ਵਾਤਾਵਰਨ ਸੁਰੱਖਿਆ ਅਤੇ ਜਲਵਾਯੂ ਬਦਲਾਅ ਨੂੰ ਲੈ ਕੇ ਜਾਗਰੂਕਤਾ ਵਧ ਰਹੀ ਹੈ ਕੁਦਰਤ ਨੂੰ ਬਚਾਉਣ ਦੀ ਇਸ ਮੁਹਿੰਮ ਦੇ ਨਤੀਜੇ ਵਜੋਂ ਗ੍ਰੀਨ ਜੌਬਸ ਦੀ ਇੱਕ ਵੱਡੀ ਮਾਰਕੀਟ ਖੜ੍ਹੀ ਹੋ ਰਹੀ ਹੈ, ਜਿੱਥੇ ਪੇ-ਪੈਕੇਜ਼ ਵੀ ਵਧੀਆ ਹੈ ਕੀ ਹਨ ਗ੍ਰੀਨ ਜੌਬਸ ਅਤੇ ਕਿਵੇਂ ਪਾ ਸਕਦੇ ਹੋ ਐਂਟਰੀ, ਆਓ ਜਾਣੀਏ ਇੱਕ ਜ਼ਮਾਨਾ ਸੀ ਜਦੋਂ ਵਿਦਿਆਰਥੀਆਂ ਦੀ ਪਹਿਲ ਦੀ ਸੂਚੀ ਵਿਚ ਸਭ ਤੋਂ ਆਖ਼ਰ ਵਿਚ ਆਉਂਦਾ ਸੀ ਵਾਤਾਵਰਨ ਵਿਗਿਆਨ ਭਾਵ ਇਨਵਾਇਰਮੈਂਟਲ ਸਾਇੰਸ ਪਰ ਹੁਣ ਇਸ ਸੂਚੀ ਵਿਚ ਇਹ ਉੱਪਰ ਵੱਲ ਕਦਮ ਵਧਾ ਰਿਹਾ ਹੈ
ਜਲਵਾਯੂ ਬਦਲਾਅ ਅਤੇ ਉਸ ਤੋਂ ਹੋਣ ਵਾਲੇ ਖ਼ਤਰਿਆਂ ਦੇ ਵਿਸ਼ੇ ਵਿਚ ਲਗਾਤਾਰ ਵਧ ਰਹੀ ਜਾਗਰੂਕਤਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਅੰਦੋਲਨਾਂ ਕਾਰਨ ਹੁਣ ਵਿਦਿਆਰਥੀਆਂ ਵਿਚ ਵਿਸ਼ੇ ਦੇ ਰੂਪ ਵਿਚ ਵਾਤਾਵਰਨ ਵਿਗਿਆਨ ਦੀ ਹਰਮਨਪਿਆਰਤਾ ਵਧਣ ਲੱਗੀ ਹੈ ਵਾਤਾਵਰਨ ਵਿਗਿਆਨ ਪ੍ਰਤੀ ਵਿਦਿਆਰਥੀਆਂ ਦੀ ਵਧ ਰਹੀ ਰੂਚੀ ਦਾ ਇੱਕ ਕਾਰਨ ਇਹ ਵੀ ਹੈ ਕਿ ਹੁਣ ਵਾਤਾਵਰਨ ਨਾਲ ਜੁੜੇ ਫੀਲਡ ਵਿਚ ਨੌਕਰੀ ਦੀ ਸੰਭਾਵਨਾ ਵੀ ਕਾਫ਼ੀ ਤੇਜ਼ੀ ਨਾਲ ਵਧ ਰਹੀ ਹੈ
ਵਾਤਾਵਰਨ ਦੇ ਖੇਤਰ ਨਾਲ ਜੁੜੀਆਂ ਇਨ੍ਹਾਂ ਨੌਕਰੀਆਂ ਨੂੰ ਗ੍ਰੀਨ ਜੌਬਸ ਦਾ ਨਾਂਅ ਦਿੱਤਾ ਗਿਆ ਹੈ ਗ੍ਰੀਨ ਜੌਬਸ ਦੇ ਖੇਤਰ ਵਿਚ ਟਰੇਂਡ ਲੋਕਾਂ ਦੀ ਮੰਗ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ, ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਤੰਬਰ 2009 ਵਿਚ ਦਿੱਲੀ ਵਿਚ ਦੇਸ਼ ਦਾ ਪਹਿਲਾ ਗ੍ਰੀਨ ਜੌਬਸ ਫੇਅਰ ਲਾਇਆ ਗਿਆ ਸੀ ਇਸ ਨੌਕਰੀ ਮੇਲੇ ਵਿਚ ਦੇਸ਼-ਵਿਦੇਸ਼ ਦੀਆਂ 25 ਤੋਂ ਜ਼ਿਆਦਾ ਕੰਪਨੀਆਂ ਨੇ ਹਿੱਸਾ ਲਿਆ ਸੀ
ਕੀ ਹੈ ਗ੍ਰੀਨ ਜੌਬਸ:
ਆਖ਼ਰ ਗ੍ਰੀਨ ਜੌਬਸ ਹੈ ਕੀ ਅਤੇ ਗ੍ਰੀਨ ਜੌਬਸ ਦੀ ਸ਼੍ਰੇਣੀ ਵਿਚ ਕਿਹੜੀਆਂ ਨੌਕਰੀਆਂ ਨੂੰ ਰੱਖਿਆ ਗਿਆ ਹੈ ਗ੍ਰੀਨ ਜੌਬਸ, ਕੰਮ ਦੀਆਂ ਅਜਿਹੀਆਂ ਵਿਧੀਆਂ ਹਨ, ਜਿੱਥੇ ਵਾਤਾਵਰਨ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਚੀਜ਼ਾਂ ਦਾ ਉਤਪਾਦਨ ਅਤੇ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਬਿਜਲੀ ਦੀ ਬੱਚਤ ਅਤੇ ਸੌਰ ਅਤੇ ਪੌਣ ਊਰਜਾ ਆਦਿ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਵਾਲੀ ਬਿਲਡਿੰਗ ਦਾ ਨਿਰਮਾਣ ਕਰਨ ਵਾਲਾ ਆਰਕੀਟੈਕਟ, ਵਾਟਰ ਰੀਸਾਈਕਲ ਸਿਸਟਮ ਲਾਉਣ ਵਾਲਾ ਪਲੰਬਰ, ਵੱਖ-ਵੱਖ ਕੰਪਨੀਆਂ ਵਿਚ ਵਾਤਾਵਰਨ ਦੀ ਸੁਰੱਖਿਆ ਨਾਲ ਸਬੰਧਿਤ ਖੋਜ ਕੰਮ ਅਤੇ ਸਲਾਹ ਦੇਣ ਵਾਲੇ ਲੋਕ, ਊਰਜਾ ਦੀ ਖ਼ਪਤ ਘੱਟ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਵਾਲੇ ਮਾਹਿਰ, ਹਾਲਾਤੀ ਤੰਤਰ ਅਤੇ ਜੈਵ-ਵਿਭਿੰਨਤਾ ਨੂੰ ਕਾਇਮ ਕਰਨ ਦੇ ਗੁਰ ਸਿਖਾਉਣ ਵਾਲੇ ਮਾਹਿਰ, ਪ੍ਰਦੂਸ਼ਣ ਦੀ ਮਾਤਰਾ ਅਤੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਕਰਨ ਦੇ ਤਰੀਕੇ ਦੱਸਣ ਵਾਲੇ ਮਾਹਿਰ ਆਦਿ ਦੇ ਕੰਮ ਗ੍ਰੀਨ ਜੌਬਸ ਦੀ ਸ਼੍ਰੇਣੀ ਵਿਚ ਆਉਂਦੇ ਹਨ
ਇਹ ਵੀ ਪੜ੍ਹੋ
ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ਵਿਚ ਹਰ ਨੌਕਰੀ ਵਿਚ ਇਹ ਸਮਰੱਥਾ ਹੋਵੇਗੀ ਕਿ ਉਹ ਗ੍ਰੀਨ ਜੌਬਸ ਵਿਚ ਤਬਦੀਲ ਹੋ ਸਕੇ ਇਸ ਸੈਕਟਰ ਵਿਚ ਹੌਲੀ-ਹੌਲੀ ਵਿਸਥਾਰ ਹੋ ਰਿਹਾ ਹੈ ਅਤੇ ਨਾਲ ਹੀ ਨਾਲ ਨੌਕਰੀ ਦੀਆਂ ਸੰਭਾਵਨਾਵਾਂ ਵੀ ਵਧ ਰਹੀਆਂ ਹਨ ਇਹ ਸੈਕਟਰ ਟਰੇਂਡ ਲੋਕਾਂ ਦੀ ਮੰਗ ਕਰਦਾ ਹੈ ਅਤੇ ਬਦਲੇ ਵਿਚ ਚੰਗੀ ਸੈਲਰੀ ਦਿੰਦਾ ਹੈ ਕਈ ਮਾਹਿਰਾਂ ਦੀ ਇਹ ਵੀ ਰਾਏ ਹੈ ਕਿ ਜਿਸ ਤਰ੍ਹਾਂ ਸੂਚਨਾ ਅਤੇ ਤਕਨੀਕੀ ਖੇਤਰ ਵਿਚ ਇੱਕ ਜ਼ਮਾਨੇ ਵਿਚ ਭਾਰੀ ਉਛਾਲ ਆਇਆ ਸੀ, ਉਵੇਂ ਹੀ ਆਉਣ ਵਾਲੇ ਸਮੇਂ ਵਿਚ ਗ੍ਰੀਨ ਜੌਬਸ ਦੇ ਖੇਤਰ ਵਿਚ ਹੋਵੇਗਾ ਭਾਰਤ ਤੇਜ਼ੀ ਨਾਲ ਸ਼ਹਿਰੀਕਰਨ ਵੱਲ ਵਧ ਰਿਹਾ ਹੈ
ਸਾਡੇ ਇੱਥੇ ਨਵੇਂ ਭਵਨਾਂ ਦਾ ਨਿਰਮਾਣ ਹੋ ਰਿਹਾ ਹੈ ਅਤੇ ਊਰਜਾ ਦੀ ਮੰਗ ਵੀ ਵਧ ਰਹੀ ਹੈ ਆਉਣ ਵਾਲੇ ਸਮੇਂ ਵਿਚ ਵਾਤਾਵਰਨ ਸੁਰੱਖਿਆ ਦੇ ਖੇਤਰ ਵਿਚ ਨਿਯਮ-ਕਾਇਦੇ ਹੋਰ ਵੀ ਸਪੱਸ਼ਟ ਅਤੇ ਕਰੜੇ ਹੋਣਗੇ ਅਤੇ ਵਾਤਾਵਰਨ ਸੁਰੱਖਿਆ ਦੇ ਨਾਲ-ਨਾਲ ਵਿਕਾਸ ਦੇ ਫਾਰਮੂਲੇ ਨੂੰ ਹਰ ਜਗ੍ਹਾ ਮਾਨਤਾ ਮਿਲੇਗੀ ਹੋਰ ਖੇਤਰਾਂ ਤੋਂ ਇਲਾਵਾ ਖੇਤੀ ਦੇ ਖੇਤਰ ਵਿਚ ਵੀ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਭਾਰਤ ਵਿਚ ਰਿਸਰਚ ਅਤੇ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਕਰ ਰਹੀਆਂ ਹਨ ਖੇਤੀ ਉਤਪਾਦਨ ਵਧਾਉਣ ਅਤੇ ਹਾਲਾਤੀ ਤੰਤਰ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣ ਦੀ ਦਿਸ਼ਾ ਵਿਚ ਲਗਾਤਾਰ ਖੋਜ ਕਾਰਜ ਅਤੇ ਨਿਵੇਸ਼ ਹੋ ਰਿਹਾ ਹੈ
ਹਰ ਸਾਲ ਸਿਰਫ਼ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ 5000 ਟਰੇਂਡ ਲੋਕਾਂ ਦੀ ਲੋੜ ਹੋਵੇਗੀ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਸਾਰੇ ਛੇ ਲੱਖ ਪਿੰਡਾਂ ਨੂੰ ਪਾਣੀ ਅਤੇ ਵੇਸਟ ਮੈਨੇਜ਼ਮੈਂਟ ਦੀ ਲੋੜ ਹੋਵੇਗੀ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ 1.2 ਕਰੋੜ ਟਰੇਂਡ ਲੋਕਾਂ ਦੀ ਲੋੜ ਹੋਵੇਗੀ ਜੇਕਰ ਤੁਸੀਂ ਗ੍ਰੀਨ ਜੌਬਸ ਕਰ ਰਹੇ ਹੋ ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਨੌਕਰੀ ਦੇ ਨਾਲ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੇ ਹੋ
ਕਿਵੇਂ ਕਰੀਏ ਸ਼ੁਰੂਆਤ:
ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਦੇ ਆਧਾਰ ‘ਤੇ ਯੂਜੀਸੀ ਨੇ ਗ੍ਰੈਜ਼ੂਏਸ਼ਨ ਦੇ ਪੱਧਰ ‘ਤੇ ਇਨਵਾਇਰਮੈਂਟਲ ਸਟੱਡੀਜ਼ ਨੂੰ ਲਾਜ਼ਮੀ ਬਣਾ ਦਿੱਤਾ ਹੈ ਸਕੂਲ ਅਤੇ ਟੈਕਨੀਕਲ ਪਾਠਕ੍ਰਮਾਂ ਦੇ ਪੱਧਰ ‘ਤੇ ਇਹ ਜਿੰਮੇਵਾਰੀ ਲੜੀਵਾਰ ਐਨਸੀਈਆਰਟੀ ਅਤੇ ਏਆਈਸੀਟੀਈ ਨੂੰ ਸੌਂਪੀ ਗਈ ਹੈ ਵਾਤਾਵਰਨ ਵਿਗਿਆਨ ਬੇਸਿਕ ਸਾਇੰਸ ਅਤੇ ਸੋਸ਼ਲ ਸਾਇੰਸ ਦੋਵਾਂ ਦਾ ਰਲਿਆ-ਮਿਲਿਆ ਰੂਪ ਹੈ ਰਿਸੋਰਸ ਮੈਨੇਜ਼ਮੈਂਟ ਅਤੇ ਰਿਸੋਰਸ ਟੈਕਨਾਲੋਜੀ ਵੀ ਵਾਤਾਵਰਨ ਵਿਗਿਆਨ ਦਾ ਇੱਕ ਮਹੱਤਵਪੂਰਨ ਅੰਗ ਹੈ ਵਾਤਾਵਰਨ ਨਾਲ ਜੁੜੇ ਵੱਖ-ਵੱਖ ਖੇਤਰਾਂ ਵਿਚ ਆਪਣਾ ਕਰੀਅਰ ਬਣਾਉਣ ਲਈ ਪੜ੍ਹਾਈ ਬਾਰ੍ਹਵੀਂ ਤੋਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਇਸ ਪੱਧਰ ‘ਤੇ ਸੰਸਥਾਨਾਂ ਦੀ ਗਿਣਤੀ ਘੱਟ ਹੈ
ਗ੍ਰੀਨ ਜੌਬਸ ਦੇ ਖੇਤਰ ਵਿਚ ਬਿਹਤਰ ਕਰੀਅਰ ਬਣਾਉਣ ਲਈ ਵਾਤਾਵਰਨ ਵਿਗਿਆਨ ਵਿਚ ਉੱਚ ਸਿੱਖਿਆ ਪ੍ਰਾਪਤ ਕਰਨਾ ਤੁਹਾਡੇ ਲਈ ਭਵਿੱਖ ਵਿਚ ਚੰਗਾ ਹੋਵੇਗਾ ਵਾਤਾਵਰਨ ਨਾਲ ਸਬੰਧਿਤ ਨੀਤੀਆਂ ਦੇ ਨਿਰਮਾਣ ਵਿਚ ਦਿਲਚਸਪੀ ਰੱਖਣ ਵਾਲੇ ਸਧਾਰਨ ਗ੍ਰੈਜ਼ੂਏਟ ਲਈ ਵੀ ਇੱਥੇ ਮੌਕੇ ਹਨ ਜੀਵ ਵਿਗਿਆਨ ਦੇ ਨਾਲ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਗ੍ਰੈਜ਼ੂਏਸ਼ਨ ਦੇ ਪੱਧਰ ‘ਤੇ ਇਨਵਾਇਰਮੈਂਟਲ ਸਾਇੰਸ ਦੀ ਪੜ੍ਹਾਈ ਕਰ ਸਕਦੇ ਹਨ ਫ਼ਿਜ਼ੀਕਲ ਸਾਇੰਸ, ਲਾਈਫ਼ ਸਾਇੰਸ, ਇੰਜੀਨੀਅਰਿੰਗ ਜਾਂ ਮੈਡੀਕਲ ਸਾਇੰਸ ਆਦਿ ਵਿਗਿਆਨ ਵਿਸ਼ਿਆਂ ਨਾਲ ਗ੍ਰੈਜ਼ੂਏਸ਼ਨ ਕਰਨ ਤੋਂ ਬਾਅਦ ਇਨਵਾਇਰਮੈਂਟਲ ਸਾਇੰਸ ਵਿਚ ਪੋਸਟ ਗ੍ਰੈਜੂਏਸ਼ਨ ਕਰਨਾ ਬਿਹਤਰ ਹੋਵੇਗਾ
ਬੀਟੈਕ ਦਾ ਕੋਰਸ ਵੀ ਕਈ ਸੰਸਥਾਨਾਂ ਵਿਚ ਮੁਹੱਈਆ
ਇਨਵਾਇਮੈਂਟਲ ਸਾਇੰਸ ਵਿਚ ਬੀਟੈਕ ਦਾ ਕੋਰਸ ਵੀ ਕਈ ਸੰਸਥਾਨਾਂ ਵਿਚ ਮੁਹੱਈਆ ਹੈ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ, ਦਿੱਲੀ ਵਿਚ ਵਾਤਾਵਰਨ ਵਿਗਿਆਨ ਨਾਲ ਜੁੜੇ ਵਿਸ਼ਿਆਂ ਵਿਚ ਇੰਟਰਨਸ਼ਿਪ ਅਤੇ ਸਰਟੀਫਿਕੇਟ ਕੋਰਸ ਕਰਵਾਇਆ ਜਾਂਦਾ ਹੈ ਦੇਸ਼ ਵਿਚ ਵਾਤਾਵਰਨ ਵਿਗਿਆਨ ਨੂੰ ਸਮਰਪਿਤ ਦਿੱਲੀ ਸਥਿਤ ਇੱਕੋ-ਇੱਕ ਸੰਸਥਾਨ ਦ ਐਨਰਜ਼ੀ ਐਂਡ ਰਿਸੋਰਸ ਇੰਸਟੀਚਿਊਟ ਭਾਵ ਟੇਰੀ ਵਿਚ ਇਨਵਾਇਮੈਂਟਲ ਸਾਇੰਸ ਨਾਲ ਸਬੰਧਿਤ ਵਿਸ਼ਿਆਂ ਵਿਚ ਪੋਸਟ ਗ੍ਰੈਜ਼ੂਏਟ ਅਤੇ ਡਾਕਟੇਰਲ ਪੱਧਰ ਦੇ ਪਾਠਕ੍ਰਮਾਂ ਦੀ ਪੜ੍ਹਾਈ ਹੁੰਦੀ ਹੈ
ਟੇਰੀ ਵਾਤਾਵਰਨ ਵਿਗਿਆਨ ਦੇ ਖੇਤਰ ਵਿਚ ਸਕਾਲਰਸ਼ਿਪ ਵੀ ਦਿੰਦੀ ਹੈ ਇੰਡੀਅਨ ਸਕੂਲ ਆਫ਼ ਮਾਈਂਸ, ਧਨਬਾਦ ਵਿਚ ਇਨਵਾਇਰਮੈਂਟਲ ਇੰਜੀਨੀਅਰਿੰਗ ਵਿਚ ਬੀਟੈਕ ਦੀ ਪੜ੍ਹਾਈ ਹੁੰਦੀ ਹੈ ਯੂਨੀਵਰਸਿਟੀ ਆਫ਼ ਪੈਟਰੋਲੀਅਮ ਐਂਡ ਐਨਰਜ਼ੀ ਸਟੱਡੀਜ਼, ਦੇਹਰਾਦੂਨ ਵਿਚ ਇਨਵਾਇਰਮੈਂਟਲ ਇੰਜੀਨੀਅਰਿੰਗ ਵਿਚ ਬੀਈ ਦਾ ਕੋਰਸ ਮੁਹੱਈਆ ਹੈ ਇਗਨੂੰ ਵਿਚ ਇਨਵਾਇਰਮੈਂਟਲ ਸਟੱਡੀਜ਼ ਵਿਚ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ਮੁਹੱਈਆ ਹੈ ਇਸ ਤੋਂ ਇਲਾਵਾ ਕਈ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੀ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿਚ ਟਰੇਨਿੰਗ ਦੇ ਰਹੀਆਂ ਹਨ
ਇਨ੍ਹਾਂ ਵਿਚ ਅਲਮੋਡਾ ਸਥਿਤ ਗੋਵਿੰਦ ਵੱਲਭ ਪੰਤ ਹਿਮਾਲਿਆ ਵਾਤਾਵਰਨ ਅਤੇ ਵਿਕਾਸ ਸੰਸਥਾਨ, ਦੇਹਰਾਦੂਨ ਸਥਿਤ ਇੰਡੀਅਨ ਕਾਊਂਸਿਲ ਆਫ਼ ਫਾਰੈਸਟਰੀ ਰਿਸਰਚ ਐਂਡ ਐਜ਼ੂਕੇਸ਼ਨ, ਇਲਾਹਾਬਾਦ ਸਥਿਤ ਸੈਂਟਰ ਫਾਰ ਸੋਸ਼ੀਅਲ ਫਾਰੈਸਟਰੀ ਐਂਡ ਈਕੋ-ਰੀਹੈਬਲੀਟੇਸ਼ਨ, ਬੈਂਗਲੁਰੂ ਸਥਿਤ ਸੈਂਟਰ ਫਾਰ ਇਨਵਾਇਰਮੈਂਟਲ ਐਜ਼ੂਕੇਸ਼ਨ ਅਤੇ ਚੇਨੱਈ ਸਥਿਤ ਸੀਪੀਆਈ ਇਨਵਾਇਰਮੈਂਟਲ ਐਜ਼ੂਕੇਸ਼ਨ ਮੁੱਖ ਹਨ ਇਨਵਾਇਰਮੈਂਟਲ ਸਾਇੰਸ ਵਿਚ ਪੋਸਟ ਗ੍ਰੈਜ਼ੂਏਸ਼ਨ ਤੋਂ ਬਾਅਦ ਬਦਲਾਂ ਦੀ ਭਰਮਾਰ ਹੈ
ਸਰਕਾਰੀ ਅਤੇ ਗੈਰ-ਸਰਕਾਰੀ ਖੇਤਰ ਵਿਚ ਇਨਵਾਇਰਮੈਂਟਲ ਬਾਇਓਲਾਜਿਸਟ, ਇਨਵਾਇਰਮੈਂਟਲ ਆਫ਼ੀਸਰ, ਇਨਵਾਇਰਮੈਂਟਲ ਮੈਨੇਜ਼ਰ, ਇਨਵਾਇਰਮੈਂਟਲ ਸਾਇੰਟਿਸਟ, ਇਨਵਾਇਰਮੈਂਟਲ ਕੰਸਲਟੈਂਟ, ਇਨਵਾਇਰਮੈਂਟਲ ਐਕਸਟੈਂਸਨ ਆਫ਼ੀਸਰ, ਇਨਵਾਇਰਮੈਂਟਲ ਲਾਅ ਆਫ਼ੀਸਰ ਆਦਿ ਅਹੁਦੇ ਮੁਹੱਈਆ ਹਨ ਵਰਤਮਾਨ ਸਮੇਂ ਵਿਚ ਟਰੇਂਡ ਇਨਵਾਇਰਮੈਂਟਲ ਦੀ ਦੇਸ਼-ਵਿਦੇਸ਼ ਵਿਚ ਕਾਫ਼ੀ ਮੰਗ ਹੈ ਹਰ ਰਾਜ ਵਿਚ ਪਾਲਿਊਸ਼ਨ ਕੰਟਰੋਲ ਅਤੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਬੋਰਡ ਹੁੰਦਾ ਹੈ ਇਨਵਾਇਰਮੈਂਟਲ ਸਾਇੰਸ ਵਿਚ ਕੋਈ ਵੀ ਪੋਸਟ ਗ੍ਰੈਜ਼ੂਏਟ ਇਨਵਾਇਰਮੈਂਟਲ ਆਫ਼ੀਸਰ ਅਤੇ ਸੀਨੀਅਰ ਇਨਵਾਇਰਮੈਂਟਲ ਆਫ਼ੀਸਰ ਦੇ ਅਹੁਦੇ ਲਈ ਅਪਲਾਈ ਕਰ ਸਕਦਾ ਹੈ
ਪ੍ਰਾਈਵੇਟ ਸੈਕਟਰ ਵਿਚ ਵੀ ਸ਼ੂਗਰ ਮਿੱਲ, ਖਾਦ ਦੀ ਫੈਕਟਰੀ, ਚੌਲ ਮਿੱਲ, ਆਟਾ ਮਿੱਲ, ਆਟੋਮੋਬਾਇਲ ਇੰਡਸਟ੍ਰੀ ਅਤੇ ਸੀਮੈਂਟ ਫੈਕਟਰੀ ਆਦਿ ਵਿਚ ਤੁਹਾਡੇ ਲਈ ਗ੍ਰੀਨ ਜੌਬਸ ਦੇ ਮੌਕੇ ਹਨ ਵਾਤਾਵਰਨ ਵਿਗਿਆਨ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਟਰੇਂਡ ਕਰਨ ਲਈ ਸਕੂਲ ਅਤੇ ਕਾਲਜ ਦੇ ਪੱਧਰ ‘ਤੇ ਅਧਿਆਪਕਾਂ ਦੀ ਵੀ ਲੋੜ ਹੋਵੇਗੀ
ਕਿੱਥੇ ਹੁੰਦੀ ਹੈ ਪੜ੍ਹਾਈ
- ਸਕੂਲ ਆਫ਼ ਇਨਵਾਇਰਮੈਂਟਲ ਸਾਇੰਸ, ਜੇਐਨਯੂ, ਨਵੀਂ ਦਿੱਲੀ
- ਦ ਐਨਰਜ਼ੀ ਐਂਡ ਰਿਸੋਰਸ ਇੰਸਟੀਚਿਊਟ (ਟੇਰੀ), ਨਵੀਂ ਦਿੱਲੀ
- ਸੈਂਟਰ ਫਾਰ ਈਕੋਲਾਜ਼ੀਕਲ ਸਾਇੰਸੇਜ਼, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੌਰ
- ਡਿਪਾਰਟਮੈਂਟ ਆਫ਼ ਇਨਵਾਇਰਮੈਂਟਲ ਸਾਇੰਸੇਜ਼, ਸ੍ਰੀਨਗਰ, ਗੜਵਾਲ
- ਡਿਪਾਰਟਮੈਂਟ ਆਫ਼ ਇਨਵਾਇਰਮੈਂਟਲ ਬਾਇਓਲਾਜੀ, ਯੂਨੀਵਰਸਿਟੀ ਆਫ਼ ਦਿੱਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।