Haryana Holidays News: ਬੁੱਧਵਾਰ ਨੂੰ ਹਰਿਆਣਾ ’ਚ ਰਹੇਗੀ ਛੁੱਟੀ, ਜਾਣੋ ਸੈਣੀ ਸਰਕਾਰ ਨੇ ਕਿਉਂ ਲਿਆ ਫੈਸਲਾ

Punjab Holiday News
Punjab Holiday News

Haryana Holidays News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਹਰਿਆਣਾ ਸਰਕਾਰ ਨੇ ਵੋਟਿੰਗ ਵਾਲੇ ਦਿਨ ਭਾਵ 5 ਫਰਵਰੀ ਨੂੰ ਇੱਕ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਇਹ ਛੁੱਟੀ ਹਰਿਆਣਾ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ, ਵਿਦਿਅਕ ਸੰਸਥਾਵਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ’ਚ ਕੰਮ ਕਰਨ ਵਾਲੇ ਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ’ਚ ਵੋਟਰਾਂ ਵਜੋਂ ਰਜਿਸਟਰਡ ਕਰਮਚਾਰੀਆਂ ’ਤੇ ਲਾਗੂ ਹੋਵੇਗੀ।

ਜਿਹੜੇ ਲੋਕ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ’ਚ ਵੋਟਰਾਂ ਵਜੋਂ ਰਜਿਸਟਰਡ ਹਨ, ਉਹ ਵੀ ਧਾਰਾ 135-ਬੀ ਦੇ ਤਹਿਤ ਤਨਖਾਹ ਵਾਲੀ ਛੁੱਟੀ ਦੇ ਹੱਕਦਾਰ ਹਨ। ਵੋਟਿੰਗ ਵਾਲੇ ਦਿਨ ਦਿੱਲੀ ਦੇ ਸਾਰੇ ਬਾਜ਼ਾਰ ਵੀ ਬੰਦ ਰਹਿਣਗੇ। ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ ਨੇ ਕਿਹਾ ਹੈ ਕਿ ਜੇਕਰ ਕੋਈ ਦੁਕਾਨ ਜਾਂ ਫੈਕਟਰੀ ਖੁੱਲ੍ਹਦੀ ਹੈ ਤਾਂ ਕਰਮਚਾਰੀਆਂ ਨੂੰ ਤਨਖਾਹ ਵਾਲੀ ਛੁੱਟੀ ਦਿੱਤੀ ਜਾਣੀ ਚਾਹੀਦੀ ਹੈ ਤੇ ਤਨਖਾਹ ’ਚ ਕੋਈ ਕਟੌਤੀ ਨਹੀਂ ਕੀਤੀ ਜਾਣੀ ਚਾਹੀਦੀ। ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਸਾਰੇ 700 ਬਾਜ਼ਾਰ 5 ਫਰਵਰੀ, ਵੋਟਿੰਗ ਵਾਲੇ ਦਿਨ ਬੰਦ ਰਹਿਣਗੇ। Haryana Holidays News

ਇਹ ਖਬਰ ਵੀ ਪੜ੍ਹੋ : Panama Canal: ਕੈਨੇਡਾ, ਮੈਕਸੀਕੋ ਤੇ ਚੀਨ ’ਤੇ ਟੈਰਿਫ ਲਾਉਣ ਤੋਂ ਬਾਅਦ ਹੁਣ ਪਨਾਮਾ ਨਹਿਰ ਦੀ ਵਾਰੀ? ਟਰੰਪ ਦੇ ਵਿਦੇਸ਼ ਮ…

LEAVE A REPLY

Please enter your comment!
Please enter your name here