Tribute: ਪਰਿਵਾਰ ਨੇ ਮਾਨਵਤਾ ਭਲਾਈ ਕਾਰਜਾਂ ਤਹਿਤ ਵੰਡਿਆ 4 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ
Tribute: (ਮਨੋਜ) ਮਲੋਟ। ਬਲਾਕ ਮਲੋਟ ਦੇ ਅਣਥੱਕ ਸੇਵਾਦਾਰ ਤੇਜਪਾਲ ਸੇਠੀ ਇੰਸਾਂ ਦੇ ਧਰਮਪਤਨੀ ਅਤੇ ਜੋਨ ਨੰਬਰ 5 ਦੀ ਪ੍ਰੇਮੀ ਸੰਮਤੀ ਦੀ ਸੇਵਾਦਰ ਭੈਣ ਏਕਤਾ ਇੰਸਾਂ ਅਤੇ ਸੇਵਾਦਾਰ ਸੁਨੀਲ ਇੰਸਾਂ ਦੀ ਮਾਤਾ ਦਰਸ਼ਨਾ ਰਾਣੀ ਇੰਸਾਂ ਨਿਵਾਸੀ ਸੂਰਜਾ ਰਾਮ ਮਾਰਕੀਟ ਮਲੋਟ ਦੇ ਚੋਲਾ ਛੱਡਣ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਵਜੋਂ ਨਾਮ-ਚਰਚਾ ਐਡਵਰਡਗੰਜ ਗੈਸਟ ਹਾਊਸ ਵਿਖੇ ਸੰਪੰਨ ਹੋਈ ਜਿਸ ਵਿੱਚ 85 ਮੈਂਬਰ ਪੰਜਾਬ, ਰਿਸ਼ਤੇਦਾਰਾਂ, ਪਤਵੰਤਿਆਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਪੁੱਜ ਕੇ ਮਾਤਾ ਦਰਸ਼ਨਾ ਰਾਣੀ ਇੰਸਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤਾ। ਇਸ ਮੌਕੇ 85 ਮੈਂਬਰ ਪੰਜਾਬ ਭੁਪਿੰਦਰ ਸਿੰਘ ਇੰਸਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਿਵਾਰ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤਹਿਤ ਜਿੱਥੇ ਅੱਖਾਂ ਦਾਨ ਕੀਤੀਆਂ ਉਥੇ ਨਵੀਆਂ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ ਹੈ ਜਿਸ ਨਾਲ ਮੈਡੀਕਲ ਦੀਆਂ ਨਵੀਆਂ ਮੈਡੀਕਲ ਖੋਜਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤਹਿਤ ਡੇਰਾ ਸ਼ਰਧਾਲੂ ਆਪਣੇ ਪਰਿਵਾਰਕ ਮੈਂਬਰਾਂ ਦੇ ਚੋਲਾ ਛੱਡਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਰੀਰਦਾਨ ਕਰ ਰਹੇ ਹਨ।
ਇਹ ਵੀ ਪੜ੍ਹੋ: Body Donation: ਸਰੀਰਦਾਨੀ ਬੁੱਧਵੰਤੀ ਦੇਵੀ ਇੰਸਾਂ ਅਮਰ ਰਹੇ ਦੇ ਗੂੰਜੇ ਨਾਅਰੇ
ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਅੰਸ਼ ਇੰਸਾਂ, ਸ਼ਗਨ ਲਾਲ ਸੇਠੀ ਇੰਸਾਂ, ਮਦਨ ਲਾਲ ਸੇਠੀ ਇੰਸਾਂ, ਚੰਦਰ ਮੋਹਣ ਸੇਠੀ ਇੰਸਾਂ, ਜਗਦੀਸ਼ ਚਾਨਣਾ ਇੰਸਾਂ, ਰਚਨਾ ਇੰਸਾਂ, ਵਿਕਰਮ ਚਾਨਣਾ ਇੰਸਾਂ, ਰਾਹੁਲ ਚਾਨਣਾ, ਅਮਿਤ ਵਿੱਜ, ਨੀਲਮ ਮੱਕੜ, ਪੂਨਮ ਸੇਠੀ ਇੰਸਾਂ, ਕਿਰਨ ਸੇਠੀ ਇੰਸਾਂ ਤੋਂ ਇਲਾਵਾ 85 ਮੈਂਬਰ ਪੰਜਾਬ ਰਿੰਕੂ ਇੰਸਾਂ, ਸਤੀਸ਼ ਹਾਂਡਾ ਇੰਸਾਂ, ਬਲਵਿੰਦਰ ਸਿੰਘ ਇੰਸਾਂ, 85 ਮੈਂਬਰ ਰਾਜਸਥਾਨ ਯੋਗੇਸ਼ ਚੁੱਘ ਇੰਸਾਂ ਅਤੇ ਨਰੇਸ਼ ਗਰੋਵਰ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ ਤੋਂ ਇਲਾਵਾ ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰ ਸ਼ੰਭੂ ਇੰਸਾਂ, ਗੋਪਾਲ ਇੰਸਾਂ, ਤਾਰਾ ਇੰਸਾਂ, ਸੁਨੀਲ ਫੁਟੇਲਾ ਇੰਸਾਂ, ਸੋਹਣ ਚੌਧਰੀ ਇੰਸਾਂ, ਆਗਿਆ ਕੌਰ ਇੰਸਾਂ, ਨੀਸ਼ਾ ਇੰਸਾਂ, ਨੀਲਮ ਇੰਸਾਂ, ਜਸਵਿੰਦਰ ਕੌਰ ਇੰਸਾਂ, ਊਸ਼ਾ ਇੰਸਾਂ ਤੋਂ ਇਲਾਵਾ ਨੌਜਵਾਨ ਆਗੂ ਜੋਨੀ ਗਰਗ, ਪ੍ਰਦੀਪ ਬੱਬਰ, ਰਮੇਸ਼ ਠਕਰਾਲ ਇੰਸਾਂ, ਸ਼ੁਭਾਸ਼ ਗੂੰਬਰ ਇੰਸਾਂ, ਰਾਜੂ ਧੂੜੀਆ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ। Tribute
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਾਤਾ ਦਰਸ਼ਨਾ ਰਾਣੀ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਜਿੱਥੇ ਮਾਤਾ ਦੀ ਅੱਖਾਂ ਦਾਨ ਸੰਮਤੀ ਮਲੋਟ ਨੂੰ ਦਾਨ ਕੀਤੀਆਂ ਉਥੇ ਮਾਤਾ ਜੀ ਦਾ ਮਿ੍ਤਕ ਸਰੀਰ ਨੈਸ਼ਨਲ ਕੈਪੀਟਲ ਰਿਜ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਪਿੰਡ ਨਾਲਪੁਰ, ਹਾਪੁੜ ਰੋਡ, ਮੇਰਠ ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਸੀ।