IND vs ENG ਪਹਿਲਾ ਵਨਡੇ, ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਜਾਇਸਵਾਲ ਦਾ ਡੈਬਿਊ

IND vs ENG
IND vs ENG ਪਹਿਲਾ ਵਨਡੇ, ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਜਾਇਸਵਾਲ ਦਾ ਡੈਬਿਊ

ਕੋਹਲੀ ਜ਼ਖਮੀ, ਜਾਇਸਵਾਲ ਦਾ ਡੈਬਿਊ | IND vs ENG

  • ਟੀ20 ਲੜੀ ’ਚ ਭਾਰਤ ਨੇ ਹਾਸਲ ਕੀਤੀ ਸੀ ਜਬਰਦਸਤ ਜਿੱਤ

India Vs England 1st ODI: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਨਾਗਪੁਰ ’ਚ ਖੇਡਿਆ ਜਾ ਰਿਹਾ ਹੈ। ਵਿਦਰਭ ਸਟੇਡੀਅਮ ’ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਕੋਹਲੀ ਇਸ ਮੈਚ ’ਚ ਨਹੀਂ ਖੇਡ ਰਹੇ ਹਨ। ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਗੋਡੇ ’ਚ ਦਰਦ ਹੈ। ਇਸ ਮੈਚ ’ਚ ਯਸ਼ਸਵੀ ਜਾਇਸਵਾਲ ਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਆਪਣਾ ਡੈਬਿਊ ਕਰ ਰਹੇ ਹਨ।

ਇੰਗਲੈਂਡ ਟੀਮ ਨੂੰ ਟੀ20 ਸੀਰੀਜ਼ ’ਚ 4-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਵਧੀਆ ਸਥਿਤੀ ’ਚ ਹੈ। ਟੀਮ ਨੇ ਪਿਛਲੇ ਸਾਲ ਸਿਰਫ 3 ਇੱਕਰੋਜ਼ਾ ਖੇਡੇ ਹਨ। 19 ਫਰਵਰੀ ਤੋਂ ਸ਼ੁਰੂ ਹੋ ਰਹੀ ਚੈਂਪੀਅਨਜ਼ ਟਰਾਫੀ ਨੂੰ ਵੇਖਦੇ ਹੋਏ ਇਹ ਸੀਰੀਜ਼ ਮਹੱਤਵਪੂਰਨ ਹੈ। ਅਜਿਹੇ ’ਚ ਕਪਤਾਨ ਰੋਹਿਤ ਸ਼ਰਮਾ ਨੂੰ ਚੈਂਪੀਅਨਜ਼ ਟਰਾਫੀ ਲਈ ਇਹ ਸੀਰੀਜ਼ ਨਾਲ ਪਲੇਇੰਗ-11 ਤੈਅ ਕਰਨੀ ਹੋਵੇਗੀ।

ਦੋਵਾਂ ਟੀਮਾਂ ਦੀ ਪਲੇਇੰਗ-11 | 1:21 PM

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਹਰਸ਼ਿਤ ਰਾਣਾ ਤੇ ਮੁਹੰਮਦ ਸ਼ਮੀ।

ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ​​ਜੈਕਬ ਬੈਥਲ, ਬ੍ਰੈਡ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਅਤੇ ਸਾਕਿਬ ਮਹਿਮੂਦ।

ਇਹ ਖਬਰ ਵੀ ਪੜ੍ਹੋ : Synthetic Drugs: ਸਿੰਥੈਟਿਕ ਡਰੱਗਸ ਦਾ ਪਸਾਰ, ਇੱਕ ਸੰਸਾਰਿਕ ਸੰਕਟ

ਮੈਚ ਬਾਰੇ ਜਾਣਕਾਰੀ | IND vs ENG

  • ਟੂਰਨਾਮੈਂਟ : 3 ਮੈਚਾਂ ਦੀ ਵਨਡੇ ਸੀਰੀਜ਼
  • ਮੈਚ : ਪਹਿਲਾ ਵਨਡੇ
  • ਮਿਤੀ : 6 ਫਰਵਰੀ
  • ਸਟੇਡੀਅਮ : ਵਿਦਰਭ ਕ੍ਰਿਕੇਟ ਐਸੋਸੀਏਸ਼ਨ, ਨਾਗਪੁਰ
  • ਟਾਸ : ਦੁਪਹਿਰ 1:00 ਵਜੇ
  • ਮੈਚ ਸ਼ੁਰੂ : ਦੁਪਹਿਰ 1:30 ਵਜੇ
IND vs ENG
IND vs ENG ਪਹਿਲਾ ਵਨਡੇ ਅੱਜ, ਨਾਗਪੁਰ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ

ਚੱਕਰਵਰਤੀ ਕਰ ਸਕਦੇ ਹਨ ਡੈਬਿਊ

ਮੈਚ ਤੋਂ 2 ਦਿਨ ਪਹਿਲਾਂ ਮੰਗਲਵਾਰ ਨੂੰ ਸਪਿਨਰ ਵਰੂਣ ਚੱਕਰਵਰਤੀ ਨੂੰ ਟੀਮ ਇੰਡੀਆ ਦੀ ਵਨਡੇ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਨਾਗਪੁਰ ’ਚ ਟੀਮ ਇੰਡੀਆ ਨਾਲ ਅਭਿਆਸ ਵੀ ਕੀਤਾ ਹੈ। ਵਰੂਣ 14 ਵਿਕਟਾਂ ਲੈ ਕੇ ਟੀ20 ਸੀਰੀਜ਼ ’ਚ ‘ਪਲੇਆਰ ਆਫ ਦਾ ਸੀਰੀਜ਼’ ਰਹੇ ਸਨ। ਉਨ੍ਹਾਂ ਨੂੰ ਨਾਗਪੁਰ ’ਚ ਮੌਕਾ ਦਿੱਤਾ ਜਾ ਸਕਦਾ ਹੈ। ਨਾਲ ਹੀ ਆਖਿਰੀ ਵਨਡੇ ਲਈ ਟੀਮ ’ਚ ਚੁਣੇ ਗਏ ਜਸਪ੍ਰੀਤ ਬੁਮਰਾਹ ਟੀਮ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਦੇ ਵਰੂਣ ਨੂੰ ਜੋੜਨ ਤੋਂ ਬਾਅਦ ਜਾਰੀ ਟੀਮ ’ਚ ਬੁਮਰਾਹ ਦਾ ਨਾਂਅ ਨਹੀਂ ਹੈ।

ਇੰਗਲੈਂਡ ਵੱਲੋਂ ਆਪਣੀ ਪਲੇਇੰਗ-11 ਦਾ ਐਲਾਨ

ਇੰਗਲੈਂਡ ਕ੍ਰਿਕੇਟ ਬੋਰਡ ਵੱਲੋਂ ਬੁੱਧਵਾਰ ਨੂੰ ਹੀ ਆਪਣੀ ਇੰਗਲੈਂਡ ਦੀ ਟੀਮ ਦੀ ਪਲੇਇੰਗ-11 ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਗਲੈਂਡ ਕ੍ਰਿਕੇਟ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ, 2023 ਵਿਸ਼ਵ ਕੱਪ ਤੋਂ ਬਾਅਦ ਜੋ ਰੂਟ ਵਨਡੇ ਟੀਮ ’ਚ ਵਾਪਸੀ ਕਰ ਰਹੇ ਹਨ। ਟੀਮ ’ਚ ਟੀ20 ਟੀਮ ਦੇ 10 ਖਿਡਾਰੀ ਸ਼ਾਮਲ ਹਨ।

ਵਿਰਾਟ 14 ਹਜ਼ਾਰ ਦੌੜਾਂ ਦੇ ਕਰੀਬ

ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਵਨਡੇ ਕ੍ਰਿਕੇਟ ’ਚ 14 ਹਜ਼ਾਰ ਦੌੜਾਂ ਪੂਰੀਆਂ ਕਰਨ ਦੇ ਕਰੀਬ ਹਨ। ਉਨ੍ਹਾਂ ਨੇ ਨਾਂਅ ਹੁਣ 295 ਮੈਚਾਂ ’ਚ 13906 ਦੌੜਾਂ ਹਨ। ਸੀਰੀਜ਼ ’ਚ 94 ਦੌੜਾਂ ਬਣਾਉਂਦੇ ਹੀ ਉਨ੍ਹਾਂ ਦੀਆਂ 14 ਹਜ਼ਾਰ ਦੌੜਾਂ ਹੋ ਜਾਣਗੀਆਂ। ਉਹ ਅਜਿਹਾ ਕਰਨ ਵਾਲੇ ਤੀਜੇ ਹੀ ਖਿਡਾਰੀ ਬਣਨਗੇ। ਵਿਰਾਟ ਤੋਂ ਪਹਿਲਾਂ ਭਾਰਤ ਦੇ ਸਚਿਨ ਤੇਂਦੁਲਕਰ ਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਹੀ 14 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।

ਵਨਡੇ ’ਚ ਭਾਰਤ ਦਾ ਪੱਲਾ ਭਾਰੀ | IND vs ENG

1974 ਤੋਂ ਹੁਣ ਤੱਕ ਭਾਰਤ ਤੇ ਇੰਗਲੈਂਡ ਵਿਚਕਾਰ 107 ਵਨਡੇ ਮੈਚ ਖੇਡੇ ਗਏ ਹਨ। ਜਿਸ ਵਿੱਚ ਭਾਰਤੀ ਟੀਮ ਦਾ ਪੱਲਾ ਭਾਰੀ ਰਿਹਾ ਹੈ। ਟੀਮ ਨੇ 58 ਮੈਚਾਂ ’ਚ ਇੰਗਲੈਂਡ ਦੀ ਟੀਮ ਨੂੰ ਹਰਾਇਆ ਹੈ, ਜਦਕਿ ਇੰਗਲੈਂਡ ਦੀ ਟੀਮ ਨੇ ਭਾਰਤ ਨੂੰ 44 ਮੈਚਾਂ ’ਚ ਹਰਾਇਆ ਹੈ।

ਪਿੱਚ ਸਬੰਧੀ ਜਾਣਕਾਰੀ

ਨਾਗਪੁਰ ਸਟੇਡੀਅਮ ਦੀ ਪਿੱਚ ਹਮੇਸ਼ਾ ਤੋਂ ਹੀ ਬੱਲੇਬਾਜ਼ੀ ਲਈ ਸਹੀ ਰਹੀ ਹੈ। ਇਹ ਸਟੇਡੀਅਮ ’ਚ ਪਹਿਲੀ ਪਾਰੀ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 288 ਦਾ ਹੈ। ਇਹ ਪਿੱਚ ’ਤੇ ਸਪਿਨਰਾਂ ਨੂੰ ਵੀ ਮੱਦਦ ਮਿਲ ਸਕਦੀ ਹੈ। ਵਿਦਰਭ ਸਟੇਡੀਅਮ ’ਚ ਹੁਣ ਤੱਕ 9 ਵਨਡੇ ਮੈਚ ਖੇਡੇ ਗਏ ਹਨ। ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 3, ਜਦਕਿ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ 6 ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ ਹੈ। 2009 ’ਚ ਇਹ ਸਟੇਡੀਅਮ ’ਚ ਪਹਿਲਾ ਮੈਚ ਖੇਡਿਆ ਗਿਆ ਸੀ। ਇਹ ਮੈਚ ਭਾਰਤ ਤੇ ਅਸਟਰੇਲੀਆ ਵਿਚਕਾਰ ਖੇਡਿਆ ਗਿਆ ਸੀ। ਸਟੇਡੀਅਮ ’ਚ ਆਖਿਰੀ ਮੈਚ 2019 ’ਚ ਭਾਰਤ ਤੇ ਅਸਟਰੇਲੀਆ ਦੀਆਂ ਟੀਮਾਂ ’ਚ ਖੇਡਿਆ ਗਿਆ ਸੀ। ਜਿਸ ਨੂੰ ਭਾਰਤ ਨੇ 8 ਦੌੜਾਂ ਨਾਲ ਜਿੱਤਿਆ ਸੀ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰ ਸਕਦੀ ਹੈ।

ਮੌਸਮ ਦੀ ਜਾਣਕਾਰੀ | IND vs ENG

ਨਾਗਪੁਰ ਦੇ ਵਿਦਰਭ ਸਟੇਡੀਅਮ ’ਚ 45 ਹਜ਼ਾਰ ਦਰਸ਼ਕ ਬੈਠਦੇ ਹਨ। ਇਹ ਸਟੇਡੀਅਮ ’ਚ ਅੱਜ ਮੀਂਹ ਦੀ ਸੰਭਾਵਨਾ ਘੱਟ ਹੈ। ਇਹ ਵਨਡੇ ਦਿਨ ਤੇ ਰਾਤ ’ਚ ਖੇਡਿਆ ਜਾਵੇਗਾ। ਅਜਿਹੇ ’ਚ ਮੈਚ ਦੀ ਸ਼ੁਰੂਆਤ ’ਚ ਤਾਪਮਾਨ 30 ਡਿਗਰੀ ਤੋਂ ਘੱਟ ਤੇ ਰਾਤ ’ਚ 20 ਡਿਗਰੀ ਸੈਲਸੀਅਸ ਦੇ ਨੇੜੇ ਰਹੇਗਾ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ENG

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਓਪਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਵਾਸ਼ਿੰਗਟਨ ਸੁੰਦਰ/ਕੁਲਦੀਪ ਯਾਦਵ, ਵਰੂਣ ਚੱਕਰਵਰਤੀ, ਅਰਸ਼ਦੀਪ ਸਿੰਘ ਤੇ ਮੁਹੰਮਦ ਸ਼ਮੀ।

ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ​​ਜੈਕਬ ਬੈਥਲ, ਬ੍ਰੈਡ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਤੇ ਸਾਕਿਬ ਮਹਿਮੂਦ।

ਕਿੱਥੇ ਵੇਖ ਸਕਦੇ ਹੋ ਤੁਸੀਂ ਲਾਈਵ ਮੈਚ? | IND vs ENG

ਤੁਸੀਂ ਭਾਰਤ ਤੇ ਇੰਗਲੈਂਡ ਵਿਚਕਾਰ ਪਹਿਲਾ ਵਨਡੇ ਮੈਚ ‘ਸਟਾਰ ਸਪੋਰਟਸ’ ’ਤੇ ਵੇਖ ਸਕਦੇ ਹੋ। ਇਹ ਮੈਚ ਡਿਜ਼ਨੀ ਹੌਟਸਟਾਰ ਐਪ ’ਤੇ ਆਨਲਾਈਨ ਸਟਰੀਮ ਕੀਤਾ ਜਾਵੇਗਾ।

LEAVE A REPLY

Please enter your comment!
Please enter your name here