IND Vs ENG: ਭਾਰਤ ਨੇ ਇੰਗਲੈਂਡ ਨੂੰ ਪਹਿਲੇ ਵਨਡੇ ਮੈਚ ’ਚ ਧੋਤਾ, ਸੁਭਮਨ ਗਿੱਲ ਸੈਂਕੜੇ ਤੋਂ ਖੁੰਝੇ

IND Vs ENG
IND Vs ENG: ਭਾਰਤ ਨੇ ਇੰਗਲੈਂਡ ਨੂੰ ਪਹਿਲੇ ਵਨਡੇ ਮੈਚ ’ਚ ਧੋਤਾ, ਸੁਭਮਨ ਗਿੱਲ ਸੈਂਕੜੇ ਤੋਂ ਖੁੰਝੇ

IND Vs ENG: ਨਾਗਪੁਰ। ਭਾਰਤ ਨੇ ਪਹਿਲਾ ਵਨਡੇ ਮੈਚ ’ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆੰ 47.5 ਓਵਰਾਂ ਵਿਚ 248 ਦੌੜਾਂ ਬਣਾਈਆਂ। ਭਾਰਤ ਨੇ ਇਹ ਟੀਚਾ 38.4 ਓਵਰਾਂ ਵਿਚ 6 ਵਿਕਟਾਂ ਗੁਆ ਹਾਸਲ ਕਰ ਲਿਆ। ਹਲਾਂਕਿ ਭਾਰਤ ਦੀ ਸ਼ੁਰੂਆਤ ਖਰਾਬ ਰਹੀ ਉਸ ਦੇ ਦੋਵੇਂ ਬੱਲੇਬਾਜ਼ 5 ਓਵਰਾਂ ’ਚ ਆਊਟ ਹੋ ਗਏ। ਰੋਹਿਤ ਸ਼ਰਮਾ ਨੇ ਇੱਕ ਵਾਰ ਫਿਰ ਨਿਰਾਸ਼ ਕੀਤਾ। ਰੋਹਿਤ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਏ। ਜਾਇਸਵਾਲ 15 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਸੁਭਮਨ ਗਿੱਲ ਨੇ ਬਣਾਈਆਂ । ਗਿੱਲ ਨੇ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸ਼੍ਰੇਅਸ ਅਇਰ 59, ਅਕਸ਼ਰ ਪਟੇਲ 52 ਦੌੜਾਂ, ਅਕਸਰ ਪਟੇਲ ਨੇ 52 ਦੌੜਾਂ ਬਣਾਈਆਂ। ਭਾਰਤ ਵੱਲੋਂ ਰਵਿੰਦਰ ਜ਼ਡੇਜਾ ਅਤੇ ਹਰਸ਼ਿਤ ਰਾਣਾ ਨੇ 3-3 ਵਿਕਟਾਂ ਲਈਆਂ।

ਇਸ ਜਿੱਤ ਦੇ ਨਾਲ ਹੀ ਭਾਰਤ ਨੇ 3 ਵਨਡੇ ਮੈਚਾਂ ਦੀ ਲੜੀ ਵਿੱਚ 1-0 ਦਾ ਵਾਧਾ ਹਾਸਲ ਕਰ ਲਿਆ ਹੈ। ਦੂਸਰਾ ਮੈਚ 9 ਫਰਵਰੀ ਨੂੰ ਕਟਕ ਦੇ ਬਾਰਾਬਾਤੀ ਸਟੇਡੀਅਮ ’ਚ ਖੇਡਿਆ ਜਾਵੇਗਾ।

IND Vs ENG
IND Vs ENG

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਹਰਸ਼ਿਤ ਰਾਣਾ ਤੇ ਮੁਹੰਮਦ ਸ਼ਮੀ।

ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ​​ਜੈਕਬ ਬੈਥਲ, ਬ੍ਰੈਡ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਅਤੇ ਸਾਕਿਬ ਮਹਿਮੂਦ।

LEAVE A REPLY

Please enter your comment!
Please enter your name here