ਜਸਵਿੰਦਰ ਕੌਰ ਇੰਸਾਂ, ਮੂਰਤੀ, ਪਰਮੇਸ਼, ਕਾਲਾ, ਸੰਦੀਪ, ਗੁਰਮੀਤ, ਜਗਪ੍ਰੀਤ, ਸੁਖਵੀਰ, ਅਕਾਸ਼, ਜਗਮੀਤ, ਗੁਰਪ੍ਰੀਤ, ਮਨਪ੍ਰੀਤ, ਅੰਜੂ, ਸੰਧਿਆ, ਸੁਮਨ, ਰਾਜੂ, ਗੁਰਪ੍ਰੀਤ ਤੋਂ ਇਲਾਵਾ ਸਰਪੰਚ ਲਾਭ ਸਿੰਘ, ਪੰਚ ਰੂਪ ਸਿੰਘ ਤੇ ਜਸਵਿੰਦਰ ਸਿੰਘ, ਨੰਬਰਦਾਰ ਸੋਹਣ ਸਿੰਘ ਤੇ ਰਾਜਾ ਸਿੰਘ ਤੋਂ ਇਲਾਵਾ 85 ਮੈਂਬਰ ਪੰਜਾਬ ਬਲਰਾਜ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਅਮਰਜੀਤ ਕੌਰ ਇੰਸਾਂ ਤੇ ਮਮਤਾ ਇੰਸਾਂ, ਪ੍ਰੇਮੀ ਸੇਵਕਾਂ ’ਚੋਂ ਘੁਮਿਆਰਾ ਖੇੜਾ ਦੇ ਗੋਰਾ ਸਿੰਘ ਇੰਸਾਂ,
ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ, ਫਕਰਸਰ ਦੇ ਗੁਰਲਾਲ ਸਿੰਘ ਇੰਸਾਂ ਤੇ ਜੋਨ 6 ਦੇ ਬਿੰਟੂ ਪਾਲ ਇੰਸਾਂ, ਪਿੰਡ ਕਿੰਗਰਾ ਦੀ ਪ੍ਰੇਮੀ ਸੰਮਤੀ ਦੇ ਗੁਰਭਿੰਦਰ ਸਿੰਘ ਇੰਸਾਂ, ਗੁਰਲਾਲ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਜਗਪ੍ਰੀਤ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਅਮਰਜੀਤ ਸਿੰਘ ਇੰਸਾਂ, ਪਰਮਜੀਤ ਕੌਰ ਇੰਸਾਂ, ਸਿਮਰਜੀਤ ਕੌਰ ਇੰਸਾਂ, ਸੁਖਜਿੰਦਰ ਕੌਰ ਇੰਸਾਂ, ਸੰਧਿਆ ਇੰਸਾਂ, ਦਰਸ਼ਨ ਸਿੰਘ ਇੰਸਾਂ, ਕੁਲਵੰਤ ਕੌਰ ਇੰਸਾਂ, ਸੇਵਾਦਾਰ ਗੌਰਖ ਸੇਠੀ ਇੰਸਾਂ, ਸੁਨੀਲ ਧੂੜੀਆ ਇੰਸਾਂ (ਬਿੱਟੂ), ਸੱਤਪਾਲ ਇੰਸਾਂ, ਗੁਰਵਿੰਦਰ ਸਿੰਘ ਇੰਸਾਂ, ਨਗਮਾ ਇੰਸਾਂ, ਰਾਜਵਿੰਦਰ ਇੰਸਾਂ, ਅਮਨਦੀਪ ਕੌਰ ਇੰਸਾਂ, ਚਮਕੌਰ ਸਿੰਘ ਇੰਸਾਂ, ਰੂਪ ਲਾਲ ਇੰਸਾਂ, ਬਲਕਰਨ ਸਿੰਘ ਇੰਸਾਂ, ਕਰਤਾਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਜਰਨੈਲ ਸਿੰਘ ਇੰਸਾਂ ਤੇ ਜੀਤਾ ਸਿੰਘ ਇੰਸਾਂ, ਮੋਹਿਤ ਭੋਲਾ ਇੰਸਾਂ ਤੋਂ ਇਲਾਵਾ ਭਾਰੀ ਗਿਣਤੀ ’ਚ ਸਾਧ-ਸੰਗਤ ਮੌਜੂਦ ਸੀ। Welfare
ਮੱਖਣ ਸਿੰਘ ਇੰਸਾਂ ਨੇ ਪਿੰਡ ਕਿੰਗਰਾ ਦੇ ਦੂਜੇ ਸਰੀਰਦਾਨੀ ਬਣਨ ਦਾ ਹਾਸਲ ਕੀਤਾ ਮਾਣ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਨਵਤਾ ਭਲਾਈ ਕਾਰਜਾਂ ਦੀ ਅਲਖ ਜਗਾਉਣ ਤੋਂ ਬਾਅਦ ਜਿੱਥੇ ਬਲਾਕ ਮਲੋਟ ’ਚ ਹੁਣ ਤੱਕ 50 ਸਰੀਰਦਾਨ ਨਵੀਂਆਂ ਮੈਡੀਕਲ ਖੋਜਾਂ ਲਈ ਦਾਨ ਕੀਤੇ ਜਾ ਚੁੱਕੇ ਹਨ। ਉਥੇ ਸਾਲ 2025 ’ਚ ਬਲਾਕ ਮਲੋਟ ’ਚ ਚੌਥਾ ਸਰੀਰਦਾਨ ਹੈ। ਆਪ ਜੀ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਮੱਖਣ ਸਿੰਘ ਇੰਸਾਂ ਪਿੰਡ ਕਿੰਗਰਾ ਦੇ ਦੂਸਰੇ ਸਰੀਰਦਾਨੀ ਬਣੇ ਹਨ ਜਦਕਿ ਇਸ ਤੋਂ ਪਹਿਲਾਂ 22 ਜੁਲਾਈ 2013 ਨੂੰ ਮਾਤਾ ਗੁਰਦੇਵ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ।