Punjab Farmers News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖਨੌਰੀ ਬਾਰਡਰ ’ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਹਾਰਟ ਅਟੈਕ ਆਉਣ ਦੀ ਖਬਰ ਹੈ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਤੋਂ ਸਟੰਟ ਪਵਾਇਆ ਸੀ। ਉਨ੍ਹਾਂ ਨੂੰ 20 ਦਿਨ ਪਹਿਲਾਂ ਵੀ ਹਾਰਟ ਅਟੈਕ ਆਇਆ ਸੀ। ਜ਼ਿਕਰਯੋਗ ਹੈ ਕਿ ਅੱਜ ਖਨੌਰੀ ਬਾਰਡਰ ’ਤੇ ਕਿਸਾਨਾਂ ਦੀ ਮਹਾਂਪੰਚਾਇਤ ਲਈ ਵੱਡੀ ਗਿਣਤੀ ਲਈ ਕਿਸਾਨ ਇਕੱਠੇ ਹੋ ਰਹੇ ਹਨ।
Read Also : Share Price: 22.50 ਤੋਂ 267 ਰੁਪਏ ਪਹੁੰਚੀ ਸ਼ੇਅਰ ਦੀ ਕੀਮਤ, ਸੇਬੀ ਨੇ ਭੇਜਿਆ ਨੋਟਿਸ