Punjab News: ਦਿੱਲੀ ’ਚ ਭਾਜਪਾ ਦੀ ਜਿੱਤ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਾਈ ਫ਼ਿਕਰ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਣ ਤੋਂ ਬਾਅਦ ਹੁਣ ਪੰਜਾਬ ਵਿੱਚ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਲੀ ਮਾਡਲ ’ਤੇ ਇੱਕ ਵਾਰ ਫਿਰ ਵਿਚਾਰ ਕਰਨਾ ਪਵੇਗਾ, ਕਿਉਂਕਿ ਪੰਜਾਬ ਵਿੱਚ ਹਮੇਸ਼ਾ ਹੀ ਦਿੱਲੀ ਮਾਡਲ ਨੂੰ ਲਾਗੂ ਕਰਨ ਦੀ ਨਾ ਸਿਰਫ ਕੋਸ਼ਿਸ਼ ਕੀਤੀ ਗਈ ਹੈ, ਸਗੋਂ ਦਿੱਲੀ ਮਾਡਲ ਨੂੰ ਹੀ ਲਾਗੂ ਕੀਤਾ ਗਿਆ ਹੈ।
ਉੱਤਰੀ ਭਾਰਤ ’ਚ ਪੰਜਾਬ ਹੀ ਇਹੋ ਜਿਹਾ ਸੂਬਾ ਜਿੱਥੇ ਨਹੀਂ ਬਣ ਸਕੀ ਨਿਰੋਲ ਭਾਜਪਾ ਦੀ ਸਰਕਾਰ | Punjab News
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਮਾਡਲ ਨੂੰ ਉੱਥੋਂ ਦੀ ਜਨਤਾ ਵੱਲੋਂ ਕਾਫੀ ਹੱਦ ਤੱਕ ਨਕਾਰਨ ਦੌਰਾਨ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮੁੜ ਤੋਂ ਵਿਚਾਰ ਕਰਨਾ ਪਵੇਗਾ ਕਿ ਉਹ ਆਪਣੇ ਪੁਰਾਣੇ ਦਿੱਲੀ ਮਾਡਲ ਸਬੰਧੀ ਹੀ ਪੰਜਾਬ ਵਿੱਚ ਕੰਮ ਕਰਨ ਜਾਂ ਫਿਰ ਨਵੀਂਆਂ ਪਾਲਿਸੀਆ ਨੂੰ ਲੈ ਕੇ ਸਾਹਮਣੇ ਆਉਣ।ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਇਸ ਹਾਰ ਨਾਲ ਜਿੱਥੇ ਉਹਨਾਂ ਦਾ ਮਨੋਬਲ ਕੁਝ ਹੱਦ ਤੱਕ ਟੁੱਟੇਗਾ, ਉੱਥੇ ਭਾਜਪਾ ਇਸ ਜਿੱਤ ਤੋਂ ਬਾਅਦ ਪੰਜਾਬ ਵਿੱਚ ਆਪਣੀ ਪੂਰੀ ਤਾਕਤ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰੇਗੀ, ਕਿਉਂਕਿ ਉੱਤਰੀ ਭਾਰਤ ਵਿੱਚ ਸਿਰਫ ਪੰਜਾਬ ਹੀ ਇਹੋ ਜਿਹਾ ਸੂਬਾ ਬਚ ਗਿਆ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਨਿਰੋਲ ਰੂਪ ਵਿੱਚ ਆਪਣੇ ਸਰਕਾਰ ਅੱਜ ਤੱਕ ਨਹੀਂ ਬਣਾਈ ਜਾ ਸਕੀ।
Read Also : Caribbean Sea Earthquake: ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਦੀ ਚੇਤਾਵਨੀ ਜਾਰੀ
ਇਸ ਲਈ ਹੁਣ ਭਾਜਪਾ ਦਾ ਅਗਲਾ ਟੀਚਾ ਪੰਜਾਬ ਹੀ ਰਹੇਗਾ। ਭਾਜਪਾ ਦੇ ਇਸ ਟੀਚੇ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਆਪਣੇ ਪੁਰਾਣੇ ਤੌਰ ਤਰੀਕੇ ਵਿੱਚ ਕੁਝ ਬਦਲਾਅ ਲਿਆਉਣ ਪਵੇਗਾ, ਜਿਸ ਰਾਹੀਂ ਉਹ ਆਗਾਮੀ 2027 ਦੀਆਂ ਚੋਣਾਂ ਦੀ ਤਿਆਰੀ ਹੁਣੇ ਤੋਂ ਹੀ ਕਰ ਸਕਣਗੇ।
ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਆਗੂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਹੋਈ ਜਿੱਤ ਤੋਂ ਬਾਅਦ ਹੁਣ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਹੁਣੇ ਤੋਂ ਹੀ ਕੰਮ ਸ਼ੁਰੂ ਦੇਵੇਗੀ ਤਾਂ ਕਿ 2027 ਵਿੱਚ ਪੰਜਾਬ ਵਿੱਚ ਵੀ ਭਾਜਪਾ ਸਰਕਾਰ ਬਣਾ ਸਕੇ।