Canada News: ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਪੰਜਾਬੀ ਨੌਜਵਾਨ, Work Permit ਮਿਲਦੇ ਹੀ…

Canada News
Canada News: ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਪੰਜਾਬੀ ਨੌਜਵਾਨ, Work Permit ਮਿਲਦੇ ਹੀ...

Canada News: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪਿੰਡ ਚਵਿੰਡਾ ਕਲਾਂ ਦੇ ਇੱਕ ਨੌਜਵਾਨ, ਜੋ ਕਿ 2 ਸਾਲ ਪਹਿਲਾਂ ਉੱਚ ਸਿੱਖਿਆ ਲਈ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ, ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਦੀਦਾਰਜੀਤ ਸਿੰਘ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ ਤੇ ਹੁਣ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ ’ਤੇ ਸੀ। 14 ਫਰਵਰੀ ਨੂੰ, ਸਵੇਰੇ 6 ਵਜੇ ਕਰੀਬ, ਜਦੋਂ ਉਹ ਆਪਣੇ 2 ਦੋਸਤਾਂ ਨਾਲ ਇੱਕ ਕਾਰ ’ਚ ਕੰਮ ’ਤੇ ਜਾ ਰਿਹਾ ਸੀ, ਤਾਂ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਇਸ ਕਾਰਨ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੀਦਾਰਜੀਤ ਸਿੰਘ ਦੀ ਮੌਤ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। Canada News

ਇਹ ਖਬਰ ਵੀ ਪੜ੍ਹੋ : IPL Schedule 2025: ਆਈਐੱਲ ਦੇ 18ਵੇਂ ਸੀਜ਼ਨ ਦਾ ਸ਼ਡਿਊਲ ਜਾਰੀ, ਪਹਿਲੇ ਮੁਕਾਬਲੇ ’ਚ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ