Los Angeles Fire: ਕੈਲੀਫੋਰਨੀਆ (ਏਜੰਸੀ)। ਅਮਰੀਕਾ ਦੇ ਕੈਲੀਫੋਰਨੀਆ ’ਚ ਪਿਛਲੇ ਕਈ ਹਫ਼ਤਿਆਂ ਤੋਂ ਭਿਆਨਕ ਅੱਗ ਇੱਕ ਵਾਰ ਫਿਰ ਭੜਕ ਉੱਠੀ ਹੈ। ਇਸ ਵਾਰ ਲਾਸ ਏਂਜਲਸ ਦੇ ਉੱਤਰ ’ਚ ਸਥਿਤ ਹਿਊਜਸ ’ਚ ਅੱਗ ਲੱਗ ਗਈ ਹੈ। ਬੁੱਧਵਾਰ ਨੂੰ ਲੱਗੀ ਅੱਗ ’ਚ ਲਗਭਗ 10,000 ਏਕੜ ਰਕਬਾ ਸੜ ਗਿਆ ਹੈ। ਅੱਗ ਕਾਰਨ 50 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਕਿਹਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਕਾਸਟੈਕ ਝੀਲ ਦੇ ਨੇੜੇ ਇਸ ਅੱਗ ਨੂੰ ਬੁਝਾਉਣ ਲਈ 4,000 ਫਾਇਰਫਾਈਟਰ ਤਾਇਨਾਤ ਕੀਤੇ ਗਏ ਹਨ। Los Angeles Fire
ਇਹ ਖਬਰ ਵੀ ਪੜ੍ਹੋ : Railway Recruitment: ਰੇਲਵੇ ਗਰੁੱਪ ਡੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ
ਇੱਥੇ 48 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ। ਸੀਐਨਐਨ ਦੇ ਅਨੁਸਾਰ, ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਹ ਹਰ 3 ਸਕਿੰਟਾਂ ’ਚ ਇੱਕ ਫੁੱਟਬਾਲ ਮੈਦਾਨ ਦੇ ਬਰਾਬਰ ਖੇਤਰ ਨੂੰ ਸਾੜ ਰਹੀ ਹੈ। ਸੈਟੇਲਾਈਟ ਡੇਟਾ ਦੇ ਅਨੁਸਾਰ, ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10:45 ਵਜੇ ਕਾਸਟੈਕ ਝੀਲ ਦੇ ਨੇੜੇ ਹੌਟਸਪੌਟ ਦਾ ਪਤਾ ਲਾਇਆ ਗਿਆ ਹੈ। ਇਸ ਤੋਂ ਪਹਿਲਾਂ, 7 ਜਨਵਰੀ ਨੂੰ, ਲਾਸ ਏਂਜਲਸ ਦੇ ਆਲੇ-ਦੁਆਲੇ ਦੱਖਣੀ ਜੰਗਲਾਂ ’ਚ ਅੱਗ ਲੱਗ ਗਈ ਸੀ। ਇਸ ’ਚ 25 ਲੋਕਾਂ ਦੀ ਜਾਨ ਚਲੀ ਗਈ।