Farmers News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਬਲਾਕ ਆਗੂ ਯਾਦਵਿੰਦਰ ਸਿੰਘ ਚੱਠਾ ਦੀ ਅਗਵਾਈ ’ਚ ਗਰੀਬ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਈ ਹੈ। ਇਸ ਸਬੰਧੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸੁਨਾਮ ਵਿਖੇ ਚੰਦੜ ਕਲੌਨੀ ਵਿੱਚ ਗਲੀ ਨੰਬਰ 2 ਵਿੱਚ ਗਰੀਬ ਪਰਿਵਾਰ ਜੋ ਸੁਨਿਆਰ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਵੱਲੋਂ ਨੈਸ਼ਨਲ ਬੈਂਕ ਤੋਂ ਕਰਜ਼ਾ ਲਿਆ ਸੀ ਪਰ ਪਰਿਵਾਰ ਆਰਥਿਕ ਤੰਗੀ ਕਾਰਨ ਕਰਜ਼ਾ ਮੋੜਨ ਤੋਂ ਅਸਮਰਥ ਹੈ।
ਇਹ ਵੀ ਪੜ੍ਹੋ: Drug Free Punjab: ਨਸ਼ਾ ਕਰਨ ਵਾਲੇ ਹਰੇਕ ਰੋਗੀ ਦੇ ਘਰ ਤੱਕ ਦਸਤਕ ਦੇਵੇਗਾ ਪ੍ਰਸ਼ਾਸਨ : ਡਿਪਟੀ ਕਮਿਸ਼ਨਰ
ਰਹਿੰਦਾ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਬੈਂਕ ਦੇ ਅਧਿਕਾਰੀ ਮਕਾਨ ਦੀ ਕੁਰਕੀ ਕਰਨ ਆਏ ਸੀ ਪਰਿਵਾਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਇਕਾਈ ਪੀਰ ਪੱਤੀ ਨਾਲ ਸੰਪਰਕ ਕੀਤਾ ਅਤੇ ਅਧਿਕਾਰੀਆਂ ਨੂੰ ਕੁਰਕੀ ਕਰਨ ਦੀ ਬਜਾਏ ਵਾਪਸ ਪਰਤਣਾ ਪਿਆ। ਇਸ ਮੌਕੇ ਸੁਨਾਮ ਬਲਾਕ ਦੇ ਪਿੰਡ ਚੱਠੇ ਨਕਟੇ, ਬਿਗੜਵਾਲ, ਖਡਿਆਲ ਦੇ ਇਕਾਈਆਂ ਦੇ ਆਗੂ ਹਾਜ਼ਰ ਸਨ।