Ludhiana News: ਪੰਜਾਬੀ ਕਵੀ ਦਰਸ਼ਨ ਖਟਕੜ ਦਾ ਭਲਕੇ ਹੋਵੇਗਾ ਸਨਮਾਨ

Ludhiana News
Ludhiana News: ਪੰਜਾਬੀ ਕਵੀ ਦਰਸ਼ਨ ਖਟਕੜ ਦਾ ਭਲਕੇ ਹੋਵੇਗਾ ਸਨਮਾਨ

20 ਫ਼ਰਵਰੀ ਨੂੰ ਲੁਧਿਆਣਾ ਵਿਖੇ ਪ੍ਰਦਾਨ ਕੀਤਾ ਜਾਵੇਗਾ ‘ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ’ : ਪ੍ਰੋ. ਗਿੱਲ | Ludhiana News

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਵਰਗੀ ਡਾ. ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ 25 ਸਾਲ ਪਹਿਲਾਂ ਤੇ ਬੀਸੀ ਕਲਚਰਲ ਫਾਉਂਡੇਸ਼ਨ (ਰਜਿ.) ਸਰੀ (ਕੈਨੇਡਾ) ਵੱਲੋਂ ਸਥਾਪਿਤ ਸਵਰਗੀ ‘ਪ੍ਰੀਤਮ ਸਿੰਘ ਬਾਸੀ ਪੁਰਸਕਾਰ’ ਇਸ ਵਾਰ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਦਿੱਤਾ ਜਾਵੇਗਾ। ਇਹ ਸਨਮਾਨ 20 ਫਰਵਰੀ ਨੂੰ ਗੁਜਰਾਂ ਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਖੜਕੜ ਨੂੰ ਪ੍ਰਦਾਨ ਕੀਤਾ ਜਾਵੇਗਾ। ਜਾਣਕਾਰੀ ਸਾਂਝੀ ਕਰਦਿਆਂ ਸਮਾਗਮ ਦੇ ਕਨਵੀਨਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ।

ਇਹ ਖਬਰ ਵੀ ਪੜ੍ਹੋ : Ludhiana News: ਗਲਾਡਾ ਨੇ ਮਿਸਿੰਗ ਰੋਡ ਦੀ ਉਸਾਰੀ ਲਈ ਨਾਜਾਇਜ਼ ਕਬਜੇ ਛੁਡਵਾਏ

ਕਿ ਉੱਘੇ ਇਨਕਲਾਬੀ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਸਾਲ 2024 ਦਾ ‘ਪ੍ਰੀਤਮ ਸਿੰਘ ਬਾਸੀ ਸਾਹਿੱਤ ਪੁਰਸਕਾਰ’ ਪ੍ਰਦਾਨ ਕਰਨ ਮੌਕੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦਰਸ਼ਨ ਖਟਕੜ ਦੀ ਸਾਹਿੱਤ ਸੇਵਾ ਤੇ ਜੀਵਨ ਬਾਰੇ ਮੁੱਖ ਭਾਸ਼ਣ ਦੇਣਗੇ। ਉਨ੍ਹਾਂ ਦੱਸਿਆ ਕਿ ਦਰਸ਼ਨ ਖਟਕੜ ਵੱਲੋਂ 1971 ’ਚ ਜ਼ੇਲ੍ਹ ਜਾਣ ਤੋਂ ਪਹਿਲਾਂ ਤੇ ਜ਼ੇਲ੍ਹ ਵਾਸ ਦੌਰਾਨ ਲਿਖੀਆਂ ਕਵਿਤਾਵਾਂ ‘ਸੰਗੀ ਸਾਥੀ’ ਕਾਵਿ ਪੁਸਤਕ ਦੇ ਰੂਪ ’ਚ 1973 ’ਚ ਛਪੀਆਂ। 2010 ’ਚ ‘ਉਲਟੇ ਰੁਖ਼ ਪਰਵਾਜ਼’ ਕਾਵਿ ਸੰਗ੍ਰਹਿ ਨਕਸਲੀ ਕਾਵਿ ਪਰੰਪਰਾ ਦੀ ਨਿਰੰਤਰਤਾ ਨੂੰ ਪੇਸ਼ ਕਰਦਾ ਬਾਜ਼ਾਰ ਮੁਖੀ ਰੁਝਾਨ ’ਤੇ ਤਿੱਖਾ ਵਾਰ ਕਰਦਾ ਹੈ। ਇੰਨਾਂ ਦੀਆਂ ਹੋਰ ਲਿਖਤਾਂ ‘ਵਿਲਾਇਤ ਨੂੰ 94 ਖ਼ਤ ਤੇ ਯਾਦਾਂ’ ਸੰਪਾਦਕ ਦਵਿੰਦਰ ਨੌਰਾ।

‘ਦਰਸ਼ਨ ਖਟਕੜ ਸੰਘਰਸ਼ ਤੇ ਸ਼ਾਇਰੀ ਸੰਪਾਦਕ ਸੁਖਵਿੰਦਰ ਕੰਬੋਜ ਰਵਿੰਦਰ ਸਹਿਰਾ ਤੇ ਸੁਖਵਿੰਦਰ ਗਿੱਲ ਤੇ 2024 ’ਚ ਮਾਰਕਸ ਦੀ ਪਹਿਲੀ ਪੋਥੀ ‘ਪੂੰਜੀ ਨੂੰ ਪੜ੍ਹਦੇ ਪੜ੍ਹਦੇ’ ਛਪੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਬੀੜ ਬੰਸੀਆਂ (ਜਲੰਧਰ) ਦੇ ਜੰਮਪਲ ਤੇ ਵਰਤਮਾਨ ਸਮੇਂ ਕੈਨੇਡਾ ਵਾਸੀ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਨੇ ਆਪਣੇ ਪਿਤਾ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਪ੍ਰੀਤਮ ਸਿੰਘ ਬਾਸੀ ਦੀ ਯਾਦ ’ਚ ਸਥਾਪਿਤ ਕੀਤਾ ਹੈ। ਇਸ ਪੁਰਸਕਾਰ ’ਚ 51 ਹਜ਼ਾਰ ਰੁਪਏ ਦੀ ਧਨ ਰਾਸ਼ੀ, ਦੋਸ਼ਾਲਾ ਤੋਂ ਇਲਾਵਾ ਸ਼ੋਭਾ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਡਾ. ਵਰਿਆਮ ਸਿੰਘ ਸੰਧੂ। ਜਦਕਿ ਡਾ. ਸੰਧੂ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪ੍ਰਧਾਨਗੀ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਬੀ ਸੀ ਕਲਚਰਲ ਫਾਉਂਡੇਸ਼ਨ ਦੇ ਪ੍ਰਤੀਨਿਧ ਮੋਹਨ ਗਿੱਲ ਸ਼ਾਮਿਲ ਹੋਣਗੇ।

LEAVE A REPLY

Please enter your comment!
Please enter your name here