ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News Delhi Buildin...

    Delhi Building Collapse: ਦਿੱਲੀ ’ਚ ਡਿੱਗੀ ਬਹੁ-ਮੰਜਿਲਾ ਇਮਾਰਤ, ਗਰੀਨ ਐਸ ਦੇ ਸੇਵਾਦਾਰ ਰਾਹਤ ਕਾਰਜਾਂ ’ਚ ਜੁਟੇ

    Delhi Building Collapse
    Delhi Building Collapse: ਦਿੱਲੀ ’ਚ ਡਿੱਗੀ ਬਹੁ-ਮੰਜਿਲਾ ਇਮਾਰਤ, ਗਰੀਨ ਐਸ ਦੇ ਸੇਵਾਦਾਰ ਰਾਹਤ ਕਾਰਜਾਂ ’ਚ ਜੁਟੇ

    ਐਨਡੀਆਰਐਫ ਦੇ ਜਵਾਨਾਂ ਦੇ ਨਾਲ ਰਾਹਤ ਕਾਰਜਾਂ ’ਚ ਜੁਟੇ ਗਰੀਨ ਐਸ ਦੇ ਸੇਵਾਦਾਰ

    ਬੁ੍ੱਧਵਾਰ ਨੂੰ ਛੇ ਲੋਕਾਂ ਨੂੰ ਜਿੰਦਾ ਕੱਢਿਆ, ਰਾਹਤ ਕਾਰਜ ਹਾਲੇ ਵੀ ਜਾਰੀ

    Delhi Building Collapse: (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲੋੜਵੰਦਾਂ ਤੇ ਕੁਦਰਤੀ ਆਫਤ ’ਚ ਫਸੇ ਲੋਕਾਂ ਦੀ ਮੱਦਦ ਲਈ ਬਣਾਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਇੱਕ ਵਾਰ ਫਿਰ ਮਾਨਵਤਾ ਦੇ ਮਸੀਹਾ ਬਣ ਕੇ ਅੱਗੇ ਆਏ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਬੁਰਾੜੀ ਇਲਾਕੇ ’ਚ ਸੋਮਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਕੌਸ਼ਿਕ ਐਨਕਲੇਵ ਦੀ ਚਾਰ ਮੰਜਿਲਾ ਇਮਾਰਤ ਡਿੱਗ ਗਈ। ਇਸ ਦੌਰਾਨ ਮਲਬੇ ’ਚ ਕਈ ਲੋਕ ਦੱਬ ਗਏ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਦਿੱਲੀ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਐਨਡੀਆਰਐਫ ਦੇ ਜਵਾਨਾਂ ਨੂੰ ਰਾਹਤ ਕਾਰਜ ’ਚ ਲਗਾ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਸ਼ਾਹ ਸਤਿਨਾਮ ਜੀ ਗਰੀਨ ਐਸ ਕਮੇਟੀ ਦੇ ਕਰੀਬ 300 ਸੇਵਾਦਾਰ ਵੀ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਪ੍ਰਸ਼ਾਸਨ ਨਾਲ ਰਾਹਤ ਕਾਰਜਾਂ ’ਚ ਜੁਟ ਗਏ।

    ਦਿੱਲੀ ਸਾਧ-ਸੰਗਤ ਦੇ ਜਿੰਮੇਵਾਰ 85 ਮੈਂਬਰ ਹਵਾ ਸਿੰਘ ਇੰਸਾਂ ਅਤੇ 45 ਮੈਂਬਰ ਸੰਜੇ ਇੰਸਾਂ ਨੇ ਦੱਸਿਆ ਕਿ ਜਿਵੇਂ ਹੀ ਹਾਦਸੇ ਬਾਰੇ ਜਾਣਕਾਰੀ ਮਿਲੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਮੌਕੇ ’ਤੇ ਪਹੁੰਚੇ। ਸੇਵਾਦਾਰਾਂ ਨੇ ਮਲਬੇ ਨੂੰ ਹਟਾਉਣ ’ਚ ਐਨਡੀਐਫ ਜਵਾਨਾਂ ਦੀ ਮੱਦਦ ਕੀਤੀ ਤੇ ਮਲਬੇ ’ਚ ਦਬੇ ਲੋਕਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਬਲਾਕ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਦਿੱਲੀ ਦੇ ਸੇਵਾਦਾਰਾਂ ਵੱਲੋਂ ਰਾਹਤ ਕਾਰਜਾਂ ਦੇ ਨਾਲ-ਨਾਲ ਬਚਾਅ ਕਾਰਜਾਂ ’ਚ ਜੁਟੇ ਲੋਕਾਂ ਲਈ ਭੋਜਨ, ਚਾਹ, ਪਾਣੀ ਆਦਿ ਵੀ ਮੁਹੱਇਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਬਿਲਡਿੰਗ ਪੁਰਾਣੀ ਸੀ ਅਤੇ ਇਸ ’ਚ ਤਰੇੜਾਂ ਆਈਆਂ ਹੋਈਆਂ ਸਨ। ਅਚਾਨਕ ਹੋਏ ਇਸ ਹਾਦਸੇ ’ਚ ਲੋਕ ਮਲਬੇ ਹੇਠਾਂ ਦੱਬ ਗਏ।  Delhi Building Collapse

    ਇਹ ਵੀ ਪੜ੍ਹੋ: China Door Banned: ਚਾਈਨਾ ਡੋਰ ‘ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ: ਪਵਿੱਤਰ ਸਿੰਘ ਤੇ ਜਸਵੰਤ ਸਿੰਘ

    ਬੁਏਰੀ ਹਸਪਤਾਲ ਦੇ ਰੋਹਿਤ ਭਾਰਤੀ, ਚੀਫ਼ ਮੈਡੀਕਲ ਅਫਸਰ (ਸੀ.ਐੱਮ.ਓ.) ਦੇ ਅਨੁਸਾਰ, ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ ਇਸ ਹਾਦਸੇ ਵਿੱਚ 16 ਹੋਰ ਜ਼ਖਮੀ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਭਰੋਸਾ ਦਿੱਤਾ ਕਿ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਅਤੇ ਸਥਾਨਕ ਪ੍ਰਸ਼ਾਸਨ ਨੂੰ ਫਸੇ ਲੋਕਾਂ ਲਈ ਤੇਜ਼ੀ ਨਾਲ ਰਾਹਤ ਅਤੇ ਬਚਾਅ ਕਾਰਜਾਂ ਨੂੰ ਯਕੀਨੀ ਬਣਾਉਣ ਦਾ ਆਦੇਸ਼ ਦਿੱਤਾ। ਬੁਰਾੜੀ ਤੋਂ ‘ਆਪ’ ਵਿਧਾਇਕ ਸੰਜੀਵ ਝਾ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ ਦਸ ਲੱਖ ਰੁਪਏ ਅਤੇ ਮਰਨ ਵਾਲੇ ਨਾਬਾਲਿਗਾਂ ਦੇ ਪਰਿਵਾਰਾਂ ਨੂੰ ਨੂੰ 5 ਲੱਖ ਰੁਪਏ ਦਿੱਤੇ ਜਾਣਗੇ। ਇਸ ਦੌਰਾਨ, ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ.) ਦੀਂਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ ਅਤੇ ਬਿਲਡਰ ਯੋਗਿੰਦਰ ਭਾਟੀ ਨੂੰ ਗ੍ਰਿਫਤਾਰ ਕੀਤਾ ਹੈ।

    LEAVE A REPLY

    Please enter your comment!
    Please enter your name here