Women U-19 T20 World Cup: ਭਾਰਤੀ ਮਹਿਲਾ ਕ੍ਰਿਕਟ ਟੀਮ ਅੰਡਰ-19 ਨੇ ਟੀ-20 ਵਿਸ਼ਵ ਕੱਪ ’ਤੇ ਲਗਾਤਾਰ ਦੂਜੀ ਵਾਰ ਕਬਜ਼ਾ ਕਰ ਲਿਆ ਹੈ ਵੱਡੀ ਗੱਲ ਇਹ ਹੈ ਕਿ ਭਾਰਤ ਨੇ 52 ਗੇਂਦਾਂ ਰਹਿੰਦਿਆਂ 84 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਦੀ ਟੀਮ ’ਤੇ ਅਸਾਨ ਜਿੱਤ ਦਰਜ ਕੀਤੀ ਹੈ ਅਤੇ ਇਸ ਟੂਰਨਾਮੈਂਟ ਦਾ ਇੱਕ ਵੀ ਮੈਚ ਨਹੀਂ ਹਾਰਿਆ ‘ਪਲੇਅਰ ਆਫ ਟੂਰਨਾਮੈਂਟ’ ਦਾ ਖਿਤਾਬ ਵੀ ਭਾਰਤ ਦੀ ਤ੍ਰਿਸ਼ਾ ਨੇ ਜਿੱਤਿਆ ਹੈ ਮਹਿਲਾਵਾਂ ਨੇ ਕ੍ਰਿਕਟ ਦੇ ਨਾਲ ਹੋਰਨਾਂ ਖੇਡਾਂ ’ਚ ਵੀ ਚੰਗਾ ਨਾਮਣਾ ਖੱਟਿਆ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੇਸ਼ ਅੰਦਰ ਪ੍ਰਤਿਭਾਵਾਂ ਦੀ ਕਮੀ ਨਹੀਂ, ਜ਼ਰੂਰਤ ਹੈ ਬੱਸ ਉਹਨਾਂ ਨੂੰ ਤਰਾਸ਼ਣ ਦੀ ਬਹੁਤ ਸਾਰੇ ਖਿਡਾਰੀ ਅਜਿਹੇ ਹਨ।
ਇਹ ਖਬਰ ਵੀ ਪੜ੍ਹੋ : Punjab News: ਵਧੀਕ ਮੁੱਖ ਸਕੱਤਰ ਨੇ ਤਹਿਸੀਲ ਦਾ ਅਚਨਚੇਤ ਦੌਰਾ ਕਰਕੇ ਸੇਵਾਵਾਂ ਦਾ ਕੀਤਾ ਮੁਆਇਨਾ
ਜਿਨਾਂ ਨੂੰ ਨਾ ਤਾਂ ਖੇਡ ਵਿਰਾਸਤ ’ਚ ਮਿਲੀ ਹੈ ਤੇ ਨਾ ਹੀ ਖੇਡਣ ਲਈ ਪੂਰਾ ਮਾਹੌਲ ਤੇ ਪ੍ਰਬੰਧ ਅਜਿਹੇ ਖਿਡਾਰੀਆਂ ਨੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ/ਚੁਣੌਤੀਆਂ ਦਾ ਸਾਹਮਣਾ ਕਰਕੇ ਖੇਡਣ ਦਾ ਆਪਣਾ ਜਨੂੰਨ ਕਾਇਮ ਰੱਖਿਆ ਤੇ ਉਹ ਸਫ਼ਲਤਾ ਦੀ ਪੌੜੀ ਜਾ ਚੜ੍ਹੇ ਜੇਕਰ ਖੇਡਾਂ ਦੇ ਕਲਚਰ ’ਤੇ ਹੋਰ ਜ਼ੋਰ ਦਿੱਤਾ ਜਾਵੇ ਅਤੇ ਬਚਪਨ ਤੋਂ ਖੇਡਾਂ ਦਾ ਰੁਝਾਨ ਹੋਵੇ ਤਾਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਖਿਡਾਰੀਆਂ ਦੇ ਪ੍ਰਦਰਸ਼ਨ ’ਚ ਵੱਡਾ ਸੁਧਾਰ ਹੋਵੇਗਾ ਖੇਡਾਂ ਨੂੰ ਨਿਯਮਿਤ ਤੌਰ ’ਤੇ ਜੀਵਨ ’ਚ ਅਪਣਾਇਆ ਜਾਵੇ ਤਾਂ ਖੇਡਾਂ ’ਚ ਪ੍ਰਾਪਤੀਆਂ ਦਾ ਗਾ੍ਰਫ ਉੱਪਰ ਜਾਣਾ ਤੈਅ ਹੈ ਬਿਨਾਂ ਸ਼ੱਕ ਕੇਂਦਰ ਤੇ ਸੂਬਾ ਸਰਕਾਰਾਂ ਨੇ ਰਾਸ਼ਟਰਮੰਡਲ, ਏਸ਼ਿਆਈ ਓਲੰਪਿਕ ਖੇਡਾਂ ਲਈ ਵੱਡੀ ਇਨਾਮੀ ਰਾਸ਼ੀ ਰੱਖੀ ਹੈ ਜਿਸ ਦਾ ਖੇਡ ਜਗਤ ਨੂੰ ਫਾਇਦਾ ਵੀ ਮਿਲਿਆ ਹੈ ਜੇਕਰ ਪਿੰਡ ਪੱਧਰ ਤੱਕ ਖੇਡਾਂ ਲਈ ਪ੍ਰਬੰਧਾਂ ’ਚ ਵਾਧਾ ਕੀਤਾ ਜਾਵੇ ਤਾਂ ਤਮਗਿਆਂ ਦੀ ਝੜੀ ਲੱਗ ਜਾਵੇਗੀ। Women U-19 T20 World Cup