Car Bomb Explosion: ਦਮਿਸ਼ਕ, (ਆਈਐਨਐਸ)। ਉੱਤਰ ਸੀਰੀਆ ਵਿਚ ਸੋਮਵਾਰ ਨੂੰ ਇੱਕ ਕਾਰ ਬੰਬ ਧਮਾਕੇ ’ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਜਖਮੀ ਹੋ ਗਏ। ਵਿਸਫੋਟ ਅਲੇਪਪੋ ਦੇ ਪੂਰਵ ’ਚ ਮਨਬੀਜ ਸ਼ਹਿਰ ਦੇ ਬਾਹਰੀ ਇਲਾਕੇ ’ਚ ਹੋਇਆ। ਮੀਡੀਆ ਰਿਪੋਰਟਾਂ ਵਿਚ ਸੀਰੀਆ ਦੇ ਸਿਵਲ ਡਿਫੈਂਸ ਦੇ ਹਵਾਲੇ ’ਚ ਕਿਹਾ ਗਿਆ ਕਿ ਧਮਾਕੇ ’ਚ 15 ਮਹਿਲਾਵਾਂ ਜਖਮੀ ਹੋ ਗਈਆਂ ਹਨ। ਸਿਵਿਲ ਡਿਫੈਂਸ (ਜਿਸ ਨੂੰ ਵਹਾਈਟ ਹੇਲਮੇਟਸ ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਹੈ ) ਨੇ ਦੱਸਿਆ ਕਿ ਕਿ ਮਨਬੀਜ ਸਿਟੀ ਦੇ ਬਾਹਰੀ ਇਲਾਕਿਆਂ ’ਚ ਖੇਤੀ ਕਾਮਿਆੰ ਨੂੰ ਲਿਜਾ ਰਹੇ ਇੱਕ ਵਾਹਨ ਦੇ ਨਾਲ ਕਾਰ ’ਚ ਧਮਾਕਾ ਹੋਇਆ, ਜਿਸ ’ਚ ਮਹਿਲਾਵਾਂ ਅਤੇ ਇੱਕ ਪੁੁਰਸ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Delhi News: ਕਾਂਗਰਸ ਤੋਂ ਜੰਗਪੁਰਾ ਵਿਧਾਨ ਸਭਾ ਸਪੀਕਰ ਮਹਿਤਾਬ ਖਾਨ ‘ਆਪ’ ’ਚ ਸ਼ਾਮਲ
ਏਜੰਸੀ ਨੇ ਕਿਹਾ ਕਿ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ। ਇਸ ਨੇ ਚੇਤਾਵਨੀ ਦਿੱਤੀ ਗਈ ਕਿ ਮੌਤ ਦੀ ਗਿਣਤੀ ਵਧ ਸਕਦੀ ਹੈ. ਕਿਸੇ ਵੀ ਹਥਿਆਰਬੰਦ ਸਮੂਹ ਦੁਆਰਾ ਕੋਈ ਦਾਅਵਾ ਨਹੀਂ ਕੀਤਾ ਗਿਆ। ਇਹ ਇਸ ਖੇਤਰ ਵਿਚ ਤਿੰਨ ਦਿਨਾਂ ਵਿਚ ਦੂਜਾ ਮਾਰੂ ਕਾਰ ਬੰਬ ਧਮਾਕਾ ਸੀ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਸਨਾ ਦੇ ਅਨੁਸਾਰ, ਸ਼ਨਿੱਚਰਵਾਰ ਨੂੰ ਮਨਬੀਜ ਸਿਟੀ ਦੇ ਕੇਂਦਰ ਵਿੱਚ ਹੋਏ ਧਮਾਕੇ ’ਚ ਚਾਰ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ 9 ਜਖਮੀ ਹੋ ਗਏ। Car Bomb Explosion