Faridkot Theft Case: ਪੁਲਿਸ ਟੀਮਾਂ ਵੱਲੋਂ ਰਾਤ ਸਮੇਂ ਲਗਾਤਾਰ 05 ਕਿਲੋਮੀਟਰ ਪੈਦਲ ਚੱਲ ਕੇ ਕੀਤਾ ਕੇਸ ਟ੍ਰੇਸ
Faridkot Theft Case: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ, ਫਰੀਦਕੋਟ ਪੁਲਿਸ ਮਾੜੇ ਅਨਸਰਾਂ ਵਿਰੁੱਧ ਬੇਮਿਸਾਲ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਫਰੀਦਕੋਟ ਪੁਲਿਸ ਵੱਲੋਂ ਚੋਰੀ ਅਤੇ ਸਟ੍ਰੀਟ ਕ੍ਰਾਈਮ ਖਿਲਾਫ ਕਾਰਵਾਈ ਕਰਦੇ ਹੋਏ ਪਿਛਲੇ 06 ਮਹੀਨਿਆਂ ਦੌਰਾਨ 121 ਮੁਕੱਦਮੇ ਦਰਜ ਕਰਕੇ 157 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਨਤੀਜੇ ਵਜੋਂ, ਜ਼ਿਲ੍ਹੇ ਵਿੱਚ ਗੁਨਾਹਗਾਰਾਂ ਲਈ ਕੋਈ ਠਿਕਾਣਾ ਨਹੀਂ ਰਹਿ ਗਿਆ ਅਤੇ ਆਮ ਲੋਕ ਆਪਣੇ ਆਪ ਨੂੰ ਹੋਰ ਵੀ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਫਰੀਦਕੋਟ ਨੂੰ ਸੁਰੱਖਿਅਤ ਜ਼ਿਲ੍ਹਾ ਬਣਾਏ ਰੱਖਣ ਲਈ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾ ਵਚਨਬੱਧ
ਇਸੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ, ਜਸਮੀਤ ਸਿੰਘ ਸਾਹੀਵਾਲ ਐਸ.ਪੀ. (ਇਨਵੈਸਟੀਗੇਸ਼ਨ) ਅਤੇ ਤਰਲੋਚਨ ਸਿੰਘ ਡੀ.ਐਸ.ਪੀ. (ਸ:ਡ) ਫਰੀਦਕੋਟ ਦੀ ਰਹਿਨੁਮਾਈ ਹੇਠ ਪਿੰਡ ਘੋਨੀਵਾਲਾ ਵਿਖੇ ਹੋਈ ਇੱਕ ਚੋਰੀ ਦੇ ਇੱਕ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਸਿਰਫ਼ ਕੁਝ ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਮੁਤਾਬਿਕ ਮਿਤੀ 01.02.2025 ਨੂੰ ਸ:ਥ: ਜਸਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਦੇ ਸਬੰਧ ਵਿੱਚ ਗਸ਼ਤ ਕਰ ਰਹੇ ਸਨ ਤਾਂ ਰਵਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਘੋਨੀਵਾਲਾ ਨੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਮਿਤੀ 31.01.2025 ਦੀ ਸ਼ਾਮ ਨੂੰ ਜਦੋਂ ਉਹ ਅਤੇ ਉਸਦਾ ਪਰਿਵਾਰ ਆਪਣੇ ਸਟੋਰ ਤੋਂ ਘਰ ਵਾਪਿਸ ਆਏ ਤਾਂ ਉਹਨਾਂ ਵੇਖਿਆ ਕਿ ਘਰ ਦੀ ਲੋਬੀ ਵਾਲੀ ਬਾਰੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਦਰਵਾਜੇ ਖੁੱਲੇ ਪਏ ਸਨ ਅਤੇ ਸਮਾਨ ਖਿਲਰਿਆ ਪਿਆ ਸੀ। ਉਸਦੇ ਘਰ ਦੀ ਅਲਮਾਰੀ ਵਿੱਚ ਲੱਗੇ ਸੇਫ ਜਿਸ ਵਿੱਚ 05 ਲੱਖ ਰੁਪਏ ਨਗਦ ਅਤੇ ਕਰੀਬ ਸਾਢੇ ਤਿੰਨ ਤੋਲੇ ਸੋਨਾ ਪਿਆ ਸੀ, ਉਹ ਵੀ ਘਰ ਅੰਦਰ ਮੈਜੂਦ ਨਹੀ ਸੀ। ਜਿਸ ’ਤੇ ਮੁਕੱਦਮਾ ਨੰਬਰ 19 ਮਿਤੀ 01.02.2025 ਅਧੀਨ ਧਾਰਾ 331(4), 305 ਬੀ.ਐਨ.ਐਸ ਥਾਣਾ ਸਦਰ ਫਰਦਕੋਟ ਦਰਜ ਰਜਿਸਟਰ ਕੀਤਾ ਗਿਆ।
ਚੋਰੀ ਅਤੇ ਸਟ੍ਰੀਟ ਕ੍ਰਾਈਮ ਖਿਲਾਫ ਕਾਰਵਾਈ ਕਰਦੇ ਹੋਏ ਪਿਛਲੇ 06 ਮਹੀਨਿਆਂ ਦੌਰਾਨ 121 ਮੁਕੱਦਮੇ ਦਰਜ ਕਰਕੇ 157 ਦੋਸ਼ੀ ਕੀਤੇ ਗਏ ਹਨ ਕਾਬੂ
ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਨ੍ਹਾ ਵਿੱਚ ਸਰਚ ਟੀਮਾਂ ਨਾਲ ਡੌਗ ਸਕਾਡ ਟੀਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ, ਰਾਤ ਸਮੇਂ ਹੀ ਸੂਝ-ਬੂਝ ਅਤੇ ਤਕਨੀਕੀ ਇੰਨਪੁੱਟ ਦੇ ਅਧਾਰ ’ਤੇ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ) ਅਤੇ ਤਰਲੋਚਨ ਸਿੰਘ ਡੀ.ਐਸ.ਪੀ(ਸ:ਡ) ਫਰੀਦਕੋਟ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਦਿੱਤਾ ਸਿੰਘ (ਮੁੱਖ ਅਫਸਰ ਥਾਣਾ ਸਦਰ ਫਰੀਦਕੋਟ) ਅਤੇ ਇੰਸਪੈਕਟਰ ਅਮਰਿੰਦਰ ਸਿੰਘ (ਇੰਚਾਰਜ ਸੀ.ਆਈ.ਏ ਫਰੀਦਕੋਟ) ਦੀਆਂ ਪੁਲਿਸ ਟੀਮਾਂ ਵੱਲੋਂ ਕਰੀਬ 05 ਕਿਲੋਮੀਟਰ ਪੈਦਲ ਚੱਲ ਕੇ ਕੇਸ ਨੂੰ ਮਹਿਜ 06 ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ। ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੇ ਮੁਲਜ਼ਮ ਗੁਰਪਿਆਰ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਪੱਖੀ ਖੁਰਦ, ਜ਼ਿਲਾ ਫਰੀਦਕੋਟ ਨੂੰ ਚੋਰੀ ਕੀਤੇ 05 ਲੱਖ ਰੁਪਏ ਅਤੇ ਸੋਨੇ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। Faridkot Theft Case
ਇਸ ਕੇਸ ਦੀ ਅਹਿਮ ਇੱਕ ਅਹਿਮ ਖਾਸੀਅਤ ਇਹ ਰਹੀ ਕਿ ਇਸ ਮਾਮਲੇ ਦੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਨਿਫਰ ਡੌਗ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਜਿਸ ਨਾਲ ਮੁਕੱਦਮੇ ਦੇ ਮੁਲਜ਼ਮ ਨੂੰ ਮਹਿਜ ਚੰਦ ਘੰਟਿਆ ਅੰਦਰ ਹੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। Faridkot Theft Case