​​Fire Incident News: ਕੱਪੜੇ ਦੁਕਾਨ ਨੂੰ ਲੱਗੀ ਭਿਆਨਕ ਅੱਗ ,ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ

​​Fire Incident News

​​Fire Incident News: (ਭੂਸਨ ਸਿੰਗਲਾਂ) ਪਾਤੜਾਂ। ਬੀਤੀ ਰਾਤ ਨਰਵਾਣਾ ਰੋਡ ’ਤੇ ਸਥਿਤ ਇਕ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਰਕੇ ਦੁਕਾਨਦਾਰ ਦਾ ਲੱਖਾ ਰੁਪਏ ਦਾ ਸਾਮਾਨ ਸੜਕੇ ਸੁਆਹ ਹੋ ਗਿਆ । ਚਸ਼ਮਦੀਦਾਂ ਅਨੁਸਾਰ ਅੱਗ ਜਿਆਦਾ ਤੇਜ਼ ਹੋਣ ਕਰਕੇ ਅੱਗ ’ਤੇ ਕਾਬੂ ਪਾਉਣਾ ਮੁਸ਼ਕਿਲ ਸੀ। ਪ੍ਰੰਤੂ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ਉੱਤੇ ਕਾਬੂ ਪਾਇਆ ਗਿਆ ।

ਇਹ ਵੀ ਪੜ੍ਹੋ: Budget 2025 Live: ਬਜ਼ਟ 2025 ‘ਚ ਬਜਟ ’ਚ ਵੱਡੇ ਐਲਾਨ, ਆਮਦਨ ਟੈਕਸ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ ਰਾਹ…

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਕੱਲ੍ਹ ਸ਼ਾਮ ਨੂੰ ਦੁਕਾਨ ਬੰਦ ਕਰਕੇ ਘਰ ਚਲਿਆ ਗਿਆ । ਜਿਸ ਤੋਂ ਬਾਅਦ ਰਾਤ ਨੂੰ ਉਸ ਕੋਲ ਫੋਨ ਆਇਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ । ਇਸ ਸਬੰਧੀ ਜਦੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਪਤਾ ਲੱਗਿਆ ਤਾਂ ਮੌਕੇ ’ਤੇ ਸਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅੱਗ ਉਤੇ ਕਾਬੂ ਪਾ ਲਿਆ। ਅੱਗ ਬੁਝਾਉਣ ਤੋਂ ਬਾਅਦ ਦੁਕਾਨਦਾਰ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਅੱਗ ਸਮੇਂ ਸਿਰ ਨਾ ਬੁਝਦੀ ਤਾਂ ਉਸਦਾ ਹੋਰ ਮਾਲੀ ਨੂੰ ਨੁਕਸਾਨ ਹੋ ਜਾਣਾ ਸੀ।

ਫਾਇਰ ਬ੍ਰਿਗੇਡ ਰੇਡ ਦੀ ਸਹੂਲਤ ਨਾ ਹੋਣ ਕਰਕੇ ਹੋਇਆ ਲੱਖਾਂ ਦਾ ਨੁਕਸਾਨ: ਰਣਵੀਰ ਸਿੰਘ ਪ੍ਰਧਾਨ ਨਗਰ ਕੌਂਸਲ ਪਾਤੜਾ

ਨਗਰ ਕੌਂਸਲ ਦੇ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਕਿ ਸਹਿਰ ਵਿੱਚ ਫਾਇਰ ਬ੍ਰਿਗੇਡ ਦੀ ਸਹੂਲਤ ਨਾ ਹੋਣ ਕਰਕੇ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਪਰ ਮੈ ਧੰਨਵਾਦੀ ਹਾਂ ਡੇਰਾ ਪ੍ਰੇਮੀਆਂ ਦਾ ਜਿਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਅਤੇ ਹੋਰ ਦੁਕਾਨਾਂ ਨੂੰ ਅੱਗ ਦੀ ਲਪੇਟ ’ਚ ਆਉਣ ਤੋਂ ਬਚਾਅ ਲਿਆ। ​​Fire Incident News

ਡੇਰਾ ਸ਼ਰਧਾਲੂਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ’ਤੇ ਪਾਇਆ ਕਾਬੂ :-ਭਗਵੰਤ ਦਿਆਲ ਕੋਂਸਲਰ

ਕੋਂਸਲਰ ਭਗਵੰਤ ਦਿਆਲ ਨਿੱਕਾ ਨੇ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਜਾਨ ਦੀ ਪਰਵਾਹ ਕਰਦਿਆਂ ਬਿਨਾਂ ਅੱਗ ਉਤੇ ਕਾਬੂ ਪਾਇਆ ਹੈ । ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕਾਫੀ ਦੁਕਾਨਾਂ ਅੱਗ ਦੀ ਲਪੇਟ ’ਚ ਜਾਂਦੀਆਂ। ਉਨ੍ਹਾਂ ਨੇ ਸਰਕਾਰ ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦਾ ਇੰਤਜਾਮ ਜਲਦੀ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੋਰ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here