ਸਾਡੇ ਨਾਲ ਸ਼ਾਮਲ

Follow us

17.1 C
Chandigarh
Sunday, January 18, 2026
More
    Home Breaking News School Time C...

    School Time Change in punjab: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਕਦੋਂ ਖੁੱਲ੍ਹਣਗੇ ਤੇ ਕਦੋਂ ਹੋਣਗੇ ਬੰਦ

    School Time Change in punjab
    School Time Change in punjab: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਕਦੋਂ ਖੁੱਲ੍ਹਣਗੇ ਤੇ ਕਦੋਂ ਹੋਣਗੇ ਬੰਦ

    School Time Change in punjab: ਚੰਡੀਗੜ੍ਹ। ਪੰਜਾਬ ਦੇ ਸਕੂਲਾਂ ਵਿੱਚ ਟਾਈਮ ਦੇ ਬਦਲਣ ਨੂੰ ਲੈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਸਾਫ਼ ਅਤੇ ਧੁੱਪਦਾਰ ਰਹਿਣ ਤੋਂ ਬਾਅਦ, ਹੁਣ ਮੰਗਲਵਾਰ ਤੋਂ ਸ਼ਹਿਰ ਦੇ ਸਾਰੇ ਸਕੂਲ ਪੁਰਾਣੇ ਸ਼ਡਿਊਲ ਅਨੁਸਾਰ ਖੁੱਲ੍ਹਣਗੇ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਵੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ।

    ਸਕੂਲਾਂ ਦਾ ਬਦਲਿਆ ਗਿਆ ਸਮਾਂ | School Time Change in punjab

    ਸਿੰਗਲ ਸ਼ਿਫਟ ਸਕੂਲਾਂ ਦੇ ਬੱਚਿਆਂ ਨੂੰ ਸਵੇਰੇ 8:20 ਵਜੇ ਕੈਂਪਸ ਵਿੱਚ ਰਿਪੋਰਟ ਕਰਨਾ ਹੋਵੇਗਾ ਅਤੇ ਦੁਪਹਿਰ 2:20 ਵਜੇ ਚਲੇ ਜਾਣਾ ਹੋਵੇਗਾ। ਅਧਿਆਪਕਾਂ ਨੂੰ ਸਵੇਰੇ 8:10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਕੈਂਪਸ ਵਿੱਚ ਮੌਜੂਦ ਰਹਿਣਾ ਪਵੇਗਾ। ਡਬਲ ਸ਼ਿਫਟ ਦੇ ਬੱਚਿਆਂ ਲਈ ਸਮਾਂ ਦੁਪਹਿਰ 1.15 ਵਜੇ ਤੱਕ ਅਤੇ ਦੂਜੀ ਸ਼ਿਫਟ ਦੇ ਬੱਚਿਆਂ ਲਈ ਸਮਾਂ ਦੁਪਹਿਰ 12.45 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਅਧਿਆਪਕਾਂ ਲਈ ਡਬਲ ਸ਼ਿਫਟ ਵਿੱਚ, ਪਹਿਲੀ ਸ਼ਿਫਟ ਸਵੇਰੇ 7.50 ਵਜੇ ਤੋਂ ਦੁਪਹਿਰ 2.10 ਵਜੇ ਤੱਕ ਅਤੇ ਦੂਜੀ ਸ਼ਿਫਟ ਸਵੇਰੇ 10.50 ਵਜੇ ਤੋਂ ਸ਼ਾਮ 5.10 ਵਜੇ ਤੱਕ ਹੋਵੇਗੀ।

    ਮੌਸਮ ਕਾਰਨ ਕੀਤਾ ਗਿਆ ਸੀ ਬਦਲਾਅ

    ਦੱਸ ਦੇਈਏ ਕਿ ਲਗਾਤਾਰ ਵਧਦੀ ਠੰਢ ਨੂੰ ਦੇਖਦਿਆਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ। ਇਸ ਦੌਰਾਨ ਧੁੰਦ ਕਾਰਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਬੱਚਿਆਂ ਦਾ ਸਕੂਲ ਜਾਣਾ ਕਾਫੀ ਮੁਸ਼ਕਿਲ ਹੋ ਗਿਆ, ਜਿਸ ਦੇ ਚੱਲਦੇ ਸਕੂਲਾਂ ਦਾ ਸਮਾਂ ਬਦਲਿਆ ਗਿਆ। ਫਿਲਹਾਲ ਇੱਕ ਵਾਰ ਫਿਰ ਤੋਂ ਮੌਸਮ ਵਿੱਚ ਬਦਲਾਅ ਹੋਇਆ ਹੈ ਅਤੇ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਹੈ। ਹੁਣ ਸਕੂਲਾਂ ਦਾ ਸਮਾਂ ਪੁਰਾਣੇ ਸ਼ਡਿਊਲ ਅਨੁਸਾਰ ਕਰ ਦਿੱਤਾ ਗਿਆ ਹੈ।

    Read Also : IND vs ENG ਤੀਜਾ ਟੀ20 ਅੱਜ, SKY ਦੇ ਬੱਲੇ ਤੋਂ ਸ਼ਾਨਦਾਰ ਉਮੀਦ

    LEAVE A REPLY

    Please enter your comment!
    Please enter your name here