Union Budget 2025: ਬਜਟ ’ਚ ਵਾਜਬ ਫੈਸਲੇ

Union Budget 2025
Union Budget 2025: ਬਜਟ ’ਚ ਵਾਜਬ ਫੈਸਲੇ

Union Budget 2025: ਬਜਟ ਕਦੇ ਚੋਣ ਵਾਅਦਾ ਪੱਤਰ ਨਹੀਂ ਹੁੰਦਾ ਦੋਵਾਂ ਦਰਮਿਆਨ ਵੱਡਾ ਫਰਕ ਹੁੰਦਾ ਹੈ ਚੋਣਾਂ ’ਚ ਵਾਅਦਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਭਾਵੇਂ ਕਿਸੇ ਵੀ ਬਜਟ ’ਚ ਸਿਆਸੀ ਮਨਸ਼ਾ ਦੀ ਰਣਨੀਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਫਿਰ ਵੀ ਬਜਟ ਗਿਣਤੀਆਂ-ਮਿਣਤੀਆਂ, ਤੱਥਾਂ-ਤਰਕਾਂ ਅਰਥ ਸ਼ਾਸਤਰੀ ਸਿਧਾਂਤਾਂ ’ਤੇ ਹੀ ਆਧਾਰਿਤ ਹੁੰਦਾ ਹੈ ਕੇਂਦਰ ਸਰਕਾਰ ਦਾ ਆਮ ਬਜਟ 2025-26 ਵੱਡੇ ਪੱਧਰ ’ਤੇ ਸੰਤੁਲਿਤ ਬਜਟ ਹੈ ਭਾਵੇਂ ਬਜਟ ’ਚ ਗੱਫਿਆਂ ਦੇ ਐਲਾਨ ਨਹੀਂ ਹਨ ਪਰ ਸਾਰੇ ਵਰਗਾਂ ਲਈ ਕੁਝ ਨਾ ਕੁਝ ਰਾਹਤ ਜ਼ਰੂਰ ਹੈ ਆਮਦਨ ਕਰ ਦਾ ਦਾਇਰਾ 12 ਲੱਖ ਤੱਕ ਵਧਾ ਕੇ ਮੱਧ ਵਰਗ ਨੂੰ ਖਾਸ ਤਵੱਜੋਂ ਦਿੱਤੀ ਗਈ ਹੈ।

ਇਹ ਖਬਰ ਵੀ ਪੜ੍ਹੋ : IND vs ENG: Abhishek Sharma ਦੀ 135 ਦੌੜਾਂ ਦੀ ਤੂਫਾਨੀ ਪਾਰੀ, ਇੰਗਲੈਂਡ ਨੂੰ ਦਿੱਤਾ 248 ਦੌੜਾਂ ਦਾ ਟੀਚਾ

ਕਿਸਾਨਾਂ ਲਈ ਕਰਜ਼ਾ ਹੱਦ ਤਿੰਨ ਲੱਖ ਤੋਂ ਵਧਾ ਕੇ ਪੰਜ ਲੱਖ ਕਰ ਦਿੱਤੀ ਗਈ ਹੈ ਬਜਟ ਦੀ ਖਾਸ ਗੱਲ ਹੈ ਕਿ ਉਤਪਾਦਕਤਾ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਪੈਸਾ ਇਸ ਤਰੀਕੇ ਨਾਲ ਲਾਇਆ ਜਾਵੇ ਕਿ ਕੁੱਲ ਘਰੇਲੂ ਉਤਪਾਦਨ (ਜੀਡੀਪੀ) ’ਚ ਵਾਧਾ ਹੋਵੇ ਵੱਡੇ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਵਰਗੇ ਖੇਤਰਾਂ ’ਚ ਕੰਮ ਸ਼ੁਰੂ ਹੋਵੇਗਾ ਤਾਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਧਣਗੀਆਂ ਬਿਹਾਰ ਲਈ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਇਸ ਸੂਬੇ ’ਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣ ਕਰਕੇ ਵਿਰੋਧੀ ਮੁੱਦਾ ਬਣਾ ਰਹੇ ਹਨ ਦੂਜੇ ਪਾਸੇ ਤਰਕ ਇਹ ਵੀ ਹੈ ਕਿ ਬਿਹਾਰ ਅਜੇ ਵੀ ਪੱਛੜਿਆ ਸੂਬਾ ਹੈ। Union Budget 2025

LEAVE A REPLY

Please enter your comment!
Please enter your name here