Honesty: ਡੇਰਾ ਸ਼ਰਧਾਲੂ ਨੇ ਮੋੋਬਾਇਲ ਫੋਨ ਵਾਪਸ ਕਰਕੇ ਦਿੱਤਾ ਇਨਸਾਨੀਅਤ ਦਾ ਸਬੂਤ

Honesty
ਪਟਿਆਲਾ : ਪ੍ਰੇਮੀ ਸੇਵਕ ਫੌਜੀ ਹਰਬੰਸ ਇੰਸਾਂ ਤੇ ਪਰਿਵਾਰ ਮੋਬਾਇਲ ਦੇ ਅਸਲ ਮਾਲਕ ਨੂੰ ਮੋਬਾਇਲ ਸੌਪਦੇ ਹੋਏ।

ਮੋਬਾਇਲ ਮਾਲਕ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ | Honesty 

Honesty: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਬਲਾਕ ਸਾਧੋਹੇੜੀ ਦੇ ਪ੍ਰੇਮੀ ਸੇਵਕ ਫੌਜੀ ਹਰਬੰਸ ਇੰਸਾਂ ਨੇ ਡਿੱਗਿਆ ਮੋਬਾਇਲ ਉਸਦੇ ਅਸਲ ਮਾਲਕ ਤੱਕ ਪਹੁੰਚਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ।

ਇਹ ਵੀ ਪੜ੍ਹੋ: Government High School: ਵਿਧਾਇਕ ਰਾਏ ਨੇ ਸਰਕਾਰੀ ਹਾਈ ਸਕੂਲ ਸਾਧੂਗੜ੍ਹ ਵਿਖੇ ਨਵੇਂ ਬਣੇ ਕਮਰਿਆਂ ਦਾ ਕੀਤਾ ਉਦਘਾਟਨ

ਇਸ ਸਬੰਧੀ ਹੋਰ ਜਾਣਕਾਰੀ ਪਿੰਡ ਪਿੰਡ ਗਲਵੱਟੀ (ਬਲਾਕ ਸਾਧੋਹੇੜੀ) ਦੇ ਪ੍ਰੇਮੀ ਸੇਵਕ ਫੌਜੀ ਹਰਬੰਸ ਇੰਸਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੱਸ ’ਚ ਸਫ਼ਰ ਕਰ ਰਿਹਾ ਸੀ ਅਤੇ ਇਸ ਦੌਰਾਨ ਉਸ ਨੂੰ ਬੱਸ ’ਚੋਂ ਇੱਕ ਡਿੱਗਿਆ ਹੋਇਆ ਮੋਬਾਇਲ ਫੋਨ ਮਿਲਿਆ, ਜਿਸ ਨੂੰ ਚੁੱਕ ਕੇ ਉਸ ਨੇ ਆਪਣੇ ਕੋਲ ਸੰਭਾਲ ਕੇ ਰੱਖ ਲਿਆ ਅਤੇ ਥੋੜੀ ਦੇਰ ਬਾਅਦ ਮੋਬਾਇਲ ਫੋਨ ’ਤੇ ਅਸਲ ਮਾਲਕ ਦਾ ਫੋਨ ਆਇਆ ਤੇ ਉਸਨੇ ਦੱਸਿਆ ਕਿ ਉਹ ਮਲੇਰਕੋਟਲਾ ਤੋਂ ਹੈਪੀ ਸ਼ਰਮਾ (ਢਾਬੇ ਵਾਲੇ) ਦਾ ਫੋਨ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੰਡ ਗਲਵੱਟੀ ਘਰੇ ਬੁਲਾ ਕੇ ਫੋਨ ਸੋਂਪ ਦਿੱਤਾ।

ਮੋਬਾਇਨ ਫੋਨ ਮਿਲਣ ’ਤੇ ਉਕਤ ਭੈਣ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸਰਧਾਲੂ ਪਰਿਵਾਰ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ 15 ਮੈਂਬਰ ਜਸਵੀਰ ਇੰਸਾਂ, 15 ਮੈਂਬਰ ਸਰਬਜੀਤ ਇੰਸਾਂ, ਪਰਿਵਾਰਿਕ ਮੈਂਬਰ ਪ੍ਰਦੀਪ ਇੰਸਾਂ ਮੌਜੂਦ ਸਨ। ਡੇਰਾ ਸ਼ਰਧਾਲੂ ਦੀ ਇਮਾਨਦਾਰੀ ਦੀ ਇਲਾਕੇ ’ਚ ਖੂਬ ਚਰਚਾ ਹੈ। Honesty

LEAVE A REPLY

Please enter your comment!
Please enter your name here