Punjab News: ਦੱਖਣੀ ਪੱਛਮੀ ਪੰਜਾਬ ਦੇ ਤਿੰਨ ਬਲਾਕਾਂ ’ਚ ਮਿਲੇ ਪੋਟਾਸ਼ ਦੇ ਵੱਡੇ ਭੰਡਾਰ : ਗੋਇਲ

Punjab News
ਫਾਜ਼ਿਲਕਾ: ਕੈਬਨਟ ਮੰਤਰੀ ਵੱਲੋਂ ਕੀਤੀ ਗਈ ਮੀਟਿੰਗ ਦਾ ਇੱਕ ਦ੍ਰਿਸ਼।

ਕਿਹਾ, ਦੇਸ਼ ਨੂੰ ਪੋਟਾਸ਼ ਦੇ ਆਯਾਤ ਤੋਂ ਮਿਲੇਗੀ ਰਾਹਤ, ਪੰਜਾਬ ਦੇਸ਼ ਦੀਆਂ ਜਰੂਰਤਾਂ ਦੀ ਕਰੇਗਾ ਪੂਰਤੀ | Punjab News

Punjab News: (ਰਜਨੀਸ਼ ਰਵੀ) ਫਾਜ਼ਿਲਕਾ। ਰਾਜ ਦੇ ਦੱਖਣੀ ਪੱਛਮੀ ਹਿੱਸੇ ਵਿੱਚ ਤਿੰਨ ਖਨਨ ਬਲਾਕਾਂ ਵਿੱਚ ਪੋਟਾਸ਼ ਦੇ ਵੱਡੇ ਭੰਡਾਰ ਮਿਲੇ ਹਨ ਇਹ ਜਾਣਕਾਰੀ ਦਿੰਦਿਆਂ ਪੰਜਾਬ ਤੇ ਮਾਈਨਿੰਗ ਅਤੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਈਨਿੰਗ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਜਾਰੀ ਰੱਖੀਆਂ ਖੋਜਾਂ ਨੂੰ ਬੂਰ ਪਿਆ ਹੈ ਅਤੇ ਰਾਜ ਦੇ ਦੱਖਣੀ ਪੱਛਮੀ ਹਿੱਸੇ ਵਿੱਚ ਤਿੰਨ ਖਨਨ ਬਲਾਕਾਂ ਵਿੱਚ ਪੋਟਾਸ਼ ਦੇ ਵੱਡੇ ਭੰਡਾਰ ਮਿਲੇ ਹਨ।

ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਦੇਸ਼ ਵਿੱਚ ਹੋਰ ਕਿਤੇ ਵੀ ਪੋਟਾਸ਼ ਤੱਤ ਦਾ ਖਨਨ ਨਹੀਂ ਹੁੰਦਾ ਅਤੇ ਪੰਜਾਬ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਇਹ ਖਣਿਜ ਪਦਾਰਥ ਮਿਲਿਆ ਹੈ। ਇਸ ਤੋਂ ਪਹਿਲਾਂ ਦੇਸ਼ ਵੱਲੋਂ ਸਲਾਨਾ 50 ਲੱਖ ਟਨ ਪੋਟਾਸ਼ ਦਾ ਆਯਾਤ ਕੀਤਾ ਜਾਂਦਾ ਹੈ ਜਿਸ ਦੀ ਵਰਤੋਂ ਖੇਤਾਂ ਵਿੱਚ ਖਾਦ ਵਜੋਂ ਅਤੇ ਹੋਰ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਪਰ ਹੁਣ ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਤਿੰਨ ਖਨਨ ਬਲੋਕ ਅਜਿਹੇ ਪਾਏ ਗਏ ਹਨ ਜਿੱਥੇ ਧਰਤੀ ਹੇਠ ਪੋਟਾਸ਼ ਦੇ ਵੱਡੇ ਭੰਡਾਰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਕਬਰਵਾਲਾ ਕੋਲ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਸ਼ੇਰੇਵਾਲਾ ਤੇ ਰਾਮਸਰ ਅਤੇ ਸ਼ੇਰਗੜ੍ਹ ਤੇ ਦਲਮੀਰ ਖੇੜਾ ਬਲਾਕ ਮਿਲੇ ਹਨ ।

ਇਹ ਵੀ ਪੜ੍ਹੋ: Protest Against Gas Factories: ਪਿੰਡ ਭੂੰਦੜੀ ਤੇ ਅਖਾੜਾ ‘ਪੁਲਿਸ ‘ਛਾਉਣੀ’ ’ਚ ਤਬਦੀਲ

ਉਨ੍ਹਾਂ ਇਸ ਮੌਕੇ ਇਸ ਵਿਸ਼ੇ ਸਬੰਧੀ ਲੋਕਾਂ ਵਿੱਚ ਪੈਦਾ ਹੋ ਰਹੇ ਸ਼ੰਕਿਆਂ ਦਾ ਨਿਵਾਰਨ ਕਰਦਿਆਂ ਸਪੱਸ਼ਟ ਕੀਤਾ ਕਿ ਪੋਟਾਸ਼ ਨੂੰ ਕੱਢਣ ਲਈ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਜ਼ਮੀਨ ਦਾ ਕੋਈ ਨੁਕਸਾਨ ਹੋਵੇਗਾ ਸਗੋਂ ਡਰਿਲ ਸਿਸਟਮ ਨਾਲ ਇਹ ਖਣਿਜ ਕੱਢਿਆ ਜਾਵੇਗਾ ਅਤੇ ਇਸ ਦਾ ਕਿਸਾਨਾਂ ਦੀ ਜ਼ਮੀਨ ਮਾਲਕੀ ਤੇ ਕੋਈ ਅਸਰ ਨਹੀਂ ਪਏਗਾ। ਉਨਾਂ ਦੱਸਿਆ ਕਿ ਇਸ ਨਾਲ ਪੋਟਾਸ਼ ਦੀ ਪ੍ਰੋਸੈਸਿੰਗ ਸਬੰਧੀ ਇੰਡਸਟਰੀ ਲੱਗੇਗੀ ਜਿਸ ਨਾਲ ਇਲਾਕੇ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਇਲਾਕੇ ਦਾ ਸਰਬ ਪੱਖੀ ਵਿਕਾਸ ਹੋਵੇਗਾ।

ਇਸ ਮੌਕੇ ਉਨ੍ਹਾਂ ਨਾਲ ਹਲਕਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ, ਡਾਇਰੈਕਟਰ ਮਾਈਨਿੰਗ ਅਭਿਜੀਤ ਕਪਲੀਸ਼, ਜਿਓਲੋਜੀਕਲ ਸਰਵੇ ਆਫ ਇੰਡੀਆ ਦੇ ਡਾਇਰੈਕਟਰ ਸ੍ਰੀ ਸੋਇਮ ਰੰਜਨ ਮਹਾ ਪਾਤਰਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਪਿੰਡ ਸ਼ੇਰੇਵਾਲਾ ਅਤੇ ਸ਼ੇਰਗੜ੍ਹ ਦਾ ਦੌਰਾ ਕਰਕੇ ਉਨ੍ਹਾਂ ਥਾਵਾਂ ਦਾ ਨਿਰੀਖਣ ਕੀਤਾ ਜਿੱਥੇ ਧਰਤੀ ਹੇਠ ਪੋਟਾਸ਼ ਮਿਲਿਆ ਹੈ। Punjab News

LEAVE A REPLY

Please enter your comment!
Please enter your name here