ਸੁਨੀਲ ਕੁਮਾਰ ਨੇ ਸਿਰਫ 16 ਸਾਲ ਦੀ ਉਮਰ ’ਚ ਹਿਮਾਚਲ ਪ੍ਰਦੇਸ਼ ਦੀਆਂ ਦੋ ਉਚੀਆਂ ਚੋਟੀਆਂ ਤਹਿ ਕਰਨ ਬਾਅਦ ਤਿਰੰਗਾ ਲਹਿਰਾ ਕੇ ਅਬੋਹਰ ਦਾ ਨਾਂਅ ਕੀਤਾ ਰੋਸ਼ਨ
Abohar News: ਅਬੋਹਰ, (ਮੇਵਾ ਸਿੰਘ)। ਤਹਿਸੀਲ ਅਬੋਹਰ ਦੀ ਢਾਹਣੀ ਰੋਸ਼ਨ ਲਾਲ ਜੈਨ ਨਿਵਾਸੀ ਅਤੇ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਿਆਰਵੀਂ ਕਲਾਸ ਦੇ ਵਿਦਿਆਰਥੀ ਸੁਨੀਲ ਕੁਮਾਰ ਪੁੱਤਰ ਓਮੇਸ ਦਾਸ ਨੇ ਸਿਰਫ 16 ਸਾਲ ਦੀ ਉਮਰ ਨੈਸ਼ਨਲ ਪੱਧਰ ਦਾ ਰਿਕਾਰਡ ਬਣਾਕੇ ਆਪਣਾ, ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜਿਕਰਯੋਗ ਹੈ ਕਿ ਸੁਨੀਲ ਕੁਮਾਰ ਨੇ 6 ਜੁਲਾਈ 2024 ਨੂੰ ਇੰਡੀਅਨ ਐਡਵੇਂਚਰ ਫਾਊਂਡੇਸ਼ਨ ਵੱਲੋਂ ਹਿਮਾਚਲ ਪ੍ਰਦੇਸ਼ ਦੀ ਇਕ ਇੰਟਰਨੈਸ਼ਨਲ ਪੀਕ ਮਾਊਂਟ ਫਰੈਂਡਸਿਪ ਪੀਕ ਦੀ ਚੜ੍ਹਾਈ ਕੀਤੀ ਅਤੇ ਮਾਊਂਟ ਫਰੈਂਡਸ਼ਿਪ ਪੀਕ ਦੇ ਅਡਵਾਂਸ ਬੇਸ ਕੈਂਪ ਲੇਡੀ ਲੈਗ ਤੇ ਤਿਰੰਗਾ ਲਹਿਰਾ ਕੇ 3900 ਮੀਟਰ ਦੀ ਉਚਾਈ ਤੇ ਆਪਣਾ ਨਾਂਅ ਰਿਕਾਰਡ ਵਿਚ ਦਰਜ ਕਰਵਾਇਆ। Abohar News
ਇਹ ਵੀ ਪੜ੍ਹੋ: Crime News: ਨਸ਼ਾ ਤਸਕਰੀ ’ਚ ਲਿਪਤ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜ਼ਮ ਮੁਅੱਤਲ
ਇਸ ਤੋਂ ਬਾਅਦ 13 ਜਨਵਰੀ 2025 ਨੂੰ ਇੰਡੀਅਨ ਏਡਵੇਂਚਰ ਫਾਊਂਡੇਸ਼ਨ ਵੱਲੋਂ ਇੰਡੀਅਨ ਏਡਵੇਂਚਰ ਫਾਊਂਡੇਸ਼ਨ ਦੀ ਟੀਮ ਦੇ ਨਾਲ ਖੀਰਗੰਗਾ ਪੀਕ ’ਤੇ ਚੜ੍ਹਾਈ ਕੀਤੀ, ਜੋ ਕਿ ਹਿਮਾਚਲ ਪ੍ਰਦੇਸ਼ ਦੀ ਪਾਰਵਤੀ ਵੈਲੀ ਵਿਚ 2743 ਮੀਟਰ ਦੀ ਉਚਾਈ ’ਤੇ ਸਥਿਤ ਹੈ। ਇਸ ਤੇ ਇੰਡੀਅਨ ਏਡਵੇਂਚਰ ਫਾਊਂਡੇਸ਼ਨ ਦੀ ਟੀਮ ਨੇ 17 ਕਿਲੋਮੀਟਰ ਦਾ ਟਰੈਕ ਕੀਤਾ ਤੇ ਖੀਰਗੰਗਾ ਪੀਕ ਦੀ ਚੋਟੀ ਨੂੰ ਫਤਿਹ ਕਰਕੇ ਤਿਰੰਗਾ ਲਹਿਰਾਇਆ। ਇਹ ਨੈਸ਼ਨਲ ਪੱਧਰ ਦਾ ਐਕਸੀਡਿਸ਼ਨ ਸਫ਼ਲਤਾਪੂਰਵਕ ਪੂਰਾ ਕਰਕੇ ਨੈਸ਼ਨਲ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾਇਆ। Abohar News