Government Schemes: ਟੈਕਸ ਸਬੰਧੀ ਕਾਂਗਰਸ ਨੇ ਵੀ ਵਿੰਨ੍ਹਿਆ ਨਿਸ਼ਾਨਾ
Government Schemes: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਨੂੰ ਖਾਰਜ਼ ਕਰਦਿਆਂ ਕਿਹਾ ਕਿ ਇੱਕ ਵੀ ਝੁੱਗੀ ਨਹੀਂ ਟੁੱਟੇਗੀ ਤੇ ਨਾ ਹੀ ਕੋਈ ਯੋਜਨਾ ਬੰਦ ਹੋਵੇਗੀ। ਪੀਐੱਮ ਮੋਦੀ ਨੇ ਕਿਹਾ ਕਿ ਆਫ਼ਤ ਵਾਲੇ ਅਫ਼ਵਾਹ ਫੈਲਾ ਰਹੇ ਹਨ। ਮੋਦੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਦੱਖਣੀ ਦਿੱਲੀ ਦੇ ਆਰਕੇਪੁਰਮ ’ਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਦਰਅਸਲ ਅਰਵਿੰਦ ਕੇਜਰੀਵਾਲ ਲਗਾਤਾਰ ਇਹ ਦਾਅਵਾ ਕਰ ਰਹੇ ਹਲ ਕਿ ਜੇਕਰ ਭਾਰਤ ਦੀ ਸਰਕਾਰ ਸੱਤਾ ’ਚ ਆਈ ਤਾਂ ਸਾਰੀਆਂ ਝੁੱਗੀਆਂ ਤੋੜ ਦੇਵੇਗੀ, ਜ਼ਮੀਨਾਂ ਨੂੰ ਅਰਬਪਤੀਆਂ ਦੇ ਹਵਾਲੇ ਕਰ ਦੇਵੇਗੀ। ਪੀਐੱਮ ਮੋਦੀ ਨੇ ਕਿਹਾ ਕਿ ਭਾਜਪਾ ਹੀ ਹੈ ਜੋ ਮੱਧਮ ਵਰਗ ਨੂੰ ਸਨਮਾਨ ਦਿੰਦੀ ਹੈ ਤੇ ਇਮਾਨਦਾਰ ਲੋਕਾਂ ਨੂੰ ਇਨਾਮ ਦਿੰਦੀ ਹੈ। ਮੱਧਮ ਵਰਗ ਕਹਿ ਰਿਹਾ ਹੈ ਕਿ ਭਾਰਤ ਦੇ ਇਤਿਹਾਸ ’ਚ ਸਭ ਤੋਂ ਫ੍ਰੈਂਡਲੀ ਬਜਟ ਹੇ। ਪਹਿਲਾਂ ਬਜਟ ਆਉਣਾ ਹੈ ਸੁਣ ਕੇ ਮੱਧ ਵਰਗ ਦੀ ਨੀਂਦ ਉੱਡ ਜਾਂਦੀ ਸੀ ਤੇ ਇੱਕ ਸਾਲ ਤੱਕ ਸੌਂ ਨਹੀਂ ਸਕਦੇ ਸੀ, ਪਰ ਇਸ ਬਜਟ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 12 ਲੱਖ ਰੁਪਏ ਦੀ ਕਮਾਈ ’ਤੇ ਆਮਦਨ ਟੈਕਸ ਜ਼ੀਰੋ ਕਰ ਦਿੱਤਾ ਗਿਆ ਹੈ। ਇਸ ਨਾਲ ਮੱਧ ਵਰਗ ਦੇ ਲੋਕਾਂ ਦੇ ਹਜ਼ਾਰਾਂ ਰੁਪਏ ਬਚਣਗੇ।
Government Schemes
ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਇੱਕ ਚਿੱਤਰ ਪੇਸ਼ ਕਰਨਾ ਚਾਹੁੰਦਾ ਹਾਂ। ਇਸ ਬਜਟ ਨੂੰ ਅੱਜ ਦੇਖੀਏ ਤਾਂ ਨਹਿਰੂ ਦੇ ਜ਼ਮਾਨੇ ’ਚ 12 ਲੱਖ ’ਤੇ ਇੱਕ ਚੌਥਾਈ ਰਕਮ ਟੈਕਸ ’ਚ ਲੈ ਲੈਂਦੀ। ਇੰਦਰਾ ਜੀ ਦਾ ਜ਼ਮਾਨਾ ਹੁੰਦਾ ਤਾਂ 12 ਲੱਖ ’ਤੇ ਤੁਹਾਡੇ ਦਸ ਲੱਖ ਰੁਪਏ ਟੈਕਸ ’ਚ ਚਲੇ ਜਾਂਦੇ। 10-12 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ’ਚ ਦੋ ਲੱਖ ’ਤੇ ਹਜ਼ਾਰ ਟੈਕਸ ’ਚ ਦੇਣਾ ਪੈਂਦਾ। ਪਰ ਹੁਣ ਭਾਜਪਾ ਸਰਕਾਰ ਦੇ ਸਮੇਂ ’ਚ ਇੱਕ ਵੀ ਰੁਪਇਆ ਨਹੀਂ ਦੇਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਾਂਗਰਸ ਦੀਆਂ ਸਰਕਾਰਾਂ ਸਿਰਫ਼ ਆਪਣਾ ਖਜ਼ਾਨਾ ਭਰਨ ਲਈ ਟੈਕਸ ਲਾਉਂਦੀਆਂ ਹਨ, ਪਰ ਭਾਜਪਾ ਸਰਕਾਰ ਲੋਕਾਂ ਲਈ ਖਜ਼ਾਨਾ ਖੋਲ੍ਹ ਦਿੰਦੀ ਹੈ। ਹੁਣ 12 ਤੋਂ 24 ਲੱਖ ਤੱਕ ਦੇ ਟੈਕਸ ਨੂੰ ਵੀ ਘੱਟ ਕੀਤਾ ਗਿਆ ਹੈ। ਉਨ੍ਹਾਂ ਦੇ ਵੀ ਇੱਕ ਲੱਖ ਦਸ ਹਜ਼ਾਰ ਰੁਪਏ ਬਚਣ ਵਾਲੇ ਹਨ।
Read Also : Punjab Weather Alert: ਪੰਜਾਬ ’ਚ ਅਗਲੇ ਤਿੰਨ ਦਿਨ ਮੀਂਹ ਦੀ ਸੰਭਾਵਨਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਆਪ-ਦਾ ਪਾਰਟੀ ਨੇ ਇੱਥੋਂ ਦੇ 11 ਸਾਲ ਬਰਬਾਦ ਕਰ ਦਿੱਤੇ ਹਨ। ਮੇਰੀ ਦਿੱਲੀ ਦੇ ਹਰ ਪਰਿਵਾਰ ਨੂੰ ਪ੍ਰਾਰਥਨਾ ਹੈ ਕਿ ਸੂਬੇ ’ਚ ਸਾਨੂੰ ਤੁਹਾਡੇ ਸਾਰਿਆਂ ਦੀ, ਦਿੱਲੀ ਵਾਸੀਆਂ ਦੀ ਸੇਵਾ ਦਾ ਮੌਕਾ ਜ਼ਰੂਰ ਦੇਣ। ਮੈਂ ਗਰੰਟੀ ਦਿੰਦਾ ਹਾਂ ਕਿ ਤੁਹਾਡੀ ਹਰ ਮੁਸੀਬਤ, ਹਰ ਪਰੇਸ਼ਾਨੀ ਨੂੰ ਸਮਾਪਤ ਕਰਨ ਲਈ ਖਪ ਜਾਵਾਂਗਾ। ਗਰੀਬ ਹੋਵੇ ਜਾਂ ਮੱਧ ਵਰਗ…. ਹਰ ਪਰਿਵਾਰ ਦਾ ਜੀਵਨ ਖੁਸ਼ਹਾਲ ਹੋਵੇ, ਅਜਿਹੀ ਡਬਲ ਇੰਜਣ ਸਰਕਾਰ ਦਿੱਲੀ ਨੂੰ ਮਿਲੇਗੀ।